ਜਲੰਧਰ (ਮਹੇਸ਼)— ਪਿੰਡ ਜੰਡੂ ਸਿੰਘਾ ਵਿਖੇ ਨਸ਼ੇ ਦੀ ਓਵਰਡੋਜ਼ ਨਾਲ 30 ਸਾਲ ਦੇ ਇਕ ਨੌਜਵਾਨ ਦੀ ਮੌਤ ਹੋ ਗਈ। ਮੌਕੇ 'ਤੇ ਪੁੱਜੇ ਥਾਣਾ ਆਦਮਪੁਰ ਦੇ ਮੁਖੀ ਇੰਸ. ਗਰਿੰਦਰਜੀਤ ਸਿੰਘ ਨਾਗਰਾ ਅਤੇ ਜੰਡੂ ਸਿੰਘਾ ਪੁਲਸ ਚੌਕੀ ਦੇ ਮੁਖੀ ਸੁਖਦੇਵ ਸਿੰਘ ਨੇ ਮ੍ਰਿਤਕ ਮਨਜਿੰਦਰ ਸਿੰਘ ਉਰਫ ਮੰਨਾ ਪੁੱਤਰ ਤਰਲੋਚਨ ਸਿੰਘ ਵਾਸੀ ਮੋਗਾ ਪੱਤੀ, ਪਿੰਡ ਜੰਡੂ ਸਿੰਘਾ ਦੀ ਲਾਸ਼ ਨੂੰ ਆਪਣੇ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕੀਤੀ।
ਪੁਲਸ ਮੁਤਾਬਕ ਮ੍ਰਿਤਕ ਮੰਨਾ ਦੀਆਂ ਦੋਵੇਂ ਬਾਹਾਂ 'ਤੇ ਟੈਟੂ ਬਣੇ ਹੋਏ ਸਨ। ਇਕ ਬਾਂਹ 'ਤੇ ਅੰਗਰੇਜੀ ਵਿਚ ਮੰਨਾ ਲਿਖਿਆ ਹੋਇਆ ਸੀ ਅਤੇ ਦੂਜੀ 'ਤੇ ਫੁੱਲ ਬਣਾਇਆ ਹੋਇਆ ਸੀ। ਟੈਟੂਆਂ ਦੇ ਆਲੇ-ਦੁਆਲੇ ਉਸ ਵੱਲੋਂ ਲਾਏ ਗਏ ਨਸ਼ੇ ਦੇ ਟੀਕਿਆਂ ਦੇ ਕਈ ਨਿਸ਼ਾਨ ਵੀ ਲੱਗੇ ਵਿਖੇ, ਜਿਸ ਤੋਂ ਸਪੱਸ਼ਟ ਹੁੰਦਾ ਹੈ ਕਿ ਮੰਨਾ ਕਾਫ਼ੀ ਸਮੇਂ ਤੋਂ ਨਸ਼ੇ ਦੇ ਟੀਕਿਆਂ ਦਾ ਇਸਤੇਮਾਲ ਕਰ ਰਿਹਾ ਸੀ।
ਇਹ ਵੀ ਪੜ੍ਹੋ: ਹੁਸ਼ਿਆਰਪੁਰ 'ਚ ਲੁਟੇਰਿਆਂ ਵੱਲੋਂ ਬੈਂਕ 'ਚ ਵੱਡੀ ਲੁੱਟ, 5 ਲਾਕਰ ਲੈ ਕੇ ਹੋਏ ਫਰਾਰ
ਡੇਢ ਸਾਲ ਪਹਿਲਾਂ ਕਰਵਾਈ ਸੀ 'ਲਵ ਮੈਰਿਜ'
ਪੁਲਸ ਨੇ ਵੀ ਆਪਣੀ ਡੂੰਘਾਈ ਨਾਲ ਕੀਤੀ ਜਾਂਚ 'ਚ ਮੰਨਿਆ ਹੈ ਕਿ ਮੰਨਾ ਚਿੱਟਾ ਪੀਣ ਦਾ ਆਦੀ ਸੀ ਅਤੇ ਚਿੱਟਾ ਹੀ ਉਸ ਦੀ ਮੌਤ ਦਾ ਕਾਰਨ ਬਣਿਆ ਹੈ। ਜੰਡੂ ਸਿੰਘਾ ਪੁਲਸ ਚੌਕੀ ਮੁਖੀ ਸੁਖਦੇਵ ਸਿੰਘ ਨੇ ਦੱਸਿਆ ਕਿ ਮ੍ਰਿਤਕ ਨੌਜਵਾਨ ਦੇ ਪਿਤਾ ਤਰਲੋਚਨ ਸਿੰਘ ਵੱਲੋਂ ਪੁਲਸ ਨੂੰ ਦਿੱਤੇ ਗਏ ਬਿਆਨਾਂ 'ਚ ਕਿਹਾ ਗਿਆ ਹੈ ਕਿ ਉਨ੍ਹਾਂ ਦੇ ਤਿੰਨ ਬੱਚੇ ਹਨ। ਦੋ ਲੜਕੇ ਅਤੇ ਇਕ ਲੜਕੀ। ਮੰਨਾ ਤਿੰਨਾਂ 'ਚ ਸਾਰਿਆਂ ਤੋਂ ਵੱਡਾ ਸੀ ਅਤੇ ਕਰੀਬ ਡੇਢ ਸਾਲ ਪਹਿਲਾਂ ਉਸ ਨੇ ਆਪਣੀ ਮਰਜੀ ਨਾਲ ਜ਼ਿਲਾ ਹੁਸ਼ਿਆਰਪੁਰ ਦੇ ਇਕ ਪਿੰਡ ਦੀ ਰਹਿਣ ਵਾਲੀ ਲੜਕੀ ਨਾਲ ਲਵ ਮੈਰਿਜ਼ ਕੀਤੀ ਸੀ। ਕਾਫ਼ੀ ਸਮੇਂ ਤੋਂ ਉਹ ਨਸ਼ਾ ਕਰਨ ਲੱਗ ਪਿਆ ਸੀ। ਉਸ ਨੂੰ ਕਈ ਵਾਰ ਮਾਪਿਆਂ ਨੇ ਨਸ਼ਾ ਕਰਨ ਤੋਂ ਰੋਕਿਆ ਵੀ ਸੀ ਪਰ ਉਸ ਨੇ ਉਨ੍ਹਾਂ ਦੀ ਗੱਲ ਨਹੀਂ ਮੰਨੀ। ਉਹ ਥੋੜ੍ਹੇ ਸਮੇਂ ਤੋਂ ਆਪਣੇ ਸਹੁਰੇ ਘਰ ਰਹਿ ਰਿਹਾ ਸੀ ਅਤੇ ਦੋ ਦਿਨ ਪਹਿਲਾਂ ਹੀ ਸ਼ੁੱਕਰਵਾਰ ਨੂੰ ਉਹ ਪਿੰਡ ਆਇਆ ਸੀ। ਤਰਲੋਚਨ ਸਿੰਘ ਨੇ ਦੱਸਿਆ ਕਿ ਬਾਅਦ ਦੁਪਹਿਰ 3 ਵਜੇ ਜਦੋਂ ਉਹ ਖੂਹ 'ਤੇ ਪਸ਼ੂਆਂ ਦੀਆਂ ਧਾਰਾਂ ਚੌਣ ਵਾਸਤੇ ਪੁੱਜੇ ਤਾਂ ਮੰਨਾ ਬੇਸੁੱੱਧ ਹੋ ਕੇ ਜ਼ਮੀਨ 'ਤੇ ਡਿੱਗਿਆ ਪਿਆ ਸੀ।
ਇਹ ਵੀ ਪੜ੍ਹੋ: ਰਾਹੁਲ ਦੀ ਰੈਲੀ ਤੋਂ ਬੋਲੇ ਸਿੰਗਲਾ, ਮੋਦੀ ਨੂੰ ਨਹੀਂ ਸੌਣ ਦੇਵਾਂਗੇ ਚੈਨ ਦੀ ਨੀਂਦ
ਪਰਿਵਾਰ ਦੇ ਬਾਕੀ ਲੋਕ ਵੀ ਖੂਹ 'ਤੇ ਪੁੱਜ ਗਏ ਅਤੇ ਸਾਰਿਆਂ ਨੇ ਵੇਖ ਕੇ ਕਿਹਾ ਕਿ ਮੰਨਾ ਦੀ ਜ਼ਿਆਦਾ ਨਸ਼ਾ ਕਰਨ ਕਰਕੇ ਮੌਤ ਹੋ ਚੁੱਕੀ ਹੈ। ਪਿਤਾ ਨੇ ਕਿਹਾ ਕਿ ਉਨ੍ਹਾਂ ਦੇ ਪੁੱਤ ਦੀ ਮੌਤ ਕੁਦਰਤੀ ਹੋਈ ਹੈ, ਜਿਸ ਨੂੰ ਲੈ ਕੇ ਉਹ ਕਿਸੇ ਵੀ ਤਰ੍ਹਾਂ ਦੀ ਕੋਈ ਕਾਨੂੰਨੀ ਕਾਰਵਾਈ ਨਹੀਂ ਕਰਵਾਉਣਾ ਚਾਹੁੰਦੇ। ਇੰਸਪੈਕਟਰ ਗੁਰਿੰਦਰਜੀਤ ਸਿੰਘ ਨਾਗਰਾ ਨੇ ਦੱਸਿਆ ਕਿ ਪੁਲਸ ਨੇ 174 ਦੀ ਕਾਰਵਾਈ ਕਰਦੇ ਹੋਏ ਮ੍ਰਿਤਕ ਮੰਨਾ ਦਾ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾ ਕੇ ਉਸ ਦੀ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ। ਮ੍ਰਿਤਕ ਦੀ ਪਤਨੀ ਨੇ ਵੀ ਆਪਣੇ ਪਤੀ ਦੀ ਮੌਤ ਸਬੰਧੀ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੱਕ ਨਹੀਂ ਜ਼ਾਹਰ ਕੀਤਾ ਹੈ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਕਲਯੁਗੀ ਪੁੱਤਰ ਨੇ ਪਿਓ ਦੇ ਢਿੱਡ 'ਚ ਚਾਕੂ ਮਾਰ ਕੀਤਾ ਕਤਲ
'2022 ਦੀਆਂ ਵਿਧਾਨ ਸਭਾ ਚੋਣਾਂ ਭਾਜਪਾ ਵਲੋਂ ਲੜਨਗੇ ਨਵਜੋਤ ਸਿੱਧੂ'
NEXT STORY