ਫਰੀਦਕੋਟ (ਚਾਵਲਾ)-ਸਰਕਾਰਾਂ ਭਾਵੇਂ ਕਿੰਨਾ ਵੀ ਕੰਨਿਆ ਪ੍ਰਤੀ ਪ੍ਰਚਾਰ ਕਰ ਲੈਣ ਪਰ ਫਿਰ ਵੀ ਕੱਲਯੁੱਗ ’ਚ ਕੰਨਿਆ ਨੂੰ ਜਨਮ ਤਾਂ ਦੇ ਦਿੰਦਾ ਹੈ ਪਰ ਉਸਦੀ ਪ੍ਰਵਰਿਸ਼ ਕੋਈ ਕਰਮਾਂ ਵਾਲਾ ਹੀ ਕਰਦਾ ਹੈ। ਜਦ ਮਾਤਾ ਦੇ ਨਵਰਾਤੇ ਆਉਂਦੇ ਹਨ, ਤਦ ਕੰਜਕਾਂ ਕੰਨਿਆ ਰੂਪੀ ਬਿਠਾਉਣ ਲਈ ਕਈ ਘਰਾਂ ’ਚ ਜਾਣ ਦੇ ਬਾਵਜੂਦ ਵੀ ਕੰਜਕਾਂ ਨਹੀਂ ਮਿਲਦੀਆਂ, ਫਿਰ ਯਾਦ ਆਉਂਦੀਆਂ ਨੇ ਉਨ੍ਹਾਂ ਮਾਵਾਂ ਨੂੰ, ਜਿਨ੍ਹਾਂ ਨੇ ਕੰਨਿਆ ਨੂੰ ਜਨਮ ਦੇ ਕੇ ਉਨ੍ਹਾਂ ਦੇ ਮਾਂ -ਬਾਪ ਲਾਵਾਰਿਸ ਥਾਵਾਂ ’ਤੇ ਛੱਡ ਕੇ ਚਲੇ ਜਾਂਦੇ ਹਨ। ਇਸ ਦੀ ਤਾਜ਼ਾ ਮਿਸਾਲ ਰਾਧਾ ਕ੍ਰਿਸ਼ਨ ਧਾਮ ਸਥਿਤ ਵੀਰੇਵਾਲਾ ਰੋਡ ਵਿਖੇ ਪੰਗੂਡ਼ੇ ’ਚ ਬੀਤੇ ਕੁਝ ਦਿਨ ਪਹਿਲਾਂ ਨਵਜੰਮੀ ਬੱਚੀ ਨੂੰ ਕੋਈ ਵਿਅਕਤੀ ਛੱਡ ਕੇ ਚਲਾ ਗਿਆ। ਇਹ ਜਾਣਕਾਰੀ ਦਿੰਦਿਆਂ ਰਾਧਾ ਕ੍ਰਿਸ਼ਨ ਧਾਮ ਸੰਮਤੀ ਦੇ ਸੇਵਾਦਾਰ ਦੀਪਕ ਸ਼ਰਮਾ ਨੇ ਦੱਸਿਆ ਕਿ ਬੀਤੇ ਦਿਨੀਂ 18 ਮਾਰਚ ਨੂੰ ਬੇਸਹਾਰਾ ਅਨਾਥ ਬੱਚਿਆਂ ਦੇ ਆਪਣੇ ਘਰ ਦੇ ਪੰਗੂਡ਼ੇ ’ਚ ਅਣਪਛਾਤਾ ਵਿਅਕਤੀ ਛੱਡ ਕੇ ਚਲਾ ਗਿਆ ਹੈ, ਜਦ ਧਾਮ ਸੰਮਤੀ ਦੇ ਮੈਂਬਰਾਂ ਨੂੰ ਪਤਾ ਲੱਗਾ ਤਾਂ ਇਸ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ ਹੈ। ਇਸ ਆਧਾਰ ’ਤੇ ਪੁਲਸ ਦੀ ਡੀ. ਡੀ. ਆਰ. 34 ਦਰਜ ਹੋਈ ਹੈ। ਦੀਪਕ ਸ਼ਰਮਾ ਨੇ ਦੱਸਿਆ ਕਿ ਧਾਮ ਵਿਖੇ ਇਸ ਬੱਚੀ ਦਾ ਪਾਲਣ ਪੋਸ਼ਣ ਹੋ ਰਿਹਾ ਹੈ। ਧਾਮ ਦੀ ਸੰਮਤੀ ਦੇ ਸਮੂਹ ਮੈਂਬਰਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਇਸ ਬੱਚੀ ਸਬੰਧੀ ਕਿਸੇ ਨੂੰ ਕੋਈ ਜਾਣਕਾਰੀ ਹੋਵੇ ਤਾਂ ਉਹ 15 ਦਿਨਾਂ ’ਚ ਆ ਕੇ ਸੰਮਤੀ ਦੇ ਕਿਸੇ ਵੀ ਮੈਂਬਰ ਨੂੰ ਮਿਲ ਕੇ ਦੇ ਸਕਦਾ ਹੈ।
ਮੰਗਾਂ ਨਾ ਮੰਨਣ ’ਤੇ ਜਥੇਬੰਦੀ ਵੱਲੋਂ ਸੰਘਰਸ਼ ਤੇਜ਼ ਕਰਨ ਦਾ ਐਲਾਨ
NEXT STORY