ਜਲੰਧਰ, (ਮਹੇਸ਼)- ਸਾਈਕਲ ਸਟੈਂਡ ਦੀ ਆੜ ਵਿਚ ਨਸ਼ੇ ਦੀ ਸਮੱਗਲਿੰਗ ਕਰਨ ਵਾਲੇ ਠੇਕੇਦਾਰ ਨੂੰ ਥਾਣਾ ਕੈਂਟ ਦੀ ਪੁਲਸ ਨੇ ਗ੍ਰਿਫਤਾਰ ਕੀਤਾ ਹੈ। ਉਸ ਤੋਂ 2 ਗ੍ਰਾਮ ਹੈਰੋਇਨ ਅਤੇ 10 ਨਸ਼ੀਲੇ ਟੀਕੇ ਵੀ ਬਰਾਮਦ ਹੋਏ ਹਨ। ਐੱਸ. ਐੱਚ. ਓ. ਕੈਂਟ ਰਾਮਪਾਲ ਨੇ ਦੱਸਿਆ ਕਿ ਰਾਮਾ ਮੰਡੀ ਚੌਕ ਤੋਂ ਏ. ਐੱਸ. ਆਈ. ਜਸਵੰਤ ਸਿੰਘ ਵਲੋਂ ਪੁਲਸ ਪਾਰਟੀ ਸਮੇਤ ਫੜੇ ਗਏ ਉਕਤ ਠੇਕੇਦਾਰ ਦੀ ਪਛਾਣ ਮਨਜੀਤ ਸਿੰਘ ਪੁੱਤਰ ਤਿਰਲੋਕ ਸਿੰਘ ਵਾਸੀ ਪਿੰਡ ਫੱਤੂਭੀਲਾ ਥਾਣਾ ਕੱਥੂਨੰਗਲ ਜ਼ਿਲਾ ਅੰਮ੍ਰਿਤਸਰ ਦੇ ਤੌਰ 'ਤੇ ਹੋਈ ਹੈ। ਐੱਸ. ਐੱਚ. ਓ. ਰਾਮਪਾਲ ਨੇ ਦੱਸਿਆ ਕਿ ਜਾਂਚ ਵਿਚ ਪਤਾ ਲੱਗਾ ਹੈ ਕਿ ਦੋਸ਼ੀ ਮਨਜੀਤ ਸਿੰਘ ਨੇ ਪਿਛਲੇ 4 ਸਾਲ ਤੋਂ ਜਲੰਧਰ ਦੇ ਇਕ ਕਾਲਜ ਵਿਚ ਸਾਈਕਲ ਸਟੈਂਡ ਦਾ ਠੇਕਾ ਲਿਆ ਹੋਇਆ ਹੈ ਅਤੇ ਇਸੇ ਆੜ ਵਿਚ ਉਹ ਨਸ਼ੇ ਦੀ ਸਮੱਗਲਿੰਗ ਕਰਦਾ ਸੀ। ਉਹ ਨਸ਼ਾ ਆਪਣੇ ਪਿੰਡ ਤੋਂ ਲੈ ਕੇ ਆਉਂਦਾ ਸੀ। ਉਸ ਖਿਲਾਫ ਕੇਸ ਦਰਜ ਕਰ ਲਿਆ ਗਿਆ ਹੈ। ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਉਸ ਦਾ ਪੁਲਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਜੋ ਪੁਲਸ ਇਹ ਪਤਾ ਲਗਾ ਸਕੇ ਕਿ ਇਸ ਕਾਰੋਬਾਰ ਵਿਚ ਉਸ ਦੇ ਨਾਲ ਹੋਰ ਕਿਹੜੇ ਲੋਕ ਜੁੜੇ ਹੋਏ ਸਨ।
ਮਨੀ ਤੇ ਧੁੰਨ ਦੇ ਆਰਡਰ 'ਤੇ ਪੁਲਸ ਕਰਮਚਾਰੀ 'ਤੇ ਚੜਾਈ ਸੀ ਗੱਡੀ : ਸਮੱਗਲਰ
NEXT STORY