ਮੋਹਾਲੀ (ਰਾਣਾ) - ਆਪਣੇ ਪਤੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਨਾਂ 'ਤੇ ਦੋ ਬੀਮਾ ਪਾਲਿਸੀਆਂ (ਐੱਲ.ਆਈ. ਸੀ.) ਦੀ ਸਾਰੀ ਰਕਮ Âੰਜੇਟ ਵਲੋਂ ਧੋਖੇ ਨਾਲ ਹੜੱਪ ਲਏ ਜਾਣ ਤੋਂ ਬਾਅਦ ਹੁਣ ਜਸਵਿੰਦਰ ਕੌਰ ਵਾਸੀ ਫਤਿਹਉਲਾਪੁਰ ਨੇ ਦੋਸ਼ੀਆਂ ਖਿਲਾਫ ਦਰਜ ਐੱਫ. ਆਈ. ਆਰ. ਮੁਤਾਬਿਕ 5 'ਚੋਂ ਤਿੰਨ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਨ ਦੀ ਮੰਗ ਕੀਤੀ ਹੈ। ਅੱਜ ਇਥੇ ਮੋਹਾਲੀ ਪ੍ਰੈੱਸ ਕਲੱਬ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਕੌਰ ਤੇ ਉਸ ਦੇ ਪੁੱਤਰ ਲਖਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ ਮਲਕੀਤ ਸਿੰਘ ਵਲੋਂ ਐੱਲ. ਆਈ. ਸੀ. ਦੇ ਏਜੰਟ ਰਾਮ ਕ੍ਰਿਪਾਲ ਰਾਹੀਂ 10-10 ਲੱਖ ਰੁਪਏ ਦੀਆਂ ਦੋ ਪਾਲਿਸੀਆਂ ਕਰਵਾਈਆਂ ਸਨ। ਜਸਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਪਤੀ ਦੀ ਮੌਤ ਹੋ ਜਾਣ ਤੋਂ ਬਾਅਦ ਏਜੰਟ ਰਾਮ ਕ੍ਰਿਪਾਲ ਨੇ ਉਸ ਨੂੰ ਕਲੇਮ ਦਿਵਾਉਣ ਲਈ ਉਸਦੇ ਘਰ ਆ ਕੇ ਉਸ ਤੋਂ ਕਾਗਜ਼ਾਂ ਤੇ ਖਾਲੀ ਚੈੱਕ 'ਤੇ ਦਸਤਖਤ ਕਰਵਾ ਲਏ ਸੀ, ਜਿਸ ਤੋਂ ਬਾਅਦ ਉਨ੍ਹਾਂ ਦੀਆਂ ਪਾਲਿਸੀਆਂ ਦੇ ਪੈਸੇ ਉਨ੍ਹਾਂ ਦੇ ਖਾਤੇ 'ਚ ਆ ਗਏ ਸਨ ਪਰ ਸਵ. ਰਾਮ ਕ੍ਰਿਪਾਲ ਨੇ ਇਹ ਸਾਰੇ ਪੈਸੇ ਆਪਣੇ ਪੁੱਤਰ ਸੰਜੇ ਤੇ ਪਤਨੀ ਨਿਰਮਲਾ ਦੇਵੀ ਦੇ ਖਾਤੇ 'ਚ ਟਰਾਂਸਫਰ ਕਰਵਾ ਲਏ।
ਉਨ੍ਹਾਂ ਦੱਸਿਆ ਕਿ ਜਦੋਂ ਇਸ ਸਬੰਧੀ ਉਨ੍ਹਾਂ ਨੇ ਏਜੰਟ ਸੰਜੇ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਜਲਦੀ ਹੀ ਪੈਸੇ ਵਾਪਸ ਕਰ ਦੇਵਾਂਗੇ। ਇਸ ਤੋਂ ਕੁਝ ਸਮਾਂ ਬਾਅਦ ਏਜੰਟ ਰਾਮ ਕ੍ਰਿਪਾਲ ਨੇ ਆਤਮ-ਹੱਤਿਆ ਕਰ ਲਈ। ਉਸ ਤੋਂ ਬਾਅਦ ਉਸ ਦੇ ਪਰਿਵਾਰ ਨੇ ਉਨ੍ਹਾਂ ਦੇ ਪੈਸੇ ਵਾਪਸ ਕਰਨ ਦੀ ਬਜਾਏ ਉਨ੍ਹਾਂ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਇਸੇ ਦੌਰਾਨ ਸਵ. ਰਾਮ ਕ੍ਰਿਪਾਲ ਦੇ ਬੇਟੇ ਸੰਜੇ, ਪਤਨੀ ਨਿਰਮਲਾ ਦੇਵੀ, ਸਤਨਾਮ ਸਿੰਘ ਵਾਸੀ ਫੇਜ਼-1, ਅਵਤਾਰ ਸਿੰਘ ਤੇ ਰਣਧੀਰ ਸਿੰਘ ਨੇ ਕਢਵਾਏ ਗਏ ਪੈਸੇ ਆਪਸ 'ਚ ਵੰਡ ਲਏ ਸਨ।
ਉਨ੍ਹਾਂ ਕਿਹਾ ਕਿ ਸਤਨਾਮ ਸਿੰਘ ਨੇ ਉਨ੍ਹਾਂ ਦੇ ਰਿਸ਼ਤੇਦਾਰ ਰਾਹੀਂ ਸਮਝੌਤੇ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਕਿਹਾ ਕਿ ਰਾਮ ਕ੍ਰਿਪਾਲ ਨੇ ਆਤਮ-ਹੱਤਿਆ ਕਰਨ ਸਮੇਂ ਇਕ ਨੋਟ ਲਿਖਿਆ ਸੀ, ਜਿਸ 'ਚ ਤੁਹਾਡਾ ਨਾਂ ਲਿਖਿਆ ਹੈ, ਤੁਹਾਡੇ ਵਿਰੁੱਧ ਕੇਸ ਦਰਜ ਹੋ ਜਾਵੇਗਾ। ਇਸ ਲਈ ਮਾਮਲਾ ਹੱਲ ਕਰ ਲਓ। ਉਨ੍ਹਾਂ ਕਿਹਾ ਕਿ ਜਦੋਂਕਿ ਪੁਲਸ ਰਿਕਾਰਡ ਮੁਤਾਬਿਕ ਕੋਈ ਵੀ ਨੋਟ ਨਹੀਂ ਮਿਲਿਆ ਸੀ। ਉਨ੍ਹਾਂ ਦੱਸਿਆ ਕਿ ਸਮਝੌਤੇ ਲਈ ਉਨ੍ਹਾਂ ਤੋਂ ਹੋਰ ਪੈਸੇ ਮੰਗੇ ਜਾ ਰਹੇ ਸਨ, ਜਿਸ ਸਬੰਧੀ ਉਨ੍ਹਾਂ ਪੁਲਸ ਨੂੰ ਸ਼ਿਕਾਇਤ ਦਿੱਤੀ ਤਾਂ ਪੁਲਸ ਵਲੋਂ ਕੇਸ ਦੀ ਪੜਤਾਲ ਕਰਨ ਤੋਂ ਬਾਅਦ ਥਾਣਾ ਖਰੜ 'ਚ 5 ਦੋਸ਼ੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਪੁਲਸ ਵਲੋਂ ਅਜੇ ਤਕ ਸੰਜੇ ਤੇ ਨਿਰਮਲਾ ਦੇਵੀ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ, ਜਦੋਂਕਿ ਬਾਕੀ ਤਿੰਨ ਦੋਸ਼ੀ ਅਜੇ ਫਰਾਰ ਹਨ। ਉਨ੍ਹਾਂ ਮੰਗ ਕੀਤੀ ਕਿ ਬਾਕੀ ਰਹਿੰਦੇ ਦੋਸ਼ੀਆਂ ਨੂੰ ਵੀ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇ।
ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀ ਸ਼ਰੇਆਮ ਘੁੰਮ ਰਹੇ ਹਨ। ਜੇਕਰ ਪੁਲਸ ਨੇ ਛੇਤੀ ਹੀ ਉਨ੍ਹਾਂ ਨੂੰ ਗ੍ਰਿਫਤਾਰ ਨਾ ਕੀਤਾ ਤਾਂ ਉਹ ਉਚ ਅਧਿਕਾਰੀਆਂ ਨੂੰ ਮਿਲਣਗੇ ਤੇ ਇਨਸਾਫ ਦੀ ਗੁਹਾਰ ਲਾਉਣਗੇ।
ਗੱਲਾਂ ਨਹੀਂ, ਕੰਮ ਕਰ ਰਹੀ ਏ ਪੰਜਾਬ ਸਰਕਾਰ : ਨਵਜੋਤ ਸਿੱਧੂ
NEXT STORY