ਸੰਗਰੂਰ(ਵਿਵੇਕ ਸਿੰਧਵਾਨੀ, ਰਵੀ)- ਕਿਸੇ ਦੀ ਜ਼ਮੀਨ ਦਾ ਇਕਰਾਰਨਾਮਾ ਕਰ ਕੇ 41 ਲੱਖ ਰੁਪਏ ਠੱਗਣ ਦੇ ਮਾਮਲੇ 'ਚ 3 ਵਿਅਕਤੀਆਂ ਵਿਰੁੱਧ ਥਾਣਾ ਲਹਿਰਾ ਵਿਖੇ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਸਤਪ੍ਰਕਾਸ਼ ਨੇ ਦੱਸਿਆ ਕਿ ਸਿਕੰਦਰ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਹਰਪਾਲ ਸਿੰਘ ਵਾਸੀ ਭਟੇਡੀ ਕਲਾਂ ਤਹਿਸੀਲ ਨੇ ਇਕ ਦਰਖਾਸਤ ਐੱਸ.ਐੱਸ.ਪੀ. ਸੰਗਰੂਰ ਨੂੰ ਦਿੱਤੀ ਸੀ ਕਿ ਰਾਕੇਸ਼ ਕੁਮਾਰ ਪੁੱਤਰ ਤੇਲੂ ਰਾਮ ਵਾਸੀ ਲਹਿਰਾ, ਜਤਿੰਦਰ ਕੁਮਾਰ ਪੁੱਤਰ ਫਕੀਰ ਚੰਦ ਵਾਸੀ ਲਹਿਰਾ ਅਤੇ ਅਮਿਤ ਪੁੱਤਰ ਦੇਵਰਾਜ ਮਾਲਕ ਮੈਸ. ਅਮਿਤ ਕੁਮਾਰ ਐਂਡ ਕੰਪਨੀ ਲਹਿਰਾਗਾਗਾ ਨੇ ਕਿਸੇ ਹੋਰ ਦੇ ਨਾਂ ਵਾਲੀ ਜ਼ਮੀਨ ਦਾ ਇਕਰਾਰਨਾਮਾ ਕਰ ਕੇ ਧੋਖੇ ਵਿਚ ਰੱਖ ਕੇ ਉਸ ਤੋਂ 41 ਲੱਖ ਰੁਪਏ ਠੱਗ ਲਏ। ਪੁਲਸ ਨੇ ਜਾਂਚ ਕਰਨ ਉਪਰੰਤ ਮੁਲਜ਼ਮਾਂ 'ਤੇ ਪਰਚਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਨਾਬਾਲਗ ਦੇ ਗੁਪਤ ਅੰਗ 'ਚ ਪੁਲਸ ਨੇ ਪੈਟਰੋਲ ਪਾਇਆ, ਬੱਚੇ ਦੀ ਮਾਂ ਨੇ ਮੰਗਿਆ ਇਨਸਾਫ
NEXT STORY