ਜਲੰਧਰ, (ਖੁਰਾਣਾ)- ਇਸ ਵਾਰ ਦੀਵਾਲੀ ਤੋਂ ਕੁਝ ਦਿਨ ਪਹਿਲਾਂ ਅਦਾਲਤਾਂ ਵਲੋਂ ਪਟਾਕਿਆਂ ਦੇ ਸੰਬੰਧ ਵਿਚ ਆਏ ਹੁਕਮਾਂ ਦੇ ਕਾਰਨ ਜਿਥੇ ਦੇਸ਼ ਦੇ ਕਈ ਰਾਜਾਂ ਵਿਚ ਪਟਾਕਾ ਕਾਰੋਬਾਰ ਪ੍ਰਭਾਵਿਤ ਹੋਇਆ, ਉਥੇ ਅਜਿਹੇ ਫੈਸਲਿਆਂ ਦੇ ਕਾਰਨ ਜਲੰਧਰ ਸਣੇ ਕਈ ਸ਼ਹਿਰ ਪੂਰਾ ਸਾਲ ਬਾਰੂਦ ਦੇ ਢੇਰ 'ਤੇ ਬੈਠੇ ਰਹਿਣ ਨੂੰ ਮਜਬੂਰ ਹੋਣਗੇ।
ਵਰਣਨਯੋਗ ਹੈ ਕਿ ਦੀਵਾਲੀ ਤੋਂ ਕੁਝ ਮਹੀਨੇ ਪਹਿਲਾਂ ਜਲੰਧਰ ਵਿਚ 10 ਕਰੋੜ ਰੁਪਏ ਤੋਂ ਜ਼ਿਆਦਾ ਦਾ ਪਟਾਕਾ ਸਟੋਰ ਹੋ ਗਿਆ ਸੀ, ਜਿਸ 'ਤੇ ਸਰਕਾਰ ਨੂੰ 3 ਕਰੋੜ ਰੁਪਏ ਬਤੌਰ ਜੀ. ਐੱਸ. ਟੀ. ਵੀ ਦਿੱਤੇ ਜਾ ਚੁੱਕੇ ਸੀ। ਜਦ ਪਟਾਕਿਆਂ ਦੀ ਵਿਕਰੀ ਦੀ ਵਾਰੀ ਆਈ ਤਾਂ ਪੁਰਾਣੇ ਲਾਇਸੈਂਸ ਰੱਦ ਕਰ ਕੇ ਨਵੀਂ ਪ੍ਰਕਿਰਿਆ ਸ਼ੁਰੂ ਕੀਤੀ ਗਈ ਜਿਸ ਕਾਰਨ ਦੁਕਾਨਦਾਰਾਂ ਨੂੰ ਕਾਰੋਬਾਰ ਕਰਨ ਵਿਚ ਭਾਰੀ ਮੁਸ਼ਕਲਾਂ ਆਈਆਂ। ਬਹੁਤ ਜ਼ੋਰ ਲਾ ਕੇ ਦੁਕਾਨਦਾਰਾਂ ਨੇ ਆਪਣਾ ਕੁਝ ਸਟਾਕ ਕੱਢਿਆ ਪਰ ਇਸ ਦੇ ਬਾਵਜੂਦ ਪਟਾਕਿਆਂ ਦਾ ਇਕ-ਤਿਹਾਈ ਸਟਾਕ ਯਾਨੀ ਕਰੀਬ 5 ਕਰੋੜ ਦਾ ਪਟਾਕਾ ਬਚ ਗਿਆ, ਜੋ ਹੁਣ ਪੂਰਾ ਸਾਲ ਯਾਨੀ ਅਗਲੀ ਦੀਵਾਲੀ ਤਕ ਸ਼ਹਿਰ ਦੇ ਵੱਖ-ਵੱਖ ਗੋਦਾਮਾਂ ਵਿਚ ਪਿਆ ਰਹੇਗਾ ਕਿਉਂਕਿ ਜ਼ਿਆਦਾਤਰ ਪਟਾਕੇ ਜਲਣਸ਼ੀਲ ਅਤੇ ਕਾਫੀ ਖਤਰਨਾਕ ਹੁੰਦੇ ਹਨ, ਇਸ ਲਈ ਪੂਰਾ ਸਾਲ ਇਨ੍ਹਾਂ ਨੂੰ ਲੈ ਕੇ ਡਰ ਬਣਿਆ ਰਹੇਗਾ।
ਪਟਾਕਿਆਂ 'ਤੇ ਲੱਗੀ ਪਾਬੰਦੀ ਦਾ ਉਲੰਘਣ ਕਰਨ ਵਾਲੇ ਕਈ ਦੁਕਾਨਦਾਰਾਂ ਦਾ ਸਾਮਾਨ ਪਟਾਕਾ ਆਦਿ ਪਿਛਲੇ ਦਿਨੀਂ ਪੁਲਸ ਨੇ ਵੀ ਜ਼ਬਤ ਕੀਤਾ। ਸਿਆਸੀ ਦਖਲ-ਅੰਦਾਜ਼ੀ ਤੋਂ ਬਾਅਦ ਜਾਂ ਮੁੱਠੀ ਗਰਮ ਹੋ ਜਾਣ ਕਾਰਨ ਕਾਫੀ ਮਾਲ ਤਾਂ ਦੁਕਾਨਦਾਰਾਂ ਨੂੰ ਵਾਪਸ ਕਰ ਦਿੱਤਾ ਗਿਆ ਪਰ ਫਿਰ ਵੀ ਕਈ ਥਾਣਿਆਂ ਵਿਚ ਜ਼ਬਤ ਕੀਤੇ ਗਏ ਪਟਾਕੇ ਪਏ ਹੋਣਗੇ ਜਿਨ੍ਹਾਂ ਨੂੰ ਸੰਭਾਲਣਾ ਪੁਲਸ ਲਈ ਵੀ ਸਮੱਸਿਆ ਬਣ ਸਕਦਾ ਹੈ। ਪੁਲਸ ਕਿਸ ਲਾਇਸੈਂਸ ਦੇ ਤਹਿਤ ਇਨ੍ਹਾਂ ਪਟਾਕਿਆਂ ਨੂੰ ਸਟੋਰ ਰੱਖੇਗੀ, ਇਹ ਵੀ ਕਾਨੂੰਨੀ ਪਚੜਾ ਰਹੇਗਾ।
ਇਰਾਦਾ ਕਤਲ ਦੇ ਮਾਮਲੇ 'ਚੋਂ ਬਰੀ ਕਰਾਉਣ ਨੂੰ ਲੈ ਕੇ ਠੱਗੇ 15 ਲੱਖ
NEXT STORY