ਬਠਿੰਡਾ (ਅਮਿਤ ਸ਼ਰਮਾ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਆਪਣੇ ਜੱਦੀ ਪਿੰਡ ਮਹਿਰਾਜ ਵਿਖੇ ਕਿਸਾਨ ਕਰਜ਼ਾ ਮੁਆਫ਼ੀ ਦੇ ਤੀਜੇ ਪੜਾਅ ਦੇ ਤਹਿਤ ਵੱਡੀ ਰੈਲੀ ਕੀਤੀ। ਕੈਪਟਨ ਨੇ ਕਰਜ਼ ਮੁਆਫੀ ਸਕੀਮ ਦੇ ਤੀਜੇ ਗੇੜ ਵਿਚ ਅੱਜ ਬਠਿੰਡਾ ਤੇ ਮਾਨਸਾ ਜ਼ਿਲੇ ਦੇ 18,000 ਤੋਂ ਵੱਧ ਕਿਸਾਨਾਂ ਦੇ 97 ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕਰਨ ਦਾ ਦਾਅਵਾ ਕੀਤਾ। ਕੈਪਟਨ ਨੇ ਆਪਣੇ ਸੰਬੋਧਨੀ ਭਾਸ਼ਣ ਵਿਚ ਕੇਂਦਰ ਸਰਕਾਰ 'ਤੇ ਕਿਸਾਨ ਵਿਰੋਧੀ ਹੋਣ ਦੇ ਦੋਸ਼ ਲਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੇ ਪੂਰੇ ਕਰਜ਼ੇ ਮੁਆਫ਼ ਕਰਨ ਵਿਚ ਕੋਈ ਸਹਾਇਤਾ ਨਹੀਂ ਕੀਤੀ ਅਤੇ ਨਾ ਹੀ ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਲਾਗੂ ਕੀਤੀ ਹੈ।
ਪਿੰਡ ਦਾ ਮੋਹ ਕਹਿ ਲਓ ਜਾਂ ਸਿਰ 'ਤੇ ਚੋਣਾਂ ਹੋਣ ਕਰਕੇ, ਪਰ ਇੱਥੇ ਕੈਪਟਨ ਅਮਰਿੰਦਰ ਸਿੰਘ ਦੇ ਵਤੀਰੇ ਵਿਚ ਹੈਰਾਨਕੁੰਨ ਤਬਦੀਲੀ ਦੇਖਣ ਨੂੰ ਮਿਲੀ। ਕੈਪਟਨ ਤੇ ਉਨ੍ਹਾਂ ਦੀ ਪਤਨੀ ਪਿੰਡ ਵਾਸੀਆਂ ਨੂੰ ਬੜੇ ਮੋਹ ਨਾਲ ਮਿਲੇ।
ਕਰਜ਼ੇ ਤੋਂ ਪ੍ਰੇਸ਼ਾਨ ਕਿਸਾਨ ਦੇ ਇਕਲੌਤੇ ਪੁੱਤ ਨੇ ਕੀਤੀ ਖੁਦਕੁਸ਼ੀ
NEXT STORY