ਚੰਡੀਗੜ੍ਹ— ਆਰਟੀਟੇਕ ਪੀਅਰੋ ਯੈਨਰੋ ਵੱਲੋਂ ਡਿਜ਼ਾਈਨ ਕੀਤਾ ਇਤਿਹਾਸਕ ਫਰਨੀਚਰ ਅਮਰੀਕਾ 'ਚ ਨਿਲਾਮ ਕੀਤਾ ਗਿਆ ਹੈ। ਇਹ ਫਰਨੀਚਰ ਅਮਰੀਕਾ 'ਚ 13.60 ਲੱਖ ਦਾ ਨਿਲਾਮ ਹੋਇਆ। ਨਿਲਾਮੀ ਦੀ ਜਾਣਕਾਰੀ ਹੁੰਦੇ ਹੋਏ ਵੀ ਚੰਡੀਗੜ੍ਹ ਪ੍ਰਸ਼ਾਸਨ ਕੇਵਲ ਮੂਕ ਦਰਸ਼ਕ ਬਣਿਆ ਰਿਹਾ ਅਤੇ ਸ਼ਹਿਰ ਦੀ ਵਿਰਾਸਤ ਨੂੰ ਵਿਕਣ ਤੋਂ ਨਹੀਂ ਰੋਕ ਸਕਿਆ। ਜਾਣਕਾਰੀ ਮੁਤਾਬਕ ਆਰਟੀਟੈਕਟ ਪੀਅਰੇ ਯੈਨਰੇ ਵੱਲੋਂ ਡਿਜ਼ਾਈਨ ਕੀਤੀਆਂ 6 ਵਸਤਾਂ ਨੂੰ ਨਿਲਾਮੀ ਲਈ ਪੇਸ਼ ਕੀਤਾ ਗਿਆ ਸੀ, ਜਿਨ੍ਹਾਂ 'ਚੋਂ ਪੰਜ ਵਸਤਾਂ ਦੀ ਨਿਲਾਮੀ ਹੋ ਗਈ ਹੈ। ਨਿਲਾਮੀ ਦੌਰਾਨ ਵਿਰਾਸਤੀ ਫਰਨੀਚਰ ਦੀ ਘੱਟੋ-ਘੱਟ ਕੀਮਤ 1500 ਅਮਰੀਕੀ ਡਾਲਰ ਰੱਖੀ ਗਈ ਸੀ। ਇਸ ਤੋਂ ਇਲਾਵਾ ਬਾਕੀ ਵਸਤਾਂ 'ਚ ਸ਼ਾਮਲ ਦਫਤਰੀ ਮੇਜ਼, ਨੀਵਾਂ ਸਟੂਲ, ਲਾਈਬ੍ਰੇਰੀ 'ਚ ਬੈਠਣ ਵਾਲੀ ਕੁਰਸੀ, ਆਰਮਚੇਅਰ ਅਤੇ ਵੇਹੜੇ 'ਚ ਬੈਠਣ ਵਾਲੀ ਨੀਵੀਂ ਕੁਰਸੀ ਨਿਲਾਮ ਹੋ ਗਈ ਹੈ। ਦਫਤਰੀ ਮੇਜ਼ ਦਾ ਮੁੱਲ 5625, ਲਾਈਬ੍ਰੇਰੀ 'ਚ ਬੈਠਣ ਵਾਲੀ ਕੁਰਸੀ 6250, ਨੀਵਾਂ ਸਟੂਲ 1250, ਆਰਮਚੇਅਰ 3125 ਅਤੇ ਵਿਹੜੇ 'ਚ ਬੈਠਣ ਵਾਲੀ ਕੁਰਸੀ 5,000 ਅਮਰੀਕੀ ਡਾਲਰ 'ਚ ਨਿਲਾਮ ਕੀਤੀ ਗਈ ਹੈ। ਨਿਲਾਮੀ ਦੌਰਾਨ ਵਿਕਣ ਵਾਲੇ ਵਿਰਾਸਤੀ ਫਰਨੀਚਰ ਦੀ ਭਾਰਤੀ ਕੀਮਤ 13.60 ਲੱਖ ਬਣਦੀ ਹੈ। ਐਡਵੋਕੇਟ ਅਜੇ ਜੱਗਾ ਨੇ ਕਈ ਵਾਰ ਚਿੱਠੀ ਲਿਖ ਕੇ ਨਿਲਾਮੀ ਹੋਣ ਦੀ ਜਾਣਕਾਰੀ ਡਾਈਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਦੇ ਡਾਈਰੈਕਟਰ ਨੂੰ ਦਿੱਤੀ ਸੀ। ਐਡਵੋਕੇਟ ਨੇ ਚਿੱਠੀ ਲਿਖ ਕੇ ਕੇਂਦਰ ਸਰਕਾਰ ਨੂੰ ਨਿਲਾਮੀ ਰੋਕਣ ਅਤੇ ਵਿਰਾਸਤੀ ਫਰਨੀਚਰ ਵਾਪਸ ਲਿਆਉਣ ਦੀ ਅਪੀਲ ਕੀਤੀ ਸੀ ਪਰ ਨਿਲਾਮੀ ਹੋਣ ਦੀ ਜਾਣਕਾਰੀ ਹੋਣ ਦੇ ਬਾਵਜੂਦ ਵੀ ਪ੍ਰਸ਼ਸਨ ਅਤੇ ਕੇਂਦਰ ਸਰਕਾਰ ਇਹ ਨਿਲਾਮੀ ਰੋਕਣ 'ਚ ਅਸਮਰਥ ਰਹੀ। ਇਸ ਨਿਲਾਮੀ ਤੋਂ ਬਾਅਦ ਐਡਵੋਕੇਟ ਨੇ ਇਕ ਹੋਰ ਚਿੱਠੀ ਲਿਖੀ ਹੈ ਜਿਸ 'ਚ ਵਿਕਣ ਵਾਲੀਆਂ ਵਸਤਾਂ ਦੇ ਵੇਰਵਿਆਂ ਦੀ ਜਾਣਕਾਰੀ ਦਿੱਤੀ ਗਈ ਹੈ। ਐਡਵੋਕੇਟ ਅਜੇ ਜੱਗਾ ਨੇ ਕਿਹਾ ਕਿ ਦੇਸ ਦੀ ਵਿਰਾਸਤ ਵਿਦੇਸ਼ਾਂ ਦੇ ਬਜ਼ਾਰਾਂ 'ਚ ਵਿਕ ਰਹੀ ਹੈ, ਇਸ ਨੂੰ ਰੋਕਣ ਲਈ ਕੇਂਦਰ ਸਰਕਾਰ ਅਤੇ ਪ੍ਰਸ਼ਾਸਨ ਕੋਈ ਕਦਮ ਚੁੱਕ ਰਹੇ ਹਨ ਉਨ੍ਹਾਂ ਕਿਹਾ ਕਿ ਵਿਰਾਸਤੀ ਅਤੇ ਇਤਹਾਸਕ ਫਰਨੀਚਰਾਂ ਦੀ ਤਸਕਰੀ ਹੁੰਦੀ ਹੈ ਸਰਕਾਰ ਇਸ ਤੱਥ ਨੂੰ ਖੁੱਦ ਵੀ ਸਵੀਕਾਰ ਕਰਦੀ ਹੈ।
ਅਗਵਾ ਨਹੀਂ, ਕਰਮਚਾਰੀ ਨਾਲ ਹੋਈ ਬਹਿਸ ਦਾ ਬਦਲਾ ਲੈਣ ਆਏ ਸਨ ਮੁਲਜ਼ਮ, 3 ਗ੍ਰਿਫਤਾਰ
NEXT STORY