ਹੁਸ਼ਿਆਰਪੁਰ (ਅਸ਼ਵਨੀ)— ਥਾਣਾ ਮਾਹਿਲਪੁਰ ਦੀ ਪੁਲਸ ਨੇ ਕਾਂਸਟੇਬਲ ਸੰਦੀਪ ਕੁਮਾਰ ਦੀ ਸ਼ਿਕਾਇਤ 'ਤੇ ਕੁਝ ਔਰਤਾਂ ਸਮੇਤ 8 ਲੋਕਾਂ ਵਿਰੁੱਧ ਸਰਕਾਰੀ ਡਿਊਟੀ 'ਚ ਅੜਚਨ ਪਾਉਣ, ਬੰਦੀ ਬਣਾਉਣ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ ਧਾਰਾ 382, 332, 341, 342, 367, 353, 186 ਅਤੇ 149 ਅਧੀਨ ਕੇਸ ਦਰਜ ਕੀਤਾ ਹੈ। ਨਾਮਜ਼ਦ ਵਿਅਕਤੀਆਂ ਨੇ ਕਾਂਸਟੇਬਲ 'ਤੇ ਬੀਤੇ ਦਿਨੀਂ ਉਨ੍ਹਾਂ ਦੇ ਘਰ ਵਿਚ ਨਸ਼ੇ ਦੀ ਹਾਲਤ ਵਿਚ ਜਬਰੀ ਦਾਖਲ ਹੋ ਕੇ ਧੱਕੇਸ਼ਾਹੀ ਕਰਨ ਦੇ ਦੋਸ਼ ਲਾਏ ਸਨ।
ਇਨ੍ਹਾਂ ਵਿਰੁੱਧ ਕੀਤਾ ਕੇਸ ਦਰਜ
ਜਸਵੀਰ ਕੌਰ ਉਰਫ ਫੌਜਣ ਪਤਨੀ ਕਿਸ਼ਨ ਸਿੰਘ ਫੌਜੀ, ਰੰਮੀ ਪੁੱਤਰ ਸਵ. ਕਿਸ਼ਨ ਸਿੰਘ ਵਾਸੀ ਲੰਗੇਰੀ ਰੋਡ ਮਾਹਿਲਪੁਰ, ਸੁਖਦੀਪ ਸਿੰਘ ਉਰਫ ਕਾਕਾ ਪੁੱਤਰ ਬਲਦੇਵ ਸਿੰਘ ਵਾਸੀ ਵਾਰਡ ਨੰ. 6 ਮਾਹਿਲਪੁਰ, ਰੰਮੀ ਦੀ ਪਤਨੀ, ਜਸਵੀਰ ਕੌਰ ਦੀ ਲੜਕੀ ਤੇ ਤਿੰਨ ਅਣਪਛਾਤੇ ਲੋਕ। ਕਾਂਸਟੇਬਲ ਸੰਦੀਪ ਕੁਮਾਰ ਦੀ ਸ਼ਿਕਾਇਤ 'ਤੇ ਦਰਜ ਐੱਫ. ਆਈ. ਆਰ. ਨੰ. 139 'ਚ ਕਿਹਾ ਗਿਆ ਹੈ ਕਿ ਸਮੱਗਲਰਾਂ 'ਤੇ ਗੁਪਤ ਰੂਪ 'ਚ ਨਜ਼ਰ ਰੱਖਣ ਲਈ ਉਹ ਮੋਟਰਸਾਈਕਲ ਨੰ. ਪੀ ਬੀ 54 ਬੀ-7942 ਨਾਲ ਲੰਗੇਰੀ ਰੋਡ 'ਤੇ ਖੜ੍ਹਾ ਸੀ ਤਾਂ ਦੋਸ਼ੀ ਉਸ ਨੂੰ ਕਥਿਤ ਤੌਰ 'ਤੇ ਚੁੱਕ ਕੇ ਘਰ ਦੇ ਅੰਦਰ ਲੈ ਗਏ ਅਤੇ ਉਸ ਨਾਲ ਮਾਰਕੁੱਟ ਕੀਤੀ। ਦੋਸ਼ੀਆਂ ਨੇ ਉਸ ਨੂੰ ਘਰ 'ਚ ਬੰਦ ਕਰ ਦਿੱਤਾ ਅਤੇ ਮੋਟਰਸਾਈਕਲ ਵੀ ਖੋਹ ਲਿਆ। ਲੋਕਾਂ ਨੇ ਦੋਸ਼ ਲਾਇਆ ਸੀ ਕਿ ਘਰ 'ਚ ਨਸ਼ੇ ਦੀ ਹਾਲਤ 'ਚ ਦਾਖਲ ਹੋਏ ਕਾਂਸਟੇਬਲ ਸੰਦੀਪ ਕੁਮਾਰ ਨੇ ਆ ਕੇ ਗੁੰਡਾਗਰਦੀ ਕੀਤੀ ਸੀ ਅਤੇ ਕਿਹਾ ਕਿ ਨਸ਼ਾ ਵੇਚੋ ਤੇ ਮੈਨੂੰ 50 ਹਜ਼ਾਰ ਰੁਪਏ ਮਹੀਨਾ ਦੇਵੋ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਸੰਦੀਪ ਕੁਮਾਰ ਨੇ ਘਰ ਦੀ ਮਾਲਕਣ ਜਸਵੀਰ ਕੌਰ ਉਰਫ ਫੌਜਣ ਨੂੰ ਕੁੱਟਮਾਰ ਕਰਕੇ ਜ਼ਖ਼ਮੀ ਕਰ ਦਿੱਤਾ ਸੀ। ਜਸਵੀਰ ਕੌਰ ਇਸ ਸਮੇਂ ਮਾਹਿਲਪੁਰ ਦੇ ਸਰਕਾਰੀ ਹਸਪਤਾਲ 'ਚ ਇਲਾਜ ਅਧੀਨ ਹੈ।
ਬੱਸ ਅਤੇ ਕਾਰ ਦੀ ਟੱਕਰ ਨਾਲ ਵਾਪਰਿਆਂ ਦਰਦਨਾਕ ਹਾਦਸਾ, ਇਕ ਦੀ ਮੌਤ
NEXT STORY