ਲੁਧਿਅਾਣਾ, (ਤਰੁਣ)- ਭਦੌੜ ਹਾਊਸ ਏ. ਸੀ. ਮਾਰਕੀਟ ਦੇ ਨਾਲ ਵਾਲੀ ਗਲੀ ਵਿਚ ਸਥਿਤ ਇਕ ਗੋਦਾਮ ਵਿਚ ਭਿਆਨਕ ਅੱਗ ਲੱਗਣ ਨਾਲ ਲੱਖਾਂ ਦਾ ਮਾਲ ਸੜ ਕੇ ਸੁਆਹ ਹੋ ਗਿਆ। ਸੁੂਚਨਾ ਮਿਲਣ ਤੋਂ ਬਾਅਦ ਫਾਇਰ ਬ੍ਰਿਗੇਡ ਵਿਭਾਗ ਦੀਅਾਂ 3 ਗੱਡੀਅਾਂ ਮੌਕੇ ’ਤੇ ਪੁੱਜੀਅਾਂ, ਜਿਨ੍ਹਾਂ ਨੇ ਜੱਦੋ-ਜਹਿਦ ਤੋਂ ਬਾਅਦ ਅੱਗ ’ਤੇ ਕਾਬੂ ਪਾਇਅਾ। ਅੱਗ ਸਿਲਵਰ ਮੋਡ ਫੈਸ਼ਨ ਦੇ ਗੋਦਾਮ ਵਿਚ ਦੇਰ ਰਾਤ ਕਰੀਬ ਪੌਣੇ 10 ਵਜੇ ਲੱਗੀ।
ਸਿਲਵਰ ਮੋਡ ਫੈਸ਼ਨ ਦੇ ਮਾਲਕ ਰਵਿੰਦਰ ਕੁਮਾਰ ਨੇ ਦੱਸਿਅਾ ਕਿ ਉਨ੍ਹਾਂ ਦੇ ਗੋਦਾਮ ’ਚ ਰੈਡੀਮੇਡ ਕੱਪੜੇ ਦੀ ਮੈਨੂਫੈਕਚਰਿੰਗ ਤੋਂ ਇਲਾਵਾ ਭਾਰੀ ਮਾਤਰਾ ਵਿਚ ਸਟਾਕ ਪਿਆ ਰਹਿੰਦਾ ਹੈ। ਗੋਦਾਮ ’ਚੋਂ ਧੂੰਅਾਂ ਨਿਕਲਦਾ ਦੇਖ ਕੇ ਉਨ੍ਹਾਂ ਨੇ ਕਰਮਚਾਰੀਅਾਂ ਦੇ ਨਾਲ ਗੋਦਾਮ ’ਚੋਂ ਮਾਲ ਕੱਢਣ ਦੀ ਕੋਸ਼ਿਸ਼ ਕੀਤੀ ਪਰ ਉਦੋਂ ਤਕ ਅੱਗ ਨੇ ਭਿਅਾਨਕ ਰੂਪ ਧਾਰਨ ਕਰ ਲਿਆ ਸੀ। ਅੱਗ ਲੱਗਣ ਨਾਲ ਲੱਖਾਂ ਦੀ ਮਸ਼ੀਨਰੀ, ਤਿਆਰ ਮਾਲ ਅਤੇ ਅਸੈਸਰੀ ਸੜ ਕੇ ਪੂਰੀ ਤਰ੍ਹਾਂ ਸੁਆਹ ਹੋ ਗਈ। ਅੱਗ ਲੱਗਣ ਦਾ ਕਾਰਨ ਸ਼ਾਰਟ ਸਰਕਟ ਦੱਸਿਅਾ ਜਾ ਰਿਹਾ ਹੈ।
ਖਾਲੀ ਚੈੱਕ ’ਤੇ ਲੱਖਾਂ ਦੀ ਰਕਮ ਭਰ ਕੇ ਜਾਅਲੀ ਦਸਤਖਤ ਕਰ ਕੇ ਕੀਤੀ ਧੋਖਾਦੇਹੀ
NEXT STORY