ਭੁੱਚੋ ਮੰਡੀ (ਨਾਗਪਾਲ)-ਭੁੱਚੋ ਕੈਂਚੀਆਂ ਕੋਲ ਬਣ ਰਹੇ ਟੋਲ ਨਾਕੇ ਤੋਂ ਲੈ ਕੇ ਪਿੰਡ ਲਹਿਰਾ ਮੁਹੱਬਤ ਤੱਕ ਸੜਕ ਦੇ ਦੋਵੇਂ ਪਾਸੇ ਲੱਗੀਆਂ ਕਿਸਾਨਾਂ ਦੀਆਂ ਦਰਜਨ ਮੋਟਰਾਂ ਦੇ ਟਰਾਂਸਫਾਰਮਰਾਂ ਦਾ ਤੇਲ ਤੇ ਕੇਬਲਾਂ ਚੋਰੀ ਕੀਤੇ ਜਾਣ ਦੀ ਸੂਚਨਾ ਹੈ, ਜਿਸ ਦਾ ਪਤਾ ਕਿਸਾਨਾਂ ਨੂੰ ਸਵੇਰੇ ਖੇਤ 'ਚ ਜਾਣ 'ਤੇ ਲੱਗਾ। ਚੋਰਾਂ ਨੇ ਕੁਝ ਮੋਟਰਾਂ ਦੀਆਂ ਟਰਾਂਸਫਾਰਮਰ ਤੋਂ ਸਟਾਰਟਰ ਤੱਕ ਅਤੇ ਸਟਾਰਟਰ ਤੋਂ ਮੋਟਰ ਤੱਕ ਆਉਂਦੀਆਂ ਕੇਬਲਾਂ ਵੀ ਚੋਰੀ ਕਰ ਲਈਆਂ। ਜਾਣਕਾਰੀ ਅਨੁਸਾਰ ਕਿਸਾਨ ਕਾਲਾ ਸਿੰਘ, ਨਾਇਬ ਸਿੰਘ ਦੀਆਂ ਮੋਟਰਾਂ ਦੀ ਕੇਬਲ, ਦਰਸ਼ਨ ਸਿੰਘ, ਸੁਖਮੰਦਰ ਸਿੰਘ, ਅਮਰੀਕ ਸਿੰਘ, ਸੁੱਖੀ ਸਿੰਘ, ਛੋਟਾ ਸਿੰਘ, ਸੇਵਕ ਸਿੰਘ, ਮਨਜੀਤ ਸਿੰਘ, ਹਰਬੰਸ ਸਿੰਘ, ਸੁਰਜੀਤ ਸਿੰਘ ਦੀਆਂ ਮੋਟਰਾਂ ਦੇ ਟਰਾਂਸਫਾਰਮਰਾਂ ਦਾ ਤੇਲ ਚੋਰੀ ਹੋਇਆ ਹੈ ਤੇ ਜ਼ੋਰਾਵਰ ਸਿੰਘ ਦਾ ਖੂਹ 'ਤੇ ਰੱਖਿਆ ਲੋਹੇ ਦਾ ਗਾਰਡਰ ਵੀ ਚੋਰ ਲੈ ਗਏ। ਜ਼ਿਕਰਯੋਗ ਹੈ ਕਿ ਪਿਛਲੇ 6 ਮਹੀਨਿਆਂ ਦੌਰਾਨ ਇਸ ਤਰ੍ਹਾਂ ਦੀਆਂ ਘਟਨਾਵਾਂ 'ਚ ਭਾਰੀ ਵਾਧਾ ਹੋਇਆ ਹੈ।
ਸਿਵਲ ਹਸਪਤਾਲ ਦੇ ਬਾਹਰ ਐਂਗਲ ਲਾਉਣ ਵਿਰੁੱਧ ਨਾਅਰੇਬਾਜ਼ੀ
NEXT STORY