ਬਟਾਲਾ, (ਬੇਰੀ)- ਐਕਸਾਈਜ਼ ਵਿਭਾਗ ਵੱਲੋਂ ਵੱਖ-ਵੱਖ ਪਿੰਡਾਂ ਵਿਚ ਛਾਪੇਮਾਰੀ ਕਰਦਿਆਂ 1000 ਲੀਟਰ ਲਾਹਣ ਬਰਾਮਦ ਕੀਤੀ ਹੈ।ਐਕਸਾਈਜ਼ ਵਿਭਾਗ ਕਾਦੀਆਂ ਦੀ ਇੰਚਾਰਜ ਨਰਿੰਦਰ ਕੌਰ ਵਾਲੀਆ ਨੇ ਦੱਸਿਆ ਕਿ ਅੱਜ ਉਨ੍ਹਾਂ ਗੁਪਤ ਸੂਚਨਾ ਦੇ ਆਧਾਰ 'ਤੇ ਸ੍ਰੀ ਹਰਗੋਬਿੰਦਪੁਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਕੰਡੀਲਾ, ਚੌਧਰੀਵਾਲ, ਅਨੋਕੋਟ, ਦਕੋਹਾ, ਭਗਤੂਪੁਰਾ, ਕੋਹਾਲੀ, ਧੰਨਾ, ਵਡਾਲਾ ਗ੍ਰੰਥੀਆਂ ਆਦਿ ਵਿਖੇ ਛਾਪੇਮਾਰੀ ਕਰਦਿਆਂ ਕੁਲ 1000 ਲੀਟਰ ਲਾਹਣ ਬਰਾਮਦ ਕੀਤੀ ਹੈ, ਜਿਸਨੂੰ ਮੌਕੇ 'ਤੇ ਨਸ਼ਟ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਉਨ੍ਹਾਂ ਪੁਲਸ ਚੌਕੀ ਊਧਨਵਾਲ ਵਿਖੇ ਸੂਚਨਾ ਦੇ ਦਿੱਤੀ ਹੈ। ਇਸ ਮੌਕੇ ਏ. ਐੱਸ. ਆਈ. ਹਰਵਿੰਦਰ ਸਿੰਘ, ਹੌਲਦਾਰ ਜੋਗਿੰਦਰ ਮਸੀਹ, ਪ੍ਰਗਟ ਸਿੰਘ, ਹਰਜੀਤ ਸਿੰਘ, ਕਰਨਬੀਰ ਸਿੰਘ, ਸ਼ਾਮ ਸੁੰਦਰ ਤੇ ਰਾਕੇਸ਼ ਕੁਮਾਰ ਹੌਲਦਾਰ ਮੌਜੂਦ ਸਨ।
ਠੰਡ ਦਾ ਕਹਿਰ ਵਧਿਆ, ਪਾਰਾ ਪੁੱਜਾ 4 ਡਿਗਰੀ 'ਤੇ
NEXT STORY