ਪੰਚਕੂਲਾ (ਮੁਕੇਸ਼) : ਪੰਚਕੂਲਾ ਦੇ ਸੈਕਟਰ-20 ਸਥਿਤ ਆਸ਼ੀਆਨਾ ਫਲੈਟਸ 'ਚ ਵੀਰਵਾਰ ਸਵੇਰੇ ਬਿਜਲੀ ਦੇ ਖੰਭੇ ਦੀ ਨੰਗੀ ਤਾਰ ਕਾਰਨ ਪਾਣੀ 'ਚ ਕਰੰਟ ਹੋਣ ਕਾਰਨ 6 ਸਾਲ ਦੇ ਵਿਵੇਕ ਦੀ ਮੌਤ ਹੋ ਗਈ। ਪਰਿਵਾਰ ਬੱਚੇ ਨੂੰ ਲੈ ਕੇ ਤੁਰੰਤ ਸੈਕਟਰ 6 ਸਥਿਤ ਜਨਰਲ ਹਸਪਤਾਲ ਪਹੁੰਚਿਆ, ਜਿੱਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਐਲਾਨ ਦਿੱਤਾ। ਪੁਲਸ ਨੇ ਸੰਬੰਧਿਤ ਵਿਭਾਗ ਖਿਲਾਫ਼ ਮ੍ਰਿਤਕ ਵਿਵੇਕ ਦੇ ਪਿਤਾ ਦੇ ਬਿਆਨਾਂ 'ਤੇ ਲਾਪ੍ਰਵਾਹੀ ਵਰਤਣ ਦਾ ਕੇਸ ਦਰਜ ਕਰ ਲਿਆ ਹੈ। ਮ੍ਰਿਤਕ ਬੱਚੇ ਦੇ ਪਿਤਾ ਵਜਿੰਦਰ ਨੇ ਦੱਸਿਆ ਕਿ ਵੀਰਵਾਰ ਸਵੇਰੇ ਮੀਂਹ ਪੈ ਰਿਹਾ ਸੀ। ਇਸ ਦੌਰਾਨ ਗਲੀ 'ਚ ਘਰ ਸਾਹਮਣੇ ਬੱਚੇ ਖੇਡ ਰਹੇ ਸਨ। ਖੇਡਦੇ-ਖੇਡਦੇ ਬਿਜਲੀ ਦੇ ਇਕ ਖੰਭੇ ਦੀ ਨੰਗੀ ਤਾਰ ਕਾਰਨ ਪਾਣੀ 'ਚ ਕਰੰਟ ਆਇਆ ਹੋਇਆ ਸੀ, ਜਿਸ ਦੀ ਲਪੇਟ 'ਚ ਵਿਵੇਕ ਆ ਗਿਆ। ਉਸ ਨੂੰ ਬਚਾਉਣ ਲਈ ਉਹ ਅੱਗੇ ਵਧੇ ਤਾਂ ਉਨ੍ਹਾਂ ਨੂੰ ਵੀ ਕਰੰਟ ਲੱਗਿਆ।
ਸੈਕਟਰ-5 ਥਾਣੇ ਦੇ ਐੱਸ. ਐੱਚ. ਓ. ਸਤੀਸ਼ ਕੁਮਾਰ ਨੇ ਦੱਸਿਆ ਕਿ ਬੱਚੇ ਦੇ ਪਿਤਾ ਨੇ ਲਿਖਤੀ ਸ਼ਿਕਾਇਤ ਦਿੱਤੀ ਸੀ। ਇਸ ਦੇ ਆਧਾਰ 'ਤੇ ਸੰਬੰਧਿਤ ਵਿਭਾਗ ਖਿਲਾਫ਼ ਕੇਸ ਦਰਜ ਕਰ ਲਿਆ ਹੈ। ਜਾਂਚ ਦੌਰਾਨ ਬਿਜਲੀ ਵਿਭਾਗ ਦੇ ਜਿਹੜੇ ਅਧਿਕਾਰੀ ਦੀ ਲਾਪ੍ਰਵਾਹੀ ਸਾਹਮਣੇ ਆਵੇਗੀ, ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ।
ਸੜਕ ਹਾਦਸੇ 'ਚ 2 ਦੋਸਤਾਂ ਦੀ ਮੌਤ, 3 ਜ਼ਖਮੀ
NEXT STORY