ਦਸੂਹਾ (ਝਾਵਰ)— ਦਸੂਹਾ ਦੇ ਇਕ ਮੁਹੱਲੇ 'ਚੋਂ ਸਾਢੇ 5 ਸਾਲਾ ਬੱਚੀ ਨਾਲ ਗੈਂਗਰੇਪ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਮੁਤਾਬਕ ਬੱਚੀ ਇਕ ਪ੍ਰਵਾਸੀ ਮਜ਼ਦੂਰ ਦੀ ਬੇਟੀ ਹੈ। ਬੀਤੀ ਰਾਤ ਲਾਈਟ ਚਲੇ ਜਾਣ 'ਤੇ ਸੁੱਤੇ ਹੋਏ ਬੱਚੀ ਘਰੋਂ ਕੋਈ ਅਣਪਛਾਤੇ ਵਿਅਕਤੀ ਚੁੱਕ ਕੇ ਗਏ ਸਨ ਅਤੇ ਰੇਲਵੇ ਲਾਈਨ ਨੇੜੇ ਉਸ ਨੂੰ ਅਣਪਛਾਤਿਆਂ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹੋਏ ਉਸ ਨਾਲ ਗੈਂਗਰੇਪ ਕੀਤਾ। ਰਾਤ ਨੂੰ ਲਾਪਤਾ ਹੋਣ 'ਤੇ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਸਬੰਧਤ ਪੁਲਸ ਥਾਣੇ 'ਚ ਸੂਚਨਾ ਦਿੱਤੀ ਅਤੇ ਰਾਤ ਭਰ ਭਾਲ ਕਰਨ 'ਤੇ ਵੀ ਉਹ ਨਾ ਮਿਲ ਸਕੀ।
ਭਾਲ ਕਰਨ ਦੌਰਾਨ ਅੱਜ ਸਵੇਰੇ ਇਹ ਬੱਚੀ ਕਿਸੇ ਨੌਜਵਾਨ ਨੂੰ ਰੇਲਵੇ ਲਾਈਨ ਕੋਲ ਲਹੂ-ਲੁਹਾਣ ਹਾਲਤ 'ਚ ਮਿਲੀ। ਉਸ ਨੂੰ ਚੁੱਕ ਕੇ ਘਰ ਲਿਆਉਣ ਤੋਂ ਬਾਅਦ ਪਰਿਵਾਰ ਵੱਲੋਂ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੀ ਨਾਲ ਗੈਂਗਰੇਪ ਹੋਣ ਦੀ ਪੁਸ਼ਟੀ ਕੀਤੀ। ਐਡੀਸ਼ਨਲ ਐੱਸ. ਐੱਚ. ਓ. ਅਮਰਜੀਤ ਕੌਰ ਅਤੇ ਏ. ਐੱਸ. ਆਈ. ਪਵਨ ਕੁਮਾਰ ਨੇ ਦੱਸਿਆ ਕਿ ਇਸ ਸਬੰਧੀ ਕੇਸ ਦਰਜ ਕੀਤਾ ਗਿਆ ਹੈ ਅਤੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ।
ਸਿਵਲ ਹਸਪਤਾਲ ਦੇ ਐੱਸ. ਐੱਮ. ਓ. ਡਾ. ਆਰ. ਕੇ ਬੱਗਾ ਅਤੇ ਲੇਡੀ ਡਾ. ਸਵਿਤਾ ਨੇ ਦੱਸਿਆ ਕਿ ਬੱਚੀ ਦੇ ਸਰੀਰ ਦਾ ਹੇਠਲਾ ਹਿੱਸਾ ਬੁਰੀ ਤਰ੍ਹਾਂ ਨਾਲ ਨੁਕਸਾਨਿਆ ਗਿਆ ਹੈ ਅਤੇ ਉਸ ਦੇ ਐਕਸਰੇ ਸਮੇਤ ਹੋਰ ਸਰਜੀਕਲ ਕੀਤੀ ਗਈ ਹੈ। ਉਨ੍ਹਾਂ ਨੇ ਦੱਸਿਆ ਕਿ ਬੱਚੀ ਨੂੰ ਪੀ. ਜੀ. ਆਈ. ਚੰਡੀਗੜ੍ਹ ਰੈਫਰ ਕੀਤਾ ਜਾ ਰਿਹਾ ਹੈ ਅਤੇ ਐਂਬੂਲੈਂਸ ਦਾ ਖਰਚਾ ਹਸਪਤਾਲ ਵੱਲੋਂ ਕੀਤਾ ਜਾਵੇਗਾ।
ਹਰ ਉਮਰ 'ਚ ਮਰਦਾਨਾ ਤਾਕਤ ਹਾਸਲ ਕਰਨ ਲਈ ਅਪਣਾਓ ਸ਼ਰਮਣ ਹੈਲਥ ਕੇਅਰ ਦਾ ਇਹ ਇਲਾਜ
NEXT STORY