ਕੁਰਾਲੀ (ਬਠਲਾ) - ਸ਼ਹਿਰ ਦੀ ਅਨਾਜ ਮੰਡੀ ਦੇ ਨੌਜਵਾਨ ਮਾਨਵ ਗੋਇਲ ਦੀ ਸੜਕ ਹਾਦਸੇ 'ਚ ਮੌਤ ਹੋ ਗਈ, ਜਿਸ ਦੇ ਦੁੱਖ ਕਾਰਨ ਪੂਰੀ ਅਨਾਜ ਮੰਡੀ ਬੰਦ ਹੋ ਗਈ । 18 ਸਾਲ ਦਾ ਮਾਨਵ ਗੋਇਲ ਪੁੱਤਰ ਵਿਕਾਸ ਗੋਇਲ ਚੰਡੀਗੜ੍ਹ 'ਚ ਬੀ. ਕਾਮ ਦੀ ਪੜ੍ਹਾਈ ਕਰ ਰਿਹਾ ਸੀ। ਉਹ ਸਵੇਰੇ ਆਪਣੇ ਦੋਸਤਾਂ ਨਾਲ ਘੁੰਮਣ ਲਈ ਗਿਆ ਸੀ । ਜਾਣਕਾਰੀ ਅਨੁਸਾਰ ਮਾਨਵ ਗੋਇਲ ਨਾਲ ਉਸ ਦੇ ਦੋਸਤ ਆਦਿੱਤਿਆ ਕਮਲ, ਸਿਧਾਰਥ ਸਿੰਗਲਾ, ਧਰੁਵ ਗੋਇਲ, ਪੁਲਕਿਤ ਸਿੰਧੀ ਵੀ ਸਨ । ਇਸ ਦੌਰਾਨ ਉਨ੍ਹਾਂ ਦੀ ਕਾਰ ਆਈ-20 ਰਾਜਪੁਰਾ ਵੱਲ ਜਾਣ ਵਾਲੀ ਇਕ ਫਾਰਚੂਨਰ ਗੱਡੀ ਨਾਲ ਟਕਰਾ ਗਈ । ਹਾਦਸੇ 'ਚ ਮਾਨਵ ਤੇ ਉਸਦੇ ਇਕ ਹੋਰ ਦੋਸਤ ਦੀ ਮੌਤ ਹੋ ਗਈ । ਜਦੋਂਕਿ ਉਸ ਦੇ ਤਿੰਨ ਦੋਸਤ ਗੰਭੀਰ ਰੂਪ 'ਚ ਜ਼ਖਮੀ ਹੋ ਗਏ । ਮਾਨਵ ਗੋਇਲ ਦੀ ਮੌਤ ਨੂੰ ਲੈ ਕੇ ਸ਼ਹਿਰ ਵਿਚ ਸ਼ੋਕ ਦੀ ਲਹਿਰ ਹੈ । ਮਾਨਵ ਦੇ ਚਾਚੇ ਪੰਕਜ ਗੋਇਲ ਨੇ ਦੱਸਿਆ ਕਿ ਮਾਨਵ ਸਵੇਰੇ ਘਰੋਂ ਆਪਣੇ ਦੋਸਤਾਂ ਨਾਲ ਘੁੰਮਣ ਲਈ ਆਖ ਕੇ ਗਿਆ ਸੀ । ਦੋਵੇਂ ਵਾਹਨਾਂ ਦੇ ਟਕਰਾਉਣ ਤੋਂ ਬਾਅਦ ਲੋਕ ਇਕੱਠੇ ਹੋ ਗਏ ਪਰ ਦੱਸਿਆ ਜਾਂਦਾ ਹੈ ਕਿ ਲੋਕਾਂ ਨੇ ਜ਼ਖਮੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ । ਇਸ ਦੌਰਾਨ ਫਰੀਦਕੋਟ 'ਚ ਤਾਇਨਾਤ ਬ੍ਰਿਗੇਡੀਅਰ ਅਰੁਜਨ ਮਿਤਰਾ ਅੰਬਾਲਾ ਤੋਂ ਆਪਣੇ ਜਵਾਨਾਂ ਨਾਲ ਉੱਥੋਂ ਲੰਘ ਰਹੇ ਸਨ ਤਾਂ ਉਨ੍ਹਾਂ ਨੇ ਵਾਹਨਾਂ 'ਚ ਫਸੇ ਦੋਸਤਾਂ ਨੂੰ ਆਪਣੇ ਜਵਾਨਾਂ ਦੀ ਮਦਦ ਨਾਲ ਬਾਹਰ ਕੱਢਿਆ।
ਇਸ ਤੋਂ ਬਾਅਦ ਸਾਰਿਆਂ ਨੂੰ ਇਲਾਜ ਲਈ ਰਾਜਪੁਰੇ ਦੇ ਸਰਕਾਰੀ ਹਸਪਤਾਲ 'ਚ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਆਦਿੱਤਿਆ ਕੋਮਲ ਤੇ ਮਾਨਵ ਗੋਇਲ ਨੂੰ ਮ੍ਰਿਤਕ ਕਰਾਰ ਦੇ ਦਿੱਤਾ ਜਦੋਂਕਿ ਦਸਮੇਸ਼ ਕਾਲੋਨੀ ਨਿਵਾਸੀ ਸਿਧਾਰਥ ਸਿੰਗਲਾ, ਪੁਲਕਿਤ ਸਿੰਧੀ , ਸੁਦੇਸ਼ ਕੁਮਾਰ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਨ੍ਹਾਂ ਨੂੰ ਚੰਡੀਗੜ੍ਹ ਸਥਿਤ ਸੈਕਟਰ-32 ਦੇ ਹਸਪਤਾਲ 'ਚ ਰੈਫਰ ਕਰ ਦਿੱਤਾ। ਜ਼ਖਮੀ ਰੁਮੀਤ ਕੌਰ ਤੇ ਅਮਨਦੀਪ ਸਿੰਘ ਨੂੰ ਕਮਾਂਡ ਹਸਪਤਾਲ ਚੰਡੀ ਮੰਦਿਰ ਰੈਫਰ ਕਰ ਦਿੱਤਾ ਗਿਆ ਹੈ ।
ਲਵੀ ਦਿਓੜਾ ਦੀ ਹੱਤਿਆ ਕਰਨ ਵਾਲੇ ਗੈਂਗਸਟਰ ਭੋਲਾ ਤੇ ਪੈਰੀ ਕਾਬੂ
NEXT STORY