ਅੰਮ੍ਰਿਤਸਰ (ਮਹਿੰਦਰੂ) — ਪੰਜਾਬ 'ਚ ਹੋਣ ਵਾਲੀਆਂ ਨਿਗਮ ਚੋਣਾਂ ਨੂੰ ਲੈ ਕੇ ਨਵੀਂ ਵਾਰਡ ਬੰਦੀ ਦੇ ਚਲਦੇ ਭਾਜਪਾ-ਅਕਾਲੀ ਗਠਬੰਧਨ, ਕਾਂਗਰਸ ਜਾਂ ਫਿਰ 'ਆਪ' ਸਮੇਤ ਕੋਈ ਵੀ ਹੋਰ ਸਿਆਸੀ ਦਲ ਹੋਵੇ, ਸਾਰਿਆਂ ਨੂੰ ਕੀਤੇ ਨਾ ਕੀਤੇ ਉਮੀਦਵਾਰਾਂ ਦੀ ਕਮੀ ਖੱਟਕਣ ਲੱਗੀ ਹੈ।
ਨਵਂ ਵਾਰਡਬੰਦੀ ਤੋਂ ਪਹਿਲਾਂ ਜਿਥੇ ਵੱਖ-ਵੱਖ ਸਿਆਸੀ ਦਲਾਂ ਨਾਲ ਸੰਬੰਧਿਤ ਵੱਡੇ-ਵੱਡੇ ਦਾਅਵੇਦਾਰ ਮਹੱਤਵਪੂਰਣ ਦਿਨ ਤੇ ਤਿਉਹਾਰਾਂ ਦੇ ਮੌਕੇ 'ਤੇ ਲੋਕਾਂ ਨੂੰ ਸ਼ੁੱਭਕਾਮਨਾਵਾਂ ਦੇਣ ਦੇ ਬਹਾਨੇ ਆਪਣੇ-ਆਪਣੇ ਇਲਾਕਿਆਂ 'ਚ ਭਾਰੀ ਗਿਣਤੀ 'ਚ ਪੋਸਟਰ ਲਗਾ ਕੇ ਆਪਣੀ ਦਾਅਵੇਦਾਰੀ ਦਾ ਪ੍ਰਦਰਸ਼ਨ ਕਰਦੇ ਰਹੇ ਸਨ, ਉਥੇ ਹੀ ਉਨ੍ਹਾਂ ਦੀ ਵਾਰਡ ਔਰਤਾਂ ਜਾਂ ਫਿਰ ਐੱਸ. ਸੀ. ਕੋਟੇ ਦੇ ਤਹਿਤ ਰਾਖਵੀਂ ਹੋ ਜਾਣ 'ਤੇ ਉਹ ਅੱਜ ਮਾਯੂਸ ਦਿਖਾਈ ਦੇ ਰਹੇ ਹਨ।
ਕਾਂਗਰਸ ਦੀ ਤੁਲਨਾ 'ਚ ਭਾਜਪਾ ਤੇ 'ਆਪ' ਨੂੰ ਜ਼ਿਆਦਾ ਹੋ ਰਹੀ ਪਰੇਸ਼ਾਨੀ
ਇਹ ਸਮੇਂ ਦੀ ਕਰਵਟ ਹੈ ਕਿ 10 ਸਾਲ ਤਕ ਸੱਤਾ 'ਚ ਰਹੇ ਭਾਜਪਾ-ਅਕਾਲੀ ਗਠਬੰਧਨ ਦੇ ਸ਼ਾਸਨਕਾਲ 'ਚ 2 ਵਾਰ ਹੋਈਆਂ ਨਿਗਮ ਚੋਣਾਂ 'ਚ ਜਿਸ ਤਰ੍ਹਾਂ ਟਿਕਟ ਦੀ ਦੌੜ 'ਚ ਪਾਰਟੀ ਕਾਰਜਕਰਤਾਵਾਂ 'ਚ ਵੀ ਉਤਸ਼ਾਹ ਦਿਖਾਈ ਦਿੰਦਾ ਸੀ, ਸੱਤਾ ਹੱਥ ਤੋਂ ਨਿਕਲ ਜਾਣ ਤੋਂ ਬਾਅਦ ਗਠਬੰਧਨ ਨਾਲ ਜੁੜੇ ਪਾਰਟੀ ਕਾਰਜਕਰਤਾਵਾਂ 'ਚ ਇਸ ਵਾਰ ਉਨ੍ਹੀਂ ਉਤਸੁਕਤਾ ਦਿਖਾਈ ਨਹੀਂ ਦੇ ਰਹੀ ਹੈ। ਇਹ ਹੀ ਹਾਲ ਆਮ ਆਦਮੀ ਪਾਰਟੀ ਦਾ ਵੀ ਹੈ ਕਿਉਂਕਿ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ 'ਚ 'ਆਪ' ਮਜਬੂਤ ਦਿਖਾਈ ਦੇ ਰਹੀ ਸੀ, ਟਿਕਟ ਹਾਸਲ ਕਰਨ ਲਈ ਪਹਿਲਾਂ ਵਾਂਗ ਉਤਸ਼ਾਹ ਇਸ ਪਾਰਟੀ 'ਚ ਵੀ ਦਿਖਾਈ ਨਹੀਂ ਦੇ ਰਹੀ ਹੈ, ਜਦ ਕਿ 10 ਸਾਲਾ ਬਾਅਦ ਸੱਤਾ 'ਚ ਮੁੜ ਪਹੁੰਚੀ ਕਾਂਗਰਸ ਪਾਰਟੀ 'ਚ ਕਾਰਜਕਰਤਾਵਾਂ 'ਚ ਪਿਛਲੇ 10 ਸਾਲਾ ਦੀ ਤੁਲਨਾ 'ਚ ਇਸ ਵਾਰ ਕੁਝ ਜ਼ਿਆਦਾ ਹੀ ਉਤਸ਼ਾਹ ਦਿਖਾਈ ਦੇ ਰਿਹਾ ਹੈ। ਕਾਂਗਰਸ ਪਾਰਟੀ 'ਚ ਟਿਕਟ ਹਾਸਲ ਕਰਨ ਲਈ ਜਿਸ ਤਰ੍ਹਾਂ ਹੁਣੀਂ ਤੋਂ ਦੌੜ ਲੱਗਣ ਲੱਗੀ ਹੈ, ਉਸ ਦੀ ਤੁਲਨਾ 'ਚ ਭਾਜਪਾ ਗਠਬੰਧਨ ਤੇ 'ਆਪ' ਦੋਨਾਂ ਨੂੰ ਨਿਗਮ ਚੋਣਾਂ ਲਈ ਉਮੀਦਵਾਰਾਂ ਦੀ ਤਲਾਸ਼ ਕਰਨੀ ਪੈ ਰਹੀ ਹੈ। ਪਿਛਲੀ ਵਾਰ ਹੋਈਆਂ ਨਿਗਮ ਚੋਣਾਂ 'ਚ ਦਾਅਵੇਦਾਰੀ ਕਰਨ ਵਾਲੇ ਦਾਅਵੇਦਾਰ ਇਸ ਵਾਰ ਚੁੱਪੀ ਧਾਰਨ ਕਰਨਾ ਹੀ ਸਹੀ ਸਮਝ ਰਹੇ ਹਨ।
''ਖੁਦਾ ਜਬ ਹੁਸਨ ਦੇਤਾ ਹੈ ਤੋ ਨਜ਼ਾਕਤ ਆ ਹੀ ਜਾਤੀ ਹੈ''
ਇਹ ਸਮੇਂ ਦਾ ਬਦਲਾਅ ਹੀ ਹੈ ਕਿ ਕੋਈ ਸਿਆਸੀ ਦਲ ਸੱਤਾ 'ਚ ਹੁੰਦੇ ਹੈ, ਤਾਂ ਨਿਗਮ ਚੋਣਾਂ ਹੋਣ ਜਾਂ ਜ਼ਿਲਾ ਪਰੀਸ਼ਦ ਜਾਂ ਫਿਰ ਪੰਚਾਇਤੀ ਚੋਣ, ਸੱਤਾਰੂੜ ਸਿਆਸੀ ਦਲ ਨਾਲ ਜੁੜੇ ਪਾਰਟੀ ਕਾਰਜਕਰਤਾਵਾਂ 'ਚ ਚੋਣ ਟਿਕਟ ਹਾਸਲ ਕਰਨ ਲਈ ਭੱਜ-ਦੋੜ ਸ਼ੁਰੂ ਹੋ ਜਾਂਦੀ ਹੈ, ਇਸ ਦੇ ਉਲਟ ਹੱਥ ਤੋਂ ਸੱਤਾ ਨਿਕਲ ਜਾਮ 'ਤੇ ਇੰਨਾਂ ਦਲਾਂ ਦੇ ਕਾਰਜਕਰਤਾ ਟਿਕਟ ਹਾਸਲ ਕਰਨਦੀ ਦੌੜ 'ਚ ਸ਼ਾਮਲ ਹੋਣ ਦੀ ਬਜਾਇ ਆਪਣੇ ਪੈਰ ਪਿੱਛੇ ਖਿੱਚਣੇ ਸ਼ੁਰੂ ਕਰ ਦਿੰਦੇ ਹਨ। ਸੱਤਾ ਹੱਥ 'ਚ ਹੋਵੇ, ਤਾਂ ਵੱਡੇ-ਵੱਡੇ ਦਾਅਵੇਦਾਰ ਵੱਡੇ-ਵੱਡੇ ਦਾਅਵੇ ਕਰਦੇ ਹਨ ਪਰ ਸੱਤਾ ਤੋਂ ਬਾਹਰ ਹੁੰਦੇ ਹੀ ਉਨ੍ਹਾਂ ਦੇ ਚਿਹਰੇ ਮੁਰਝਾਉਣ ਲੱਗਦੇ ਹਨ।
85 'ਚੋਂ 43 ਸੀਟਾਂ ਮਹਿਲਾਵਾਂ ਨੂੰ ਮਿਲਣ ਨਾਲ ਕਈ ਦਾਅਵੇਦਾਰ ਨਾਖੁਸ਼
ਮਹਿਲਾਵਾਂ ਦੇ ਸਸ਼ਕਤੀਕਰਨ ਤੇ ਉਨ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਅਧਿਕਾਰ ਦੇਣ ਦੀ ਗੱਲ ਸਾਰੇ ਸਿਆਸੀ ਦਲਾਂ ਦੇ ਆਗੂ ਆਪਣੇ ਭਾਸ਼ਣਾਂ 'ਚ ਕਰਦੇ ਹਨ ਪਰ ਕਈ ਵਾਰ ਇਹ ਸਿਆਸੀ ਦਲ ਤੇ ਉਨ੍ਹਾਂ ਨਾਲ ਸੰਬੰਧਿਤ ਨੇਤਾ ਖੁਦ ਹੀ ਇਸ ਦਾ ਸ਼ਿਕਾਰ ਹੋ ਜਾਂਦੇ ਹਨ। ਹੋਣ ਜਾ ਰਹੇ ਅੰਮ੍ਰਿਤਸਰ ਨਿਗਮ ਚੋਣਾਂ 'ਚ ਹਾਲਾਕਿ ਕਾਊਂਸਲਰਾਂ ਦੀ ਗਿਣਤੀ 65 ਤੋਂ ਵਧਾ ਕੇ 85 ਕਰ ਦਿੱਤੀ ਗਈ ਹੈ ਪਰ ਉਸ 'ਚੋਂ ਮਹਿਲਾਵਾਂ ਦੇ 50 ਫੀਸਦੀ ਕੋਟੇ ਦੇ ਤਹਿਤ ਮਹਿਲਾਵਾਂ ਨੂੰ 43 ਸੀਟਾਂ ਦਿੱਤੀਆਂ ਜਾ ਰਹੀਆਂ ਹਨ, ਜਿਸ ਨੂੰ ਦੇਖ ਵੱਖ-ਵੱਖ ਸਿਆਸੀ ਦਲਾਂ ਨਾਲ ਸੰਬੰਧਿਤ ਪਾਰਟੀ ਕਾਰਜਕਰਤਾ ਅੰਦਰਖਾਤੇ ਨਾਖੁਸ਼ ਦਿਖਾਈ ਦੇ ਰਹੇ ਹਨ ਪਰ ਉਹ ਇਸ ਦਾ ਖੁੱਲ੍ਹ ਕੇ ਵਿਰੋਧ ਕਰਨ ਦੀ ਹਿੰਮਤ ਜੁਟਾਉਣ ਦੀ ਬਜਾਇ ਆਪਣੀ ਦਾਅਵੇਦਾਰੀ ਤੋਂ ਕਦਮ ਪਿੱਛੇ ਖਿੱਚਦੇ ਹੋਏ ਚੁੱਪੀ ਧਾਰਨ ਕਰਨਾ ਹੀ ਸਹੀ ਮੰਨ ਰਹੇ ਹਨ।
ਤੂੜੀ ਦੀਆਂ ਓਵਰਲੋਡ ਟਰਾਲੀਆਂ ਕਾਰਨ ਵਾਪਰ ਸਕਦੈ ਵੱਡਾ ਹਾਦਸਾ
NEXT STORY