ਚੰਡੀਗੜ੍ਹ : ਸ਼ਹਿਰ ਦੇ ਮਲਟੀਪਲੈਕਸਾਂ ਅਤੇ ਸਿੰਗਲ ਸਕਰੀਨ 'ਚ ਫਿਲਮ ਦੇਖਣਾ ਹੁਣ ਥੋੜ੍ਹਾ ਸਸਤਾ ਹੋ ਗਿਆ ਹੈ ਕਿਉਂਕਿ ਇਕ ਜਨਵਰੀ ਤੋਂ ਨਵੀਂ ਜੀ. ਐੱਸ. ਟੀ. ਸਲੈਬ ਲਾਗੂ ਹੋਣ ਤੋਂ ਬਾਅਦ ਫਿਲਮ ਦੀਆਂ ਟਿਕਟਾਂ ਦੀ ਕੀਮਤ ਘੱਟ ਗਈ ਹੈ। ਜੀ. ਐੱਸ. ਟੀ. ਦੀ ਨਵੀਂ ਸਲੈਬ ਤਹਿਤ ਹੁਣ ਸ਼ਹਿਰ ਵਾਸੀਆਂ ਨੂੰ ਫਿਲਮ ਦੇਖਣ ਲਈ 8 ਤੋਂ 10 ਫੀਸਦੀ ਘੱਟ ਕੀਮਤ ਅਦਾ ਕਰਨੀ ਪਵੇਗੀ। ਪਹਿਲਾਂ ਮਲਟੀਪਲੈਕਸ 'ਚ ਫਿਲਮ ਦੀ ਟਿਕਟ ਅਤੇ ਖਾਣੇ ਦੇ ਰੇਟ ਜ਼ਿਆਦਾ ਹੋਣ ਕਾਰਨ ਇਸ ਦਾ ਵਿਰੋਧ ਵੀ ਹੁੰਦਾ ਰਿਹਾ ਹੈ।
ਜਾਣਕਾਰੀ ਮੁਤਾਬਕ ਜੀ. ਐੱਸ. ਟੀ. ਕਾਊਂਸਿਲ ਨੇ ਪਿਛਲੇ ਮਹੀਨੇ ਹੋਈ ਮੀਟਿੰਗ 'ਚ 23 ਗੁੱਡਸ ਐਂਡ ਸਰਵਿਸਿਜ਼ 'ਤੇ ਟੈਕਸ ਘੱਟ ਕੀਤਾ ਸੀ, ਜਿਸ 'ਚ ਫਿਲਮ ਦੀ ਟਿਕਟ ਵੀ ਸ਼ਾਮਲ ਸੀ। 100 ਰੁਪਏ ਤੱਕ ਦੀ ਫਿਲਮ ਦੀ ਟਿਕਟ ਨੂੰ 18 ਫੀਸਦੀ ਟੈਕਸ ਤੋਂ ਘਟਾ ਕੇ 12 ਫੀਸਦੀ ਟੈਕਸ ਦੀ ਸਲੈਬ 'ਚ ਸ਼ਾਮਲ ਕਰ ਲਿਆ ਗਿਆ ਅਤੇ 100 ਰੁਪਏ ਤੋਂ ਜ਼ਿਆਦਾ ਦੀ ਟਿਕਟ ਨੂੰ 28 ਫੀਸਦੀ ਟੈਕਸ ਦੀ ਸਲੈਬ ਤੋਂ ਘਟਾ ਕੇ 18 ਫੀਸਦੀ ਜੀ. ਐੱਸ. ਟੀ. 'ਚ ਸ਼ਾਮਲ ਕੀਤਾ ਗਿਆ ਸੀ।
ਇਹ ਹੀ ਕਾਰਨ ਹੈ ਕਿ ਇਸ ਨਾਲ ਟਿਕਟ ਦੇ ਰੇਟ ਘੱਟ ਹੋ ਗਏ। ਇਸ ਸਬੰਧੀ ਮਲਟੀਪਲੈਕਸ ਦੇ ਚੀਫ ਜਨਰਲ ਮੈਨੇਜਰ ਨੇ ਦੱਸਿਆ ਕਿ ਉਨ੍ਹਾਂ ਨੇ ਨਵੀਂ ਜੀ. ਐੱਸ. ਟੀ. ਸਲੈਬ ਤਹਿਤ ਫਿਲਮ ਦੀ ਟਿਕਟ ਦੀਆਂ ਦਰਾਂ ਤੈਅ ਕਰ ਦਿੱਤੀਆਂ ਹਨ ਅਤੇ ਇਕ ਜਨਵਰੀ ਤੋਂ ਇਸ ਦੀ ਵਿਕਰੀ ਸ਼ੁਰੂ ਕਰ ਦਿੱਤੀ ਗਈ ਹੈ। ਟੈਕਸ ਘੱਟ ਹੋਣ ਦੇ ਨਾਲ ਹੀ ਫਿਲਮ ਦੀ ਟਿਕਟ 'ਚ 10 ਤੋਂ 15 ਰੁਪਏ ਦੀ ਕਮੀ ਆਈ ਹੈ। ਪਹਿਲਾਂ ਜਿਹੜੀ ਫਿਲਮ ਦੀ ਟਿਕਟ 200 ਰੁਪਏ ਦੀ ਮਿਲ ਰਹੀ ਸੀ, ਉਹ ਹੁਣ 185 ਰੁਪਏ 'ਚ ਮਿਲ ਰਹੀ ਹੈ। ਉੱਥੇ ਹੀ 150 ਰੁਪਏ ਦੀ ਫਿਲਮ ਦੀ ਟਿਕਟ 140, 125 ਰੁਪਏ ਦੀ ਟਿਕਟ 115 ਅਤੇ 110 ਰੁਪਏ ਦੀ ਟਿਕਟ 95 ਰੁਪਏ 'ਚ ਵਿਕ ਰਹੀ ਹੈ।
ਆਂਧਰਾ ਵਾਂਗ ਪੰਜਾਬ ਨੂੰ ਵੀ ਆਪਣੀ ਹਾਈ ਕੋਰਟ ਮਿਲੇ : ਪ੍ਰੋ. ਬਡੂੰਗਰ
NEXT STORY