ਸ਼ਾਹਕੋਟ-ਅੱਜ ਦੁਪਹਿਰ ਸਥਾਨਿਕ ਮਲਸੀਆਂ ਰੋਡ 'ਤੇ ਅਨਾਜ ਮੰਡੀ ਨੇੜੇ ਇਕ ਬੰਦ ਹੋ ਚੁੱਕੇ ਰੈਸਟੋਰੈਂਟ ਤੋਂ ਡਿੱਸ਼ ਉਤਾਰਦੇ ਸਮੇਂ ਇਕ ਵਿਅਕਤੀ ਦੀ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਅਨੁਸਾਰ ਇਕ ਵਿਅਕਤੀ ਲੱਕੀ ਪੁੱਤਰ ਬਲਕਾਰ (26) ਵਾਸੀ ਪਿੰਡ ਸੈਦਪੁਰ ਝਿੜੀ ਜੋ ਕਿ ਮਜ਼ਦੂਰੀ ਕਰਦਾ ਸੀ, ਸ਼ਾਦੀਸ਼ੁਦਾ ਸੀ ਅਤੇ ਤਿੰਨ ਬੱਚਿਆਂ ਦਾ ਪਿਤਾ ਸੀ। ਅੱਜ ਸ਼ਾਹਕੋਟ ਕੰਮ ਕਰਨ ਲਈ ਆਇਆ ਸੀ । ਦੁਪਹਿਰ ਸਮੇਂ ਅਨਾਜ ਮੰਡੀ ਨੇੜੇ ਇਕ ਬੰਦ ਹੋ ਚੁੱਕੇ ਰੈਸਟੋਰੈਂਟ ਦੀ ਛੱਤ ਤੋਂ ਡਿੱਸ਼ ਉਤਾਰਦੇ ਸਮੇਂ ਛੱਤਰੀ ਕੋਲੋਂ ਲੰਘਦੀਆਂ ਬਿਜਲੀ ਦੀਆਂ ਤਾਰਾਂ ਨਾਲ ਟੱਚ ਹੋ ਗਿਆ, ਜਿਸ ਕਾਰਨ ਛੱਤਰੀ 'ਚ ਕਰੰਟ ਆ ਗਿਆ ਤੇ ਲੱਕੀ ਲਪੇਟ 'ਚ ਆ ਗਿਆ।
ਕਰੰਟ ਲੱਗਣ ਕਾਰਨ ਉਹ ਹੇਠਾਂ ਡਿੱਗ ਪਿਆ ਤੇ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ। ਆਸ-ਪਾਸ ਦੇ ਲੋਕ ਲੱਕੀ ਨੂੰ ਚੁੱਕ ਕੇ ਹਸਪਤਾਲ ਲੈ ਗਏ, ਜਿਥੇ ਡਾਕਟਰਾਂ ਨੇ ਉਸਨੂੰ ਮ੍ਰਿਤਕ ਕਰਾਰ ਦੇ ਦਿੱਤਾ।
ਸੂਚਨਾ ਮਿਲਣ 'ਤੇ ਏ. ਐੱਸ. ਆਈ. ਗੋਬਿੰਦਰ ਸਿੰਘ ਪੁਲਸ ਪਾਰਟੀ ਸਮੇਤ ਤੁਰੰਤ ਘਟਨਾ ਵਾਲੀ ਥਾਂ 'ਤੇ ਪਹੁੰਚ ਗਏ ਅਤੇ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ। ਪੁਲਸ ਨੇ ਲੱਕੀ ਦੀ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟ ਮਾਰਟਮ ਲਈ ਸਰਕਾਰੀ ਹਸਪਤਾਲ ਨਕੋਦਰ ਭੇਜ ਦਿੱਤਾ ਹੈ। ਉਧਰ ਅੱਜ ਰਾਤ ਮ੍ਰਿਤਕ ਨੌਜਵਾਨ ਲੱਕੀ ਦੇ ਪਰਿਵਾਰ ਵਾਲੇ ਅਤੇ ਪਿੰਡ ਦੇ ਮੋਹਤਬਰ ਸ਼ਾਹਕੋਟ ਥਾਣੇ ਪੁੱਜੇ, ਜਿਥੇ ਉਨ੍ਹਾਂ ਦੀ ਪੁਲਸ ਨਾਲ ਮੀਟਿੰਗ ਚੱਲ ਰਹੀ ਸੀ। ਡੀ. ਐੱਸ. ਪੀ. ਦਿਲਬਾਗ ਸਿੰਘ ਨੇ ਦੱਸਿਆ ਕਿ ਪੁਲਸ ਅਜੇ ਇਸ ਕੇਸ ਦੀ ਜਾਂਚ ਕਰ ਰਹੀ ਹੈ ।
ਆਲ ਪ੍ਰਾਈਵੇਟ ਯੂਨੀਅਨ ਵੱਲੋਂ ਜ਼ਿਲਾ ਪ੍ਰਸ਼ਾਸਨ ਖਿਲਾਫ ਰੋਸ ਪ੍ਰਦਰਸ਼ਨ
NEXT STORY