ਬਠਿੰਡਾ (ਮਨਜੀਤ)-ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਜਾਰੀ ਕੀਤੀਆਂ ਗ੍ਰਾਂਟਾਂ ਨੂੰ ਆਪਣੇ ਹੱਥੀਂ ਵੰਡਦਿਆਂ ਕਾਂਗਰਸ ਪਾਰਟੀ ਹਲਕਾ ਬੁਢਲਾਡਾ ਦੀ ਸੇਵਾਦਾਰ ਬੀਬੀ ਰਣਜੀਤ ਕੌਰ ਭੱਟੀ, ਆਲ ਇੰਡੀਆ ਕਾਂਗਰਸ ਕਮੇਟੀ ਦੇ ਮੈਂਬਰ ਕੁਲਵੰਤ ਰਾਏ ਸਿੰਗਲਾ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਰਣਜੀਤ ਸਿੰਘ ਦੋਦਡ਼ਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਕਰੋਡ਼ 37 ਲੱਖ 39 ਹਜ਼ਾਰ ਰੁਪਏ ਦੀ ਗ੍ਰਾਂਟ ਦੀ ਪਹਿਲੀ ਕਿਸ਼ਤ ਵੱਖ-ਵੱਖ ਪਿੰਡਾਂ ਨੂੰ ਵਿਕਾਸ ਕਾਰਜਾਂ ਲਈ ਜਾਰੀ ਕੀਤੀ ਹੈ ਜੋ ਕਿ ਸਾਡੇ ਲਈ ਮਾਣ ਵਾਲੀ ਹੈ। ਉੇਕਤ ਆਗੂਆਂ ਨੇ ਕਿਹਾ ਕਿ ਗ੍ਰਾਂਟਾਂ ਦੀ ਵੰਡ ਬਿਨਾਂ ਕਿਸੇ ਭੇਦ-ਭਾਵ ਤੋਂ ਕੀਤੀ ਹੈ ਅਤੇ ਅੱਗੇ ਵੀ ਕੀਤੀ ਜਾਵੇਗੀ। ਵਿਕਾਸ ਕਾਰਜਾਂ ਲਈ ਪੰਜਾਬ ਦੇ ਖਜ਼ਾਨੇ ਦਾ ਮੂੰਹ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬੁਢਲਾਡਾ ਹਲਕੇ ਵੱਲ ਖੋਲ੍ਹ ਦਿੱਤਾ ਹੈ, ਜਿਸ ਦੇ ਨਤੀਜੇ ਜਲਦੀ ਹੀ ਬੁਢਲਾਡਾ ਹਲਕੇ ਦੇ ਲੋਕਾਂ ਸਾਹਮਣੇ ਆਉਣਗੇ। ਇਸ ਮੌਕੇ ਬੀ.ਡੀ.ਪੀ.ਓ ਮੇਜਰ ਸਿੰਘ, ਸਰਪੰਚ ਜਸਵੀਰ ਸਿੰਘ ਚੱਕ ਅਲੀਸ਼ੇਰ, ਖੇਮ ਸਿੰਘ ਜਟਾਣਾ, ਮਾ. ਪ੍ਰਕਾਸ਼ ਚੰਦ, ਨਰੇਸ਼ ਕੁਮਾਰ, ਸਰਪੰਚ ਗੁਰਜੰਟ ਸਿੰਘ ਭੱਟੀ, ਮਿੱਠੂ ਸਿੰਘ ਕਲੀਪੁਰ, ਸਰਪੰਚ ਦਰਸ਼ਨ ਸਿੰਘ ਧੰਨਪੁਰਾ, ਕੇ. ਸੀ. ਬਾਵਾ ਬੱਛੋਆਣਾ, ਸਰਪੰਚ ਪਲਵਿੰਦਰ ਸਿੰਘ ਹਾਕਮਵਾਲਾ, ਸਰਪੰਚ ਜਗਦੀਸ਼ ਸਿੰਘ ਕੁਲਾਣਾ, ਮਨਪ੍ਰੀਤ ਸਿੰਘ ਕੁਲਾਣਾ, ਚੈਂਚਲ ਸਿੰਘ ਕਣਕਵਾਲ ਚਹਿਲਾਂ, ਜਗਸੀਰ ਸਿੰਘ ਭਾਵਾ, ਦਰਬਾਰਾ ਸਿੰਘ ਮੰਢਾਲੀ, ਕੁਲਵਿੰਦਰ ਸਿੰਘ ਭੱਠਲ, ਜਗਸੀਰ ਸਿੰਘ ਕਿਸ਼ਨਗਡ਼੍ਹ, ਸੱਤਪਾਲ ਸਿੰਘ ਕਾਹਨਗਡ਼੍ਹ, ਕਰਮਜੀਤ ਕੌਰ ਕਲੀਪੁਰ, ਕਿਰਪਾਲ ਕੌਰ ਮੰਢਾਲੀ ਆਦਿ ਮੌਜੂਦ ਸਨ।
ਖੇਡ ਮੁਕਾਬਲੇ ਦੌਰਾਨ ਬੱਚਿਆਂ ਨੇ ਦਿਖਾਏ ਆਪਣੀ ਕਲਾ ਦੇ ਜੌਹਰ
NEXT STORY