ਅਜਨਾਲਾ - ਪਾਕਿਸਤਾਨ ਵੱਲੋਂ ਕਥਿਤ ਤੌਰ 'ਤੇ ਭਾਰਤ ਵਿਰੁੱਧ ਅੱਤਵਾਦੀ ਕਾਰਵਾਈਆਂ ਤਹਿਤ ਜੰਮੂ-ਕਸ਼ਮੀਰ 'ਚ ਜੰਗਬੰਦੀ ਦੀ ਉਲੰਘਣਾ ਕਰ ਕੇ ਗੋਲੇ ਸੁੱਟ ਕੇ ਆਮ ਨਾਗਰਿਕਾਂ ਨੂੰ ਜ਼ਖਮੀ ਕਰਨ ਅਤੇ ਚੀਨ ਵੱਲੋਂ ਜੰਮੂ-ਕਸ਼ਮੀਰ 'ਚ ਅੱਤਵਾਦ ਨੂੰ ਸ਼ਹਿ ਦੇਣ ਦੇ ਰੋਸ ਵਜੋਂ ਸਥਾਨਕ ਸ਼ਹਿਰ 'ਚ ਭਾਜਪਾ ਜ਼ਿਲਾ ਦਿਹਾਤੀ ਪ੍ਰਧਾਨ ਬਾਊ ਰਾਮ ਸ਼ਰਨ ਪਰਾਸ਼ਰ ਦੀ ਅਗਵਾਈ 'ਚ ਭਾਜਪਾ ਕਾਰਕੁੰਨਾਂ ਤੇ ਆਗੂਆਂ ਨੇ ਪਾਕਿਸਤਾਨ ਦਾ ਪੁਤਲਾ ਫੂਕ ਮੁਜ਼ਾਹਰਾ ਕਰ ਕੇ ਕਾਰਗਿਲ ਵਿਜੈ ਦਿਵਸ ਮਨਾਇਆ। ਇਸ ਤੋਂ ਪਹਿਲਾਂ ਪ੍ਰਭਾਵਸ਼ਾਲੀ ਮੀਟਿੰਗ ਦੌਰਾਨ ਭਾਰਤ ਦੇ ਮਹਾਨ ਕਾਰਗਿਲ ਸ਼ਹੀਦਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਭਾਜਪਾ ਵਰਕਰਾਂ ਨੇ ਦੇਸ਼ ਦੀ ਏਕਤਾ ਤੇ ਅਖੰਡਤਾ ਦੀ ਮਜ਼ਬੂਤੀ ਲਈ ਸਮੂਹਿਕ ਪ੍ਰਣ ਲਿਆ ਅਤੇ ਚੀਨ ਦੇ ਸਾਮਾਨ ਦੀ ਖਰੀਦੋ-ਫਰੋਖਤ ਦਾ ਉਦੋਂ ਤੱਕ ਲੋਕਾਂ ਨੂੰ ਬਾਈਕਾਟ ਕਰਨ ਦਾ ਸੱਦਾ ਦਿੱਤਾ ਜਦੋਂ ਤੱਕ ਚੀਨ ਦੀ ਭਾਰਤ ਪ੍ਰਤੀ ਸੁਰ ਮਿੱਤਰਤਾਪੂਰਨ ਨਹੀਂ ਬਣਦੀ। ਇਸ ਮੌਕੇ ਮੰਡਲ ਪ੍ਰਧਾਨ ਰਮੇਸ਼ ਜੈ ਦੁਰਗੇ, ਮਾਰਕੀਟ ਕਮੇਟੀ ਸਾਬਕਾ ਚੇਅਰਮੈਨ ਬਲਜਿੰਦਰ ਸਿੰਘ ਨੇਪਾਲ, ਭਾਜਪਾ ਯੁਵਾ ਮੋਰਚਾ ਜ਼ਿਲਾ ਦਿਹਾਤੀ ਪ੍ਰਧਾਨ ਬੱਬੂ ਜਸਰਾਊਰ, ਭਾਜਪਾ ਐੱਸ. ਸੀ. ਮੋਰਚਾ ਮੰਡਲ ਅਜਨਾਲਾ ਪ੍ਰਧਾਨ ਕੰਵਲਜੀਤ ਸਰਾਂ, ਮੰਡਲ ਭਿੰਡੀ ਸੈਦਾਂ ਪ੍ਰਧਾਨ ਲਖਬੀਰ ਸਿੰਘ ਭਿੰਡੀਆਂ, ਕਾਬਲ ਸਿੰਘ ਸਹਿੰਸਰਾ, ਬਲਵੰਤ ਸਿੰਘ ਢੰਡ, ਵਿਕਰਮ ਸ਼ਰਮਾ, ਜੱਗੀ ਕਲੇਰ, ਜੋਗਿੰਦਰ ਕਚਹਿਰੀ, ਬਿੱਟੂ ਅਜਨਾਲਾ, ਅਸ਼ੋਕ ਰਾਣਾ, ਮਾ. ਪ੍ਰੇਮ ਕੁਮਾਰ, ਮਾ. ਹਰਪ੍ਰੀਤ ਸਿੰਘ, ਯੁਵਾ ਆਗੂ ਬੱਗਾ ਸਿੰਘ ਮਾਝੀਮੀਆਂ, ਕੁਲਵੰਤ ਕੌਰ ਤਲਵੰਡੀ ਰਾਏ ਦਾਦੂ, ਪਰਮਜੀਤ ਕੌਰ ਡੱਲਾ ਰਾਜਪੂਤਾਂ ਆਦਿ ਹਾਜ਼ਰ ਸਨ।
ਮੁਕਤਸਰ : ਅਣਪਛਾਤੇ ਵਿਅਕਤੀਆਂ ਨੇ ਬਲੈਰੋ ਗੱਡੀ ਨੂੰ ਲਗਾਈ ਅੱਗ
NEXT STORY