ਮੰਡੀ ਗੋਬਿੰਦਗੜ੍ਹ (ਮੱਗੋ) — ਜਦੋਂ ਜ਼ਿਲਾ ਪੁਲਸ ਮੁਖੀ ਦੇ ਰੂਪ 'ਚ ਆਈ. ਪੀ. ਸੀ. ਅਧਿਕਾਰੀ ਅਲਕਾ ਮੀਨਾ ਨੇ ਚਾਰਜ ਸੰਭਾਲਿਆ ਹੈ ਉਦੋਂ ਤੋਂ ਮੰਡੀ ਗੋਬਿੰਦਗੜਵ ਤੇ ਨੇੜੇ ਦੇ ਇਲਾਕਿਆਂ 'ਚ ਹੋ ਰਹੇ ਕਈ ਜਿਸਮਫਰੋਸ਼ੀ ਦੇ ਅੱਡਿਆਂ ਦਾ ਪਰਦਾਫਾਸ਼ ਕੀਤਾ ਚੁੱਕਾ ਹੈ। ਮੰਡੀ ਗੋਬਿੰਦਗੜ੍ਹ ਪੁਲਸ ਨੇ ਅਮਲੋਹ ਰੋਡ ਇਲਾਕੇ 'ਚ ਸਥਿਤ ਜੱਸੜਾ ਪਿੰਡ 'ਚ ਗੁਪਤ ਸੂਚਨਾ ਦੇ ਆਧਾਰ 'ਤੇ ਸ਼ੁੱਕਰਵਾਰ ਦੇਰ ਰਾਤ ਇਕ ਕਿਰਾਏ ਦੇ ਮਕਾਨ 'ਚ ਰੇਡ ਕਰ ਉਥੋਂ 9 ਔਰਤਾਂ ਸਮੇਤ 7 ਮਰਦਾਂ ਨੂੰ ਇਤਰਾਜ਼ਯੋਗ ਹਾਲਤ 'ਚ ਗ੍ਰਿਫਤਾਰ ਕੀਤਾ ਹੈ। ਪੁਲਸ ਨੇ ਇਸ ਮਾਮਲੇ 'ਚ ਸੈਕਸ ਰੈਕੇਟ ਚਲਾਉਣ ਵਾਲੇ ਕਿਰਾਏਦਾਰ ਸਮੇਤ ਉਸ ਦੀ ਪਤਨੀ ਨੂੰ ਵੀ ਗ੍ਰਿਫਤਾਰ ਕਰ ਕੇ ਮਾਮਲਾ ਦਰਜ ਕੀਤਾ ਹੈ।
ਕੀ ਕਹਿੰਦੇ ਹਨ ਥਾਣਾ ਇੰਚਾਰਜ ਇੰਸਪੈਕਟਰ ਮਹਿੰਦਰ ਸਿੰਘ
ਪੁਲਸ ਥਾਣਾ ਮੰਡੀ ਗੋਬਿੰਦਪੁਰ 'ਚ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਐੱਸ. ਐੱਚ.ਓ. ਮਹਿੰਦਰ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ 'ਚ 9 ਔਰਤਾਂ ਤੇ 7 ਮਰਦ ਸ਼ਾਮਲ ਹਨ, ਜਿਸ 'ਚ ਦੋਸ਼ੀ ਲਖਵੀਰ ਸਿੰਘ ਤੇ ਉਸ ਦੀ ਪਤਨੀ ਮੁਸਕਾਨ ਜੱਸੜਾਂ ਇਲਾਕੇ 'ਚ ਪਿਛਲੇ ਕਾਫੀ ਸਮੇਂ ਤੋਂ ਸੈਕਸ ਰੈਕੇਟ ਚਲਾਉਂਦੇ ਆ ਰਹੇ ਸਨ ਪਰ ਠੋਸ ਸਬੂਤ ਨਾ ਹੋਣ ਦੇ ਚਲਦੇ ਉਹ ਬਚਦੇ ਆ ਰਹੇ ਸਨ। ਇਹ ਕਾਰਵਾਈ ਕਿਸੇ ਠੋਸ ਮੁਖਬਰ ਦੀ ਸੂਚਨਾ ਦੇ ਆਧਾਰ 'ਤੇ ਕੀਤੀ ਗਈ ਹੈ। ਜਿਸ 'ਚ ਪੁਲਸ ਪਾਰਟੀ ਦੇ ਸਹਾਇਕ ਥਾਣੇਦਾਰ ਨਰਿੰਦਰ ਸਿੰਘ, ਬਲਵਿੰਦਰ ਸਿੰਘ, ਜਗਰੂਪ ਸਿੰਘ ਤੇ ਮਨਦੀਪ ਸਿੰਘ ਸ਼ਾਮਲ ਸਨ ਤੇ ਮੌਕੇ ਤੋਂ ਸਾਰੇ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
ਕਾਬੂ ਕੀਤੇ ਗਏ ਸਾਰੇ ਲੋਕ ਮੰਡੀ ਗੋਬਿੰਦਗੜ੍ਹ, ਲੁਧਿਆਣਾ, ਰਾਜਪੁਰਾ, ਪਟਿਆਲਾ ਦੇ ਹਨ ਜਿਨ੍ਹਾਂ 'ਚ ਕੁਝ ਪ੍ਰਵਾਸੀ ਮਜ਼ਦੂਰ ਵੀ ਸ਼ਾਮਲ ਹਨ। ਜਿਨ੍ਹਾਂ ਨੂੰ ਮੁੱਖ ਦੋਸ਼ੀ ਲਖਵੀਰ ਸਿੰਘ ਨਿਵਾਸੀ ਪਿੰਡ ਪੋਲਾ ਥਾਣਾ ਮੂਲੇਪੁਰ ਜ਼ਿਲਾ ਫਤਿਹਗੜ੍ਹ ਸਾਹਿਬ ਆਪਣੀ ਪਤਨੀ ਮੁਸਕਾਨ ਦੇ ਨਾਲ ਸੈਕਸ ਰੈਕੇਟ ਚਲਾ ਰਿਹਾ ਸੀ। ਇਸ ਘਰ 'ਚ ਪੰਜ ਕਮਰੇ ਹਨ ਤੇ ਸਾਰੇ ਕਮਰਿਆਂ 'ਚੋਂ ਕਈ ਜੋੜਿਆਂ ਨੂੰ ਇਤਾਰਜ਼ਯੋਗ ਹਾਲਤ 'ਚ ਕਾਬੂ ਕੀਤਾ ਗਿਆ ਹੈ। ਪੁਲਸ ਨੇ ਸਾਰੇ ਲੋਕਾਂ ਨੂੰ ਹਿਰਾਸਤ 'ਚ ਲੈ ਕੇ ਥਾਣਾ ਮੰਡੀ ਗੋਬਿੰਦਗੜ੍ਹ 'ਚ ਮਾਮਲਾ ਦਰਜ ਕਰ ਲਿਆ ਹੈ। ਜਿਨ੍ਹਾਂ ਨੇ ਸ਼ਨੀਵਾਰ ਨੂੰ ਹਲਕਾ ਮੈਜਿਸਟ੍ਰੇਟ ਦੀ ਅਦਾਲਤ 'ਚ ਪੇਸ਼ ਕੀਤਾ ਗਿਆ।
ਜ਼ਿਕਰਯੋਗ ਹੈ ਕਿ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਦੇ ਕਈ ਇਲਾਕੇ ਹੁਣ ਵੀ ਅਜਿਹਾ ਜਿਥੇ ਕਈ ਔਰਤਾਂ ਆਪਣੇ ਘਰਾਂ 'ਚ ਜਿਸਮਫਰੋਸ਼ੀ ਲਈ ਆਉਣ ਵਾਲਿਆਂ ਨੂੰ ਜਗ੍ਹਾ ਮੁਹੱਈਆ ਕਰਵਾਉਣ ਦਾ ਕੰਮ ਕਰਦੀ ਹੈ ਜਾਂ ਫਿਰ ਇਹ ਔਰਤਾਂ ਬਾਹਰੀ ਸ਼ਹਿਰਾਂ ਤੋਂ ਆਉਣ ਵਾਲੀਆਂ ਗਰੀਬ, ਮਜ਼ਬੂਰ ਤੇ ਬੇਰੋਜ਼ਗਾਰੀ ਦੀਆਂ ਸਤਾਈਆਂ ਹੋਈਆਂ ਔਰਤਾਂ ਨੂੰ ਸਰੀਰਕ ਸ਼ੋਸ਼ਣ ਕਰਦੇ ਹੋਏ ਉਨ੍ਹਾਂ ਕੋਲੋਂ ਇਹ ਗੰਦਾ ਧੰਦਾ ਕਰਵਾਉਂਦੀ ਹੈ। ਇਨ੍ਹਾਂ ਦੀ ਤਲਾਸ਼ ਕਰਕੇ ਇਨ੍ਹਾਂ 'ਤੇ ਵੀ ਪੁਲਸ ਨੂੰ ਇਸੇ ਤਰਜ਼ 'ਤੇ ਸਖਤ ਕਾਰਵਾਈ ਕਰਨੀ ਹੋਵੇਗੀ।
ਚੰਗਾ ਇਨਸਾਨ ਬਣਨ ਲਈ ਨੈਤਿਕ ਸਿੱਖਿਆ ਦਾ ਮਹੱਤਵ ਵਿਸ਼ੇ 'ਤੇ ਸੈਮੀਨਾਰ
NEXT STORY