ਜਲੰਧਰ(ਧਵਨ, ਰਵਿੰਦਰ ਸ਼ਰਮਾ)—ਪੰਜਾਬ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੇ ਵੀ. ਵੀ. ਆਈ. ਪੀ. ਕਲਚਰਲ ਖਤਮ ਕਰਨ ਲਈ ਵਾਧੂ ਸੁਰੱਖਿਆ ਲੈਣ ਵਾਲੇ ਆਗੂਆਂ ਤੇ ਹੋਰ ਲੋਕਾਂ 'ਤੇ ਕੈਂਚੀ ਚਲਾ ਦਿੱਤੀ ਹੈ। ਮੁੱਖ ਮੰਤਰੀ ਨੇ ਪਿਛਲੇ ਦਿਨੀਂ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਦੀ ਅਗਵਾਈ ਵਿਚ ਇਕ ਉੱਚ ਪੱਧਰੀ ਕਮੇਟੀ ਬਣਾਈ ਸੀ, ਜਿਸ ਵਿਚ ਏ. ਡੀ. ਜੀ. ਪੀ. ਸੁਰੱਖਿਆ ਆਰ. ਐੱਨ. ਢੋਕੇ ਅਤੇ ਹੋਰ ਇੰਟੈਲੀਜੈਂਸ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਸਨ। ਪੰਜਾਬ ਸਰਕਾਰ ਨੇ ਇਕ ਵੱਡਾ ਫੈਸਲਾ ਲੈਂਦਿਆਂ 283 ਵੀ. ਆਈ. ਪੀਜ਼ ਨੂੰ ਦਿੱਤੇ ਗਏ 428 ਸੁਰੱਖਿਆ ਕਰਮਚਾਰੀ ਵਾਪਸ ਲੈ ਲਏ ਹਨ। ਸੂਚੀ ਵਿਚ ਅਕਾਲੀ ਦਲ, ਭਾਜਪਾ, ਸ਼ਿਵ ਸੈਨਾ ਆਗੂਆਂ ਤੋਂ ਇਲਾਵਾ ਕੁਝ ਉਦਮੀਆਂ ਅਤੇ ਕੁਝ ਕਾਂਗਰਸੀ ਆਗੂਆਂ ਦੇ ਨਾਂ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਸੁਰੱਖਿਆ ਕਰਮਚਾਰੀਆਂ ਨੂੰ ਤੁਰੰਤ ਸਬੰਧਤ ਬਟਾਲੀਅਨਾਂ ਵਿਚ ਰਿਪੋਰਟ ਕਰਨ ਲਈ ਹੁਕਮ ਜਾਰੀ ਕੀਤੇ ਗਏ ਹਨ। ਪੰਜਾਬ ਸਰਕਾਰ ਨੇ ਭਵਿੱਖ ਵਿਚ ਵੀ ਸਮੇਂ-ਸਮੇਂ 'ਤੇ ਸੁਰੱਖਿਆ ਨੂੰ ਰੀਵਿਊ ਕਰਨ ਦਾ ਫੈਸਲਾ ਲਿਆ ਹੈ। ਜ਼ੈੱਡ ਪਲੱਸ ਸੁਰੱਖਿਆ ਵਿਚ ਸ਼ਾਮਲ ਆਗੂਆਂ ਅਤੇ ਹੋਰ ਲੋਕਾਂ ਦੀ ਸੁਰੱਖਿਆ ਨੂੰ ਪਹਿਲਾਂ ਵਾਂਗ ਹੀ ਰੱਖਿਆ ਗਿਆ ਹੈ। ਸਰਕਾਰੀ ਹਲਕਿਆਂ ਨੇ ਦੱਸਿਆ ਕਿ ਉੱਚ ਪੱਧਰੀ ਕਮੇਟੀ ਨੇ ਲਗਾਤਾਰ 3-4 ਵਾਰ ਆਪਣੀਆਂ ਬੈਠਕਾਂ ਕੀਤੀਆਂ, ਜਿਸ ਵਿਚ ਵੀ. ਆਈ. ਪੀ. ਕਲਚਰ ਖਤਮ ਕਰਨ ਦੇ ਵਿਸ਼ੇ 'ਤੇ ਗੰਭੀਰਤਾ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਦੱਸਿਆ ਜਾਂਦਾ ਹੈ ਕਿ ਉੱਚ ਪੱਧਰੀ ਕਮੇਟੀ ਨੇ ਆਪਣੀ ਰਿਪੋਰਟ ਮੁੱਖ ਮੰਤਰੀ ਨੂੰ ਸੌਂਪ ਦਿੱਤੀ ਹੈ। ਕਮੇਟੀ ਦਾ ਮੰਨਣਾ ਸੀ ਕਿ ਜਿਨ੍ਹਾਂ ਲੋਕਾਂ ਨੂੰ ਵਾਧੂ ਸੁਰੱਖਿਆ ਮਿਲੀ ਹੋਈ ਹੈ ਪਰ ਹੁਣ ਉਨ੍ਹਾਂ ਦੀ ਸੁਰੱਖਿਆ ਨੂੰ ਖਤਰਾ ਨਹੀਂ ਹੈ। ਜਿਸ ਤੋਂ ਬਾਅਦ ਸੁਰੱਖਿਆ ਕਟੌਤੀ ਨੂੰ ਲੈ ਕੇ ਇਹ ਕਦਮ ਚੁੱਕਿਆ ਗਿਆ। ਕਈ ਸੇਵਾਮੁਕਤ ਪੁਲਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਕੋਲੋਂ ਵੀ ਸੁਰੱਖਿਆ ਵਾਪਸ ਲੈ ਲਈ ਗਈ ਹੈ। ਇਸ ਤੋਂ ਇਲਾਵਾ ਸਾਬਕਾ ਅਕਾਲੀ ਸਰਕਾਰ ਦੇ ਸਮੇਂ ਸ਼ਿਵ ਆਗੂਆਂ ਨੂੰ ਵੀ ਭਾਰੀ ਸੁਰੱਖਿਆ ਦਿੱਤੀ ਗਈ ਸੀ। ਉਸ ਵਿਚ ਵੀ ਭਾਰੀ ਕਟੌਤੀ ਕੀਤੀ ਗਈ ਹੈ। ਸਾਬਕਾ ਸਰਕਾਰ ਨੇ ਧਰੁਵੀਕਰਨ ਦੀ ਰਾਜਨੀਤੀ ਨੂੰ ਵੀ ਹੱਲਾਸ਼ੇਰੀ ਦਿੰਦਿਆਂ ਅਨੇਕਾਂ ਸ਼ਿਵ ਸੈਨਿਕਾਂ ਨੂੰ ਸੁਰੱਖਿਆ ਦਿੱਤੀ ਸੀ। ਸਾਬਕਾ ਅਕਾਲੀ ਤੇ ਭਾਜਪਾ ਆਗੂਆਂ ਕੋਲੋਂ 1 ਤੇ 2 ਸੁਰੱਖਿਆ ਕਰਮਚਾਰੀ ਵਾਪਸ ਲੈ ਲਏ ਗਏ ਹਨ। ਇਸ ਤੋਂ ਇਲਾਵਾ ਸਾਬਕਾ ਸਰਕਾਰ ਦੇ ਹਿਤੈਸ਼ੀ ਮੰਨੇ ਜਾਣ ਵਾਲੇ ਕਈ ਮੌਜੂਦਾ ਪੁਲਸ ਅਧਿਕਾਰੀਆਂ ਦੀ ਸੁਰੱਖਿਆ ਨੂੰ ਵੀ ਘਟਾ ਦਿੱਤਾ ਗਿਆ ਹੈ ਕਿਉਂਕਿ ਉਨ੍ਹਾਂ ਦੀ ਵਫਾਦਾਰੀ ਸਾਬਕਾ ਸਰਕਾਰ ਪ੍ਰਤੀ ਸੀ। ਇਹ ਗੱਲ ਵੀ ਸਾਹਮਣੇ ਆਈ ਸੀ ਕਿ ਕੁਝ ਮੌਜੂਦਾ ਅਧਿਕਾਰੀ ਹੁਣ ਵੀ ਸਾਬਕਾ ਸਰਕਾਰ ਦੇ ਹਿਤੈਸ਼ੀ ਹਨ। ਇਸ ਲਈ ਉਨ੍ਹਾਂ ਨੂੰ ਵੀ ਝਟਕਾ ਦੇ ਦਿੱਤਾ ਗਿਆ ਹੈ। ਇਸੇ ਤਰ੍ਹਾਂ ਕਾਂਗਰਸ ਵਿਚ ਉਨ੍ਹਾਂ ਆਗੂਆਂ ਦੀ ਸੁਰੱਖਿਆ ਨੂੰ ਘਟਾਇਆ ਗਿਆ ਹੈ ਜੋ ਪਿਛਲੇ ਸਮੇਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਵਿਰੋਧੀ ਰਹੇ ਹਨ। ਸੁਰੱਖਿਆ ਕਟੌਤੀ ਦੇ ਹੁਕਮ ਚੰਡੀਗੜ੍ਹ ਤੋਂ 7 ਜੁਲਾਈ ਨੂੰ ਜਾਰੀ ਕੀਤੇ ਗਏ। ਪੁਲਸ ਪੁਲਸ ਵਿਚ ਜਿਹੜੇ ਸਾਬਕਾ ਮੰਤਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਮਦਨ ਮੋਹਨ ਮਿੱਤਲ, ਗੁਲਜ਼ਾਰ ਸਿੰਘ ਰਣੀਕੇ, ਜਰਨੇਜਾ ਸਿੰਘ ਸੇਖੋਂ, ਸੋਹਣ ਸਿੰਘ, ਮਨੋਰੰਜਨ ਕਾਲੀਆ, ਸਾਬਕਾ ਮੁੱਖ ਸੰਸਦੀ ਸਕੱਤਰ ਫਰਜ਼ਾਨਾ ਆਲਮ, ਮੌਲਾਨਾ ਹਬੀਬੁਰ, ਸ਼ਾਹੀ ਇਮਾਮ ਲੁਧਿਆਣਾ, ਅਵਿਨਾਸ਼ ਚੰਦਰ, ਸਾਬਕਾ ਵਿਧਾਇਕ ਦਰਸ਼ਨ ਸਿੰਘ ਸ਼ਿਵਾਲਿਕ, ਜੋਗਿੰਦਰ ਪਾਲ ਜੈਨ, ਸ਼ੇਖ ਸੱਤਪਾਲ ਤੋਂ ਇਲਾਵਾ ਕਾਂਗਰਸ ਦੇ ਸਾਬਕਾ ਮੰਤਰੀ ਅਵਤਾਰ ਸਿੰਘ, ਅਮਰਜੀਤ ਸਿੰਘ ਸਮਰਾ, ਤੇਜਿੰਦਰ ਬਿੱਟੂ, ਹਰਜਿੰਦਰ ਸਿੰਘ ਠੇਕੇਦਾਰ, ਹਨੀਸ਼ਾ ਗੁਲਾਟੀ, ਜਗਮੋਹਨ ਸਿੰਘ ਕੰਗ, ਵਰਿੰਦਰ ਸਿੰਘ ਢਿੱਲੋਂ, ਜੀ. ਐੱਸ. ਬਾਲੀ, ਇੰਦਰਜੀਤ ਸਿੰਘ ਜ਼ੀਰਾ, ਕਾਂਗਰਸ ਨੇਤਾ ਖੁਸ਼ਬਾਜ਼ ਸਿੰਘ ਜਟਾਣਾ ਆਦਿ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਜਿਹੜੇ ਮੌਜੂਦਾ ਅਧਿਕਾਰੀਆਂ ਦੀ ਸੁਰੱਖਿਆ ਵਿਚ ਕਟੌਤੀ ਕੀਤੀ ਗਈ ਹੈ, ਉਨ੍ਹਾਂ ਵਿਚ ਰਣਦੀਪ ਸਿੰਘ (ਕਮਾਂਡੈਂਟ), ਸੁਖਦੇਵ ਸਿੰਘ (ਐੱਸ. ਪੀ.), ਭੁਪਿੰਦਰ ਸਿੰਘ (ਕਮਾਂਡੈਂਟ), ਗੁਰਤੇਜਿੰਦਰ ਸਿੰਘ ਔਲਖ (ਕਮਾਂਡੈਂਟ), ਕੁਲਵਿੰਦਰ ਸਿੰਘ (ਕਮਾਂਡੈਂਟ), ਸ਼ਮਿੰਦਰ ਸਿੰਘ ਸਿੱਧੂ (ਕਮਾਂਡੈਂਟ), ਗੁਰਪ੍ਰੀਤ ਸਿੰਘ (ਕਮਾਂਡੈਂਟ), ਹਰਕੰਵਲ ਸਿੰਘ ਖੱਖ (ਕਮਾਂਡੈਂਟ), ਜਤਿੰਦਰ ਸਿੰਘ ਬੈਨੀਪਾਲ (ਕਮਾਂਡੈਂਟ) ਆਦਿ ਸ਼ਾਮਲ ਹਨ।
ਸ਼ਹਿਰ ਦੀ ਟ੍ਰੈਫਿਕ ਸਮੱਸਿਆ ਨੂੰ ਹੱਲ ਕੀਤਾ ਜਾਵੇ
NEXT STORY