ਲੁਧਿਆਣਾ(ਸਲੂਜਾ)-ਫਾਜ਼ਿਲਕਾ ਦੇ ਰਹਿਣ ਵਾਲੇ ਇਕ ਕਿਸਾਨ ਦੇ ਜ਼ਹਿਰੀਲੀ ਫੀਡ ਕਾਰਨ 20 ਲੱਖ ਰੁਪਏ ਦੇ ਪਸ਼ੂ ਮਰ ਗਏ ਸਨ। ਉਸ ਮਾਮਲੇ ਵਿਚ ਕਿਸਾਨ ਪਰਮਿੰਦਰ ਸਿੰਘ ਨੂੰ ਨਿਆਂ ਦੇਣ ਦੀ ਜਗ੍ਹਾ ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸ ਯੂਨੀਵਰਸਿਟੀ ਪ੍ਰਸ਼ਾਸਨ ਨੇ ਕਿਸਾਨ ਨੂੰ ਝੂਠਾ ਐਲਾਨ ਦਿੱਤਾ। ਸ਼ਾਮ ਨੂੰ ਯੂਨੀਵਰਸਿਟੀ ਵੱਲੋਂ ਰਿਲੀਜ਼ ਕੀਤੇ ਗਏ ਸਪੱਸ਼ਟੀਕਰਨ ਵਿਚ ਇਹ ਕਿਹਾ ਗਿਆ ਕਿ ਯੂਨੀਵਰਸਿਟੀ ਦੇ ਕਿਸੇ ਵੀ ਵਿਗਿਆਨੀ ਨੇ ਨਾ ਤਾਂ ਕਿਸਾਨ ਨੂੰ ਫੀਡ ਦਿੱਤੀ ਅਤੇ ਨਾ ਹੀ ਪੈਸਿਆਂ ਦੀ ਮੰਗ ਕੀਤੀ ਅਤੇ ਨਾ ਹੀ ਪਸ਼ੂਆਂ ਨੂੰ ਫੀਡ ਪਾਉਣ ਦੀ ਸਿਫਾਰਸ਼ ਕੀਤੀ। ਡੀਨ ਪੋਸਟ ਗ੍ਰੈਜੂਏਟ ਸਟੱਡੀਜ਼ ਡਾ. ਸਿਮਰਤ ਸਾਗਰ ਸਿੰਘ ਦੀ ਅਗਵਾਈ ਵਾਲੀ ਟੀਮ ਨੇ ਜਾਂਚ ਵਿਚ ਇਹ ਪਾਇਆ ਕਿ ਸ਼ਿਕਾਇਤਕਰਤਾ ਵੱਲੋਂ ਜੋ ਸ਼ਿਕਾਇਤ ਦਿੱਤੀ ਗਈ ਹੈ, ਉਹ ਝੂਠੀ ਤੇ ਮਨਘੜਤ ਹੈ। ਜਾਂਚ ਵਿਚ ਇਹ ਵੀ ਗੱਲ ਸਾਹਮਣੇ ਆਈ ਕਿ ਕਿਸਾਨ ਨੇ ਯੂਨੀਵਰਸਿਟੀ ਦੇ ਇਕ ਦਿਹਾੜੀਦਾਰ ਮੁਲਾਜ਼ਮ ਤੋਂ ਗੈਰ-ਕਾਨੂੰਨੀ ਤੌਰ ਤੇ ਇਹ ਫੀਡ ਲਈ ਸੀ, ਜੋ ਕਿ ਇਹ ਕੰਮ ਕਰਨ ਦਾ ਅਧਿਕਾਰ ਨਹੀਂ ਰੱਖਦਾ। ਇਸ ਮੁਲਾਜ਼ਮ ਦੀਆਂ ਸੇਵਾਵਾਂ ਤਾਂ ਪਹਿਲਾਂ ਹੀ ਖਤਮ ਕਰ ਦਿੱਤੀਆਂ ਗਈਆਂ ਹਨ।
ਸਰਕਾਰੀ ਆਦਰਸ਼ ਸਕੂਲ 'ਚ ਮਿਡ-ਡੇ ਮੀਲ ਦੇ ਪ੍ਰਬੰਧਾਂ ਦੀ ਜਾਂਚ
NEXT STORY