ਫਰੀਦਕੋਟ (ਜਿੰਦਲ)-ਭਾਰਤ ਸਰਕਾਰ ਵੱਲੋਂ ਦੇਸ਼ ਭਰ ’ਚ ਚਲਾਏ ਜਾ ਰਹੇ ਕਾਮਨ ਸਰਵਿਸ ਸੈਂਟਰਾਂ ਨੂੰ ਡਿਜੀਟਲ ਪਿੰਡ ਵਿਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਸਬੰਧੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਗਈ ਹੈ। ਇਸ ਸਬੰਧੀ ਹੁਣ ਹਰੇਕ ਜ਼ਿਲੇ ’ਚ ਇਕ ਪਿੰਡ ਹੀ ਚੁਣਿਆ ਗਿਆ ਹੈ। ਜ਼ਿਲਾ ਫ਼ਰੀਦਕੋਟ ਵਿਖੇ ਇਹ ਪ੍ਰਾਜੈਕਟ ਜੈਤੋ ਪਿੰਡ ਵਿਚ ਸ਼ੁਰੂ ਕੀਤਾ ਗਿਆ ਹੈ। ਇਸ ਤਹਿਤ ਕਾਮਨ ਸਰਵਿਸ ਸੈਂਟਰ ਵੱਲੋਂ ਇਸ ਪਿੰਡ ’ਚ ਜਾਗਰੂਕਤਾ ਕੈਂਪ ਲਾਇਆ ਗਿਆ। ਇਸ ਕੈਂਪ ਦੀ ਅਗਵਾਈ ਸੈਂਟਰ ਜ਼ਿਲਾ ਫਰੀਦਕੋਟ ਦੇ ਪ੍ਰਬੰਧਕ ਨਵਸ਼ਵੇਤ ਤੇ ਮਨਪ੍ਰੀਤ ਸਿੰਘ ਨੇ ਕੀਤੀ। ਆਗੂਆਂ ਨੇ ਗ੍ਰਾਮ ਸੁਵਿਧਾ ਸੈਂਟਰਾਂ ਵੱਲੋਂ ਆਮ ਲੋਕਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਤੇ ਉਕਤ ਸੈਂਟਰ ਵੱਲੋਂ ਦਿੱਤੀਆਂ ਜਾ ਰਹੀਆਂ ਸੇਵਾਵਾਂ ਬਾਰੇ ਵੀ ਲੋਕਾਂ ਨੂੰ ਜਾਣਕਾਰੀ ਦਿੱਤੀ ਗਈ। ਇਸ ਦੌਰਾਨ ਨਿਰਮਲ ਸਿੰਘ ਕੌਂਸਲਰ ਖੁਸ਼ਹਾਲ ਗੋਇਲ ਤੇ ਸ਼ਕਿਲ ਸਪਰਾ ਵੀ ਹਾਜ਼ਰ ਸਨ। ਜ਼ਿਲਾ ਪ੍ਰਬੰਧਕ ਨਵਸ਼ਵੇਤ ਨੇ ਦੱਸਿਆ ਕਿ ਆਉਣ ਵਾਲੇ ਸਮੇਂ ’ਚ ਇਹ ਪਿੰਡ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ। ਖੁਸ਼ਹਾਲ ਗੋਇਲ ਨੇ ਮਹਿਮਾਨਾਂ ਅਤੇ ਲੋਕਾਂ ਦਾ ਧੰਨਵਾਦ ਕੀਤਾ।
ਡੀ. ਸੀ. ਵੱਲੋਂ ਮੈਰਾਥਨ ਦੌੜ ਸਬੰਧੀ ਟੀ-ਸ਼ਰਟ ਜਾਰੀ
NEXT STORY