ਬਠਿੰਡਾ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀਕਾਂਡ ਦੇ ਮਾਮਲੇ ਵਿਚ ਸਾਬਕਾ ਐੱਸ. ਐੱਸ. ਪੀ. ਚਰਨਜੀਤ ਸ਼ਰਮਾ ਦੀ ਗ੍ਰਿਫਤਾਰੀ 'ਤੇ ਬੋਲਦੇ ਹੋਏ ਇਸ ਨੂੰ ਵੱਡੀ ਕਾਮਯਾਬੀ ਦੱਸਿਆ ਹੈ। ਬਠਿੰਡਾ 'ਚ ਕਿਸਾਨ ਕਰਜ਼ਾ ਮੁਆਫੀ ਦੇ ਤੀਜੇ ਪੜਾਅ ਦੌਰਾਨ ਸੰਬੋਧਨ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਵਿਸ਼ੇਸ਼ ਜਾਂਚ ਟੀਮ ਨੇ ਗੋਲੀ ਦੇ ਹੁਕਮ ਦੇਣ ਵਾਲੇ ਨੂੰ ਗ੍ਰਿਫਤਾਰ ਕਰ ਲਿਆ ਹੈ, ਹੁਣ ਉਸ ਨੂੰ ਅੱਗੋਂ ਕਿਸ ਨੇ ਹੁਕਮ ਦਿੱਤੇ ਸਨ, ਇਹ ਐੱਸ. ਐੱਸ. ਪੀ. ਖੁਦ ਦੱਸੇਗਾ। ਫਿਰ ਅਸੀਂ ਵੇਖਾਂਗੇ, ਗੱਲ ਕਿਥੋਂ ਤੱਕ ਪੁੱਜਦੀ ਹੈ। ਦੋਸ਼ੀਆਂ ਨੂੰ ਇਕ ਪਰਸੈਂਟ ਵੀ ਬਖਸ਼ਿਆ ਨਹੀਂ ਜਾਵੇਗਾ।
ਕਰਜ਼ ਮੁਆਫੀ ਸਬੰਧੀ ਸਮਾਗਮ ਵਿਚ ਮੁੱਖ ਮੰਤਰੀ ਨੇ ਆਖਿਆ ਕਿ ਹੁਣ ਇਸ ਗੱਲ ਦਾ ਖੁਲਾਸਾ ਵੀ ਜਲਦ ਹੀ ਜੋਵੇਗਾ ਕਿ ਐੱਸ. ਐੱਸ. ਪੀ. ਨੂੰ ਗੋਲੀ ਚਲਾਉਣ ਦੇ ਹੁਕਮ ਕਿੱਥੋਂ ਆਏ ਸਨ। ਉਨ੍ਹਾਂ ਕਿਹਾ ਕਿ ਸਿੱਟ ਦੀ ਇਹ ਵੱਡੀ ਕਾਮਯਾਬੀ ਹੈ, ਹੁਣ ਛੇਤੀ ਹੀ ਸਾਰਾ ਸੱਚ ਸਾਹਮਣੇ ਆ ਜਾਵੇਗਾ।
ਗ੍ਰਿਫਤਾਰ ਕੀਤੇ ਸਾਬਕਾ ਐੱਸ. ਐੱਸ. ਪੀ. ਸ਼ਰਮਾ ਤੋਂ ਪੁੱਛਗਿੱਛ ਜਾਰੀ (ਵੀਡੀਓ)
NEXT STORY