ਜਲੰਧਰ(ਮਹੇਸ਼)— ਕੁਝ ਸਮਾਂ ਪਹਿਲਾਂ ਕੇਸਰ ਪੈਟਰੋਲ ਪੰਪ ਦੇ ਨੇੜੇ 15 ਲੱਖ ਦੀ ਲੁੱਟ ਦੇ ਮਾਮਲੇ ਵਿਚ ਪੁਲਸ ਦੇ ਹੱਥ ਕੁਝ ਅਹਿਮ ਸੁਰਾਗ ਲੱਗੇ ਹਨ, ਜਿਸ ਵਿਚ ਜਲੰਧਰ ਦੇ ਥਾਣਾ ਬਾਰਾਂਦਰੀ ਦੀ ਪੁਲਸ ਨੇ ਨਾਭਾ ਜੇਲ ਬ੍ਰੇਕ ਕਾਂਡ ਵਿਚ ਫੜੇ ਗਏ ਗੈਂਗਸਟਰ ਗੁਰਪ੍ਰੀਤ ਸਿੰਘ ਸੇਖੋਂ ਜੋ ਜੇਲ ਵਿਚ ਹੈ, ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਪੁੱਛਗਿੱਛ ਕੀਤੀ ਹੈ। ਗੁਰਪ੍ਰੀਤ ਸਿੰਘ ਸੇਖੋਂ ਕੋਲੋਂ ਜਲੰਧਰ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਥਾਣਾ ਬਾਰਾਂਦਰੀ ਵਿਚ ਕਈ ਘੰਟੇ ਪੁੱਛਗਿੱਛ ਕੀਤੀ।
ਦੱਸਿਆ ਜਾ ਰਿਹਾ ਹੈ ਕਿ ਕੁਝ ਸਮਾਂ ਪਹਿਲਾਂ ਕੇਸਰ ਪੈਟਰੋਲ ਪੰਪ ਦੇ ਬਾਹਰ ਇਕ ਵਿਅਕਤੀ ਕੋਲੋਂ 15 ਲੱਖ ਰੁਪਏ ਲੁੱਟਣ ਦੇ ਮਾਮਲੇ ਵਿਚ ਗੁਰਪ੍ਰੀਤ ਸਿੰਘ ਸੇਖੋਂ ਦਾ ਨਾਂ ਸਾਹਮਣੇ ਆਇਆ ਸੀ, ਜਿਸ ਦੀ ਸੂਚਨਾ ਦੇ ਆਧਾਰ 'ਤੇ ਪੁਲਸ ਗੁਰਪ੍ਰੀਤ ਸਿੰਘ ਸੇਖੋਂ ਨੂੰ ਜੇਲ ਤੋਂ ਥਾਣਾ ਬਾਰਾਂਦਰੀ ਲੈ ਕੇ ਆਈ। ਥਾਣਾ ਬਾਰਾਂਦਰੀ ਵਿਚ ਪੁਲਸ ਕਮਿਸ਼ਨਰ ਪੀ. ਕੇ. ਸਿਨਹਾ ਨੇ ਗੁਰਪ੍ਰੀਤ ਸਿੰਘ ਸੇਖੋਂ ਕੋਲੋਂ 15 ਲੱਖ ਦੀ ਲੁੱਟ ਬਾਰੇ ਪੁੱਛਗਿੱਛ ਕੀਤੀ।
ਚੁੱਪ-ਚੁਪੀਤੇ ਚੱਲੀ ਇਸ ਪੁੱਛਗਿੱਛ ਬਾਰੇ ਕਿਸੇ ਨੂੰ ਪਤਾ ਨਹੀਂ ਲੱਗਣ ਦਿੱਤਾ ਗਿਆ। ਨਾ ਹੀ ਕਿਸੇ ਮੀਡੀਆ ਕਰਮਚਾਰੀ ਨੂੰ ਹੀ ਗੁਰਪ੍ਰੀਤ ਸਿੰਘ ਸੇਖੋਂ ਨੂੰ ਥਾਣੇ ਲਿਆਉਣ ਬਾਰੇ ਦੱਸਿਆ ਗਿਆ। ਦੇਰ ਰਾਤ ਪੁਲਸ ਕਮਿਸ਼ਨਰ ਨੇ ਗੁਰਪ੍ਰੀਤ ਸਿੰਘ ਸੇਖੋਂ ਕੋਲੋਂ ਪੁੱਛਗਿੱਛ ਕੀਤੀ ਅਤੇ ਬਾਅਦ ਵਿਚ ਉਸ ਨੂੰ ਥਾਣਾ ਬਾਰਾਂਦਰੀ ਵਿਚ ਹੀ ਰੱਖਿਆ। ਸੂਤਰਾਂ ਤੋਂ ਪਤਾ ਲੱਗਾ ਹੈ ਕਿ ਗੁਰਪ੍ਰੀਤ ਸਿੰਘ ਸੇਖੋਂ ਦਾ ਉਪਰੋਕਤ 15 ਲੱਖ ਦੀ ਲੁੱਟ ਨਾਲ ਕੋਈ ਸੰਬੰਧ ਸਾਹਮਣੇ ਨਹੀਂ ਆਇਆ।
ਮਰੀਜ਼ਾਂ ਨੂੰ ਪੀ. ਜੀ.ਆਈ. ਲੈ ਜਾ ਰਹੀ ਐਂਬੂਲੈਂਸ ਹੋਈ ਹਾਦਸਾਗ੍ਰਸਤ, ਡਰਾਈਵਰ ਦੀ ਹਾਲਤ ਗੰਭੀਰ, 6 ਜ਼ਖਮੀ (ਤਸਵੀਰਾਂ)
NEXT STORY