ਰੋਪੜ— ਰੂਪਨਗਰ ਦੇ ਸਰਕਾਰੀ ਕਾਲਜ ਵਿਚ ਦਿਨ ਦਿਹਾੜੇ ਇਕ ਗੈਂਗ ਵੱਲੋਂ ਅੰਨ੍ਹੇਵਾਹ ਗੋਲੀਆਂ ਚਲਾ ਕੇ ਇਸ ਨੌਜਵਾਨ ਨੂੰ ਜ਼ਖਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਕ ਗੋਲੀ ਨੌਜਵਾਨ ਦੇ ਹੱਥ ਵਿਚ ਲੱਗੀ, ਜਿਸ ਕਰਕੇ ਉਸ ਦੀ ਜਾਨ ਬਚ ਗਈ। ਜ਼ਖਮੀ ਨੌਜਵਾਨ ਨੂੰ ਰੂਪਨਗਰ ਦੇ ਸਰਕਾਰੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਜ਼ਖਮੀ ਹੋਏ ਨੌਜਵਾਨ ਦੀ ਪਛਾਣ ਬਲਵੀਰ ਸਿੰਘ ਦੇ ਪੁੱਤਰ ਚੰਨਪ੍ਰੀਤ ਸਿੰਘ ਦੇ ਤੌਰ 'ਤੇ ਹੋਈ ਹੈ।
ਜ਼ਖਮੀ ਨੌਜਵਾਨ ਨੇ ਦੱਸਿਆ ਕਿ ਉਹ ਆਪਣੇ ਇਕ ਦੋਸਤ ਨਾਲ ਕਾਲਜ ਵਿਚ ਉਸ ਦੀ ਐਡਮਿਸ਼ਨ ਕਰਵਾਉਣ ਆਇਆ ਸੀ। ਅਚਾਨਕ ਪ੍ਰੀਤ ਅਤੇ ਨੀਰਜ ਖੇੜੀ ਨਾਮੀ ਮੁੰਡਿਆਂ ਨੇ ਉਸ 'ਤੇ ਗੋਲੀਆਂ ਚਲਾ ਦਿੱਤੀਆਂ। ਇਸ ਦੌਰਾਨ ਚੰਨਪ੍ਰੀਤ ਆਪਣੀ ਜਾਨ ਬਚਾ ਕੇ ਬਾਹਰ ਨੂੰ ਭੱਜਿਆ ਤਾਂ ਹਮਲਾਵਰ ਵੀ ਉਸ ਦੇ ਪਿੱਛੇ ਗੋਲੀਆਂ ਚਲਾਉਂਦੇ ਹੋਏ ਦੌੜੇ। ਹਮਲਾਵਰਾਂ ਨੇ ਤਕਰੀਬਨ 9 ਫਾਇਰ ਕੀਤੇ। ਚੰਨਪ੍ਰੀਤ ਦੀ ਕਿਸਮਤ ਚੰਗੀ ਰਹੀ ਕਿ ਰਾਹ ਜਾਂਦੇ ਇਕ ਮੋਟਰ ਸਾਈਕਲ ਸਵਾਰ ਨੇ ਉਸ ਨੂੰ ਆਪਣੇ ਪਿੱਛੇ ਬਿਠਾ ਕੇ ਹਸਪਤਾਲ ਪਹੁੰਚਾ ਦਿੱਤਾ।
ਪੀੜਤ ਚੰਨਪ੍ਰੀਤ ਦਾ ਕਹਿਣਾ ਹੈ ਕਿ ਇਹ ਹਮਲਾ ਪੁਰਾਣੀ ਰੰਜਿਸ਼ ਦੇ ਚੱਲਦੇ ਕੀਤਾ ਗਿਆ। ਕਰੀਬ 2 ਮਹੀਨੇ ਪਹਿਲਾਂ ਬੁੰਗਾ ਸਾਹਿਬ ਹੋਏ ਗੋਲੀ ਕਾਂਡ ਵਿਚ ਉਸ ਦਾ ਝੂਠਾ ਨਾ ਲਿਖਾ ਦਿੱਤਾ ਗਿਆ ਸੀ ਪਰ ਬਾਅਦ ਵਿਚ ਪੁਲਸ ਜਾਂਚ ਦੌਰਾਨ ਉਸ ਦਾ ਨਾਂ ਕੇਸ ਵਿਚੋਂ ਕੱਢ ਦਿੱਤਾ ਗਿਆ। ਉਸੇ ਰੰਜਿਸ਼ ਦੇ ਚੱਲਦੇ ਉਸ 'ਤੇ ਜਾਨਲੇਵਾ ਹਮਲਾ ਕੀਤਾ ਗਿਆ।
ਫਿਲਹਾਲ ਜ਼ਿਲ੍ਹਾ ਹੈੱਡ ਕੁਆਟਰ ਤੇ ਸਰਕਾਰੀ ਕਾਲਜ ਵਿਚ ਹੋਏ ਇਸ ਗੋਲੀਕਾਂਡ ਨੇ ਪੁਲਸ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਸਰਕਾਰੀ ਕਾਲਜ ਵਿਚ ਕਈ ਗੈਂਗਵਾਰ ਹੋ ਚੁੱਕੇ ਹਨ ਅਤੇ ਕਈ ਵਿਦਿਆਰਥੀਆਂ ਦਾ ਖੂਨ ਡੁੱਲ੍ਹ ਚੁੱਕਾ ਹੈ। ਕਾਲਜ ਪ੍ਰਬੰਧਕਾਂ ਵੱਲੋਂ ਪੁਲਸ ਨੂੰ ਕਈ ਵਾਰ ਕਾਲਜ ਵਿਖੇ ਪੱਕੇ ਤੌਰ 'ਤੇ ਪੁਲਸ ਮੁਲਾਜ਼ਮ ਤਾਇਨਾਤ ਕਰਨ ਲਈ ਲਿਖਤੀ ਅਪੀਲ ਕੀਤੀ ਗਈ ਹੈ ਪਰ ਇਸ ਵੱਲ ਕੋਈ ਵੀ ਗੌਰ ਨਹੀਂ ਕੀਤਾ ਗਿਆ। ਹੁਣ ਇਸ ਮਾਮਲੇ ਵਿਚ ਕੋਈ ਵੀ ਪੁਲਸ ਅਧਿਕਾਰੀ ਕੈਮਰੇ ਅੱਗੇ ਬੋਲਣ ਨੂੰ ਤਿਆਰ ਨਹੀਂ ਹੈ। ਮਤਲਬ ਸਾਫ ਹੈ ਪੁਲਸ ਕੋਲ ਮੀਡੀਆ ਦੇ ਸਵਾਲਾਂ ਦਾ ਕੋਈ ਠੋਸ ਜਵਾਬ ਨਹੀਂ ਹੈ।
ਮਾਂ ਬਾਪ ਨਾਲ ਝਗੜਾ ਕਰ ਨਿਕਲਿਆ ਸੀ ਘਰੋਂ - ਨਹੀਂ ਪਤਾ ਸੀ ਪਰਤੇਗੀ ਲਾਸ਼
NEXT STORY