ਫਗਵਾੜਾ, (ਹਰਜੋਤ)- ਅੱਜ ਤੜਕਸਾਰ ਨੰਗਲ ਕਾਲੋਨੀ ਵਿਖੇ ਕੁਝ ਵਿਅਕਤੀਆਂ ਵੱਲੋਂ ਦੋ ਕਾਰਾਂ ਦੀ ਭੰਨ-ਤੋੜ ਕੀਤੀ ਅਤੇ ਇਕ ਨੂੰ ਅੱਗ ਲਗਾ ਦਿੱਤੀ।
ਇਸ ਸਬੰਧੀ ਜਾਣਕਾਰੀ ਦਿੰਦੇ ਬਾਬਾ ਬਿੱਲਾ ਸ਼ਾਹ ਨੇ ਦੱਸਿਆ ਕਿ ਉਨ੍ਹਾਂ ਦੇ ਦਰਬਾਰ ਵੀਰ ਅਲੀ ਮੇਹਰ ਸ਼ਾਹ ਦੇ ਬਾਹਰ ਮਾਰੂਤੀ ਕਾਰ ਤੇ ਇਕ ਹੋਰ ਕਾਰ ਖੜ੍ਹੀਅਾਂ ਸਨ। ਜਿਨ੍ਹਾਂ 'ਚੋਂ ਇਕ ਮਾਰੂਤੀ ਕਾਰ ਉਨ੍ਹਾਂ ਦੀ ਹੈ। ਕਾਰਾਂ ਦੀ ਅੱਜ ਤੜਕਸਾਰ ਕੁਝ ਨੌਜਵਾਨਾਂ ਨੇ ਇੱਟਾਂ ਨਾਲ ਭੰਨ-ਤੋੜ ਕਰ ਦਿੱਤੀ ਅਤੇ ਇਕ ਕਾਰ ਨੂੰ ਅੱਗ ਵੀ ਲੱਗਾ ਦਿੱਤੀ ਪਰ ਮੌਕੇ 'ਤੇ ਲੋਕਾਂ ਨੇ ਅੱਗ ਬੁੱਝਾ ਲਈ। ਜਿਸ ਦੀ ਸੂਚਨਾ ਸਤਨਾਮਪੁਰਾ ਪੁਲਸ ਨੂੰ ਦਿੱਤੀ ਗਈ।
ਜਾਂਚ ਅਧਿਕਾਰੀ ਜਸਵਿੰਦਰ ਸਿੰਘ ਮੌਕੇ 'ਤੇ ਪੁੱਜੇ ਅਤੇ ਘਟਨਾ ਸਥਾਨ ਦਾ ਜਾਇਜ਼ਾ ਲਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਦੀ ਸ਼ਨਾਖ਼ਤ ਕੀਤੀ ਜਾ ਰਹੀ ਹੈ ਅਤੇ ਇਸ ਦਾ ਪੱਤਾ ਲੱਗਾ ਕੇ ਤੇ ਕੇਸ ਦਰਜ ਕਰ ਲਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਇਕ ਕਾਰ ਬਾਬਾ ਬਿੱਲਾ ਸ਼ਾਹ ਦੀ ਸੀ ਅਤੇ ਅਜੇ ਦੂਸਰੀ ਕਾਰ ਬਾਰੇ ਪਤਾ ਨਹੀਂ ਲੱਗ ਸਕਿਆ।
ਬਾਬਾ ਗਧੀਆ ’ਚ ਚੱਲੀ ਗੋਲੀ ਦੇ ਮਾਮਲੇ ’ਚ 8 ਨੌਜਵਾਨ ਕਾਬੂ
NEXT STORY