ਬਟਾਲਾ, (ਸਾਹਿਲ)- ਅੱਜ ਬਟਾਲਾ ਦੇ ਸਮੂਹ ਪਾਸਟਰ ਸਾਹਿਬਾਨ ਅਤੇ ਕ੍ਰਿਸਚੀਅਨ ਯੂਥ ਜਥੇਬੰਦੀਆਂ ਦੀ ਇਕ ਹੰਗਾਮੀ ਮੀਟਿੰਗ ਪਾਸਟਰ ਸੁਨੀਲ ਮਲਕ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪਾਸਟਰ ਮਲਕ ਨੇ ਦੱਸਿਆ ਕਿ ਬੀਤੇ ਦਿਨੀਂ ਥਾਣਾ ਘਣੀਏ ਕੇ ਬਾਂਗਰ ਵਿਖੇ ਮੋਹਤਬਰ ਵਿਅਕਤੀਆਂ ਦੇ ਨਾਲ ਕਿਸੇ ਮਸਲੇ ਦਾ ਫ਼ੈਸਲਾ ਕਰਵਾਉਣ ਲਈ ਗਏ ਸੀ ਜਿਥੇ ਥਾਣਾ ਮੁਖੀ ਨੇ ਦੂਸਰੀ ਪਾਰਟੀ ਨਾਲ ਪੱਖਪਾਤ ਕਰਦਿਆਂ ਸਾਡੇ ਨਾਲ ਬਦਸਲੂਕੀ ਕੀਤੀ ਤੇ ਸਾਨੂੰ ਧਮਕੀਆਂ ਦਿੱਤੀਆਂ ਕਿ ਜੇ ਤੁਸੀਂ ਜ਼ਿਆਦਾ ਰੌਲਾ ਪਾਓਗੇ ਤਾਂ ਤੁਹਾਡੇ ਖਿਲਾਫ਼ ਝੂਠਾ ਪਰਚਾ ਦਰਜ ਕਰ ਦਿੱਤਾ ਜਾਵੇਗਾ। ਅਸੀਂ ਬਟਾਲਾ ਦੇ ਸਮੂਹ ਪਾਸਟਰਾਂ ਅਤੇ ਮਸੀਹ ਜਥੇਬੰਦੀਆਂ ਨੇ ਇਹ ਫ਼ੈਸਲਾ ਕੀਤਾ ਕਿ ਐੱਸ.ਐੱਸ.ਪੀ. ਬਟਾਲਾ ਨੂੰ ਦੋ ਦਿਨ ਦਾ ਅਲਟੀਮੇਟਮ ਦਿੰਦੇ ਹਾਂ, ਜੇਕਰ ਫਿਰ ਵੀ ਐੱਸ.ਐੱਚ.ਓ. ਖਿਲਾਫ਼ ਕਾਰਵਾਈ ਨਾ ਕੀਤੀ ਗਈ ਤਾਂ ਅਸੀਂ 23 ਜੂਨ ਨੂੰ ਮਸੀਹ ਭਾਈਚਾਰੇ ਦੇ ਲੋਕ ਇਕੱਠੇ ਹੋ ਕੇ ਐੱਸ.ਐੱਸ.ਪੀ. ਦਫ਼ਤਰ ਦਾ ਘਿਰਾਓ ਕਰਨਗੇ ਅਤੇ ਜਿੰਨੀ ਦੇਰ ਤੱਕ ਸਾਨੂੰ ਇਨਸਾਫ਼ ਨਾ ਮਿਲਿਆ, ਸਾਡਾ ਘਿਰਾਓ ਜਾਰੀ ਰਹੇਗਾ।
ਇਸ ਮੌਕੇ ਚੇਅਰਮੈਨ ਪੀਟਰ ਚੀਦਾ, ਪ੍ਰਧਾਨ ਜਾਰਜ ਗਿੱਲ, ਬਾਊ ਕਸ਼ਮੀਰ ਮੱਟੂ, ਹੈਪੀ ਹੰਸ, ਸੋਨੂੰ, ਅਠਵਾਲ, ਮੈਡਮ ਰਾਜ ਗਿੱਲ, ਸਤਪਾਲ ਗਿੱਲ, ਸੁਨੀਲ ਲੁੱਧਡ਼, ਪਾਸਟਰ ਰੋਮਨ ਮੈਥੀਊ, ਪਾਸਟਰ ਹੀਰਾ ਮਸੀਹ, ਸਤਨਾਮ ਸਿੱਧੂ, ਆਬਾਦ ਮਸੀਹ ਮਸਾਣੀਆਂ, ਰਾਜਨ ਗਿੱਲ, ਸੁਖਦੇਵ ਮਸੀਹ, ਅਮਿਤ ਕੁਮਾਰ, ਮਦਨ ਲਾਲ, ਅਜੇ ਮਸੀਹ, ਨਿਆਮਤ ਮਸੀਹ, ਵਿਸ਼ਾਲ, ਸਿਸਟਰ ਰਾਜ, ਰਾਣੀ ਗਿੱਲ ਆਦਿ ਮੌਜੂਦ ਸਨ।
ਟਰੇਨ ਦੀ ਲਪੇਟ ’ਚ ਆ ਕੇ ਬਜ਼ੁਰਗ ਮਹਿਲਾ ਦੀ ਮੌਤ
NEXT STORY