ਤਪਾ ਮੰਡੀ(ਮਾਰਕੰਡਾ)- ਡੇਰਾ ਸਿਰਸਾ ਦੀਆਂ ਘਟਨਾਵਾਂ ਕਾਰਨ ਲੱਗੇ ਕਰਫਿਊ ਨੇ ਜਿੱਥੇ ਆਮ ਜੀਵਨ ਨੂੰ ਪ੍ਰਭਾਵਿਤ ਕੀਤਾ ਉਥੇ ਘਰੇਲੂ ਔਰਤਾਂ ਨੂੰ ਰਸੋਈ ਗੈਸ ਦੀ ਕਿੱਲਤ ਦਾ ਵੀ ਸਾਹਮਣਾ ਕਰਨਾ ਪੈ ਰਿਹਾ ਹੈ। ਕਰਫਿਊ ਤੋਂ ਪਹਿਲਾਂ ਵੀ ਖਪਤਕਾਰਾਂ ਨੂੰ ਗੈਸ ਸਿਲੰਡਰ ਲੋੜ ਅਨੁਸਾਰ ਨਹੀਂ ਸਨ ਮਿਲ ਰਹੇ ਅਤੇ ਬੁਕਿੰਗ ਮਗਰੋਂ ਕਈ-ਕਈ ਹਫ਼ਤੇ ਉਡੀਕ ਕਰਨੀ ਪੈਂਦੀ ਸੀ। ਤਪਾ 'ਚ ਰਸੋਈ ਗੈਸ ਦੀ ਕਿੱਲਤ ਨੂੰ ਵੇਖਦਿਆਂ ਭਾਵੇਂ ਪਿਛਲੇ ਮਹੀਨੇ ਹੀ ਪੈਟਰੋਲੀਅਮ ਮੰਤਰਾਲੇ ਨੇ ਇਥੇ ਇੰਡੇਨ ਕੰਪਨੀ ਦੀ ਇਕ ਹੋਰ ਏਜੰਸੀ ਚਾਲੂ ਕਰ ਦਿੱਤੀ ਹੈ ਪਰ ਖਪਤਕਾਰ ਗੈਸ ਲੈਣ ਲਈ ਫਿਰ ਵੀ ਭਟਕਦੇ ਨਜ਼ਰ ਆ ਰਹੇ ਹਨ।
ਸਥਾਨਕ ਗੈਸ ਏਜੰਸੀ ਦੇ ਮਾਲਕ ਰਾਜ ਕੁਮਾਰ ਗੁਪਤਾ ਦਾ ਕਹਿਣਾ ਹੈ ਕਿ ਇਨ੍ਹੀਂ ਦਿਨੀਂ ਇਕ ਤਾਂ ਗੈਸ ਕੰਪਨੀਆਂ ਦੇ ਗੈਸ-ਪਲਾਂਟਾਂ ਵਿਚ ਰਿਪੇਅਰ ਦਾ ਕੰਮ ਚੱਲ ਰਿਹਾ ਹੋਣ ਕਾਰਨ ਲੋੜੀਂਦੇ ਗੈਸ ਸਿਲੰਡਰ ਗੈਸ ਨਾਲ ਨਹੀਂ ਭਰੇ ਜਾ ਰਹੇ ਅਤੇ ਦੂਜਾ ਕਈ ਰਾਜਾਂ ਵਿਚ ਕਰਫਿਊ ਲੱਗਣ ਕਰ ਕੇ ਆਵਾਜਾਈ ਵਿਚ ਵਿਘਨ ਪੈ ਗਿਆ। ਗੈਸ ਸਪਲਾਈ ਦਾ ਕੰਮ ਠੱਪ ਹੋ ਕੇ ਰਹਿ ਗਿਆ ਸੀ। ਬਾਜ਼ਾਰ ਅਤੇ ਲੋਕਾਂ ਦੇ ਕਾਰੋਬਾਰ ਕਈ ਦਿਨ ਬੰਦ ਰਹੇ। ਲੋਕਾਂ ਨੂੰ ਗੈਸ ਸਿਲੰਡਰਾਂ ਦੀ ਕਿੱਲਤ ਦਾ ਸਾਹਮਣਾ ਕਰਨਾ ਪਿਆ। ਹੁਣ ਸਥਿਤੀ ਵਿਚ ਸੁਧਾਰ ਹੋਣ ਕਾਰਨ ਸਪਲਾਈ ਸੁਧਰਨ ਦੀ ਉਮੀਦ ਹੈ। ਗੈਸ ਦੇ ਕਿੱਲਤ ਕਾਰਨ ਕੁਝ ਔਰਤਾਂ ਨੂੰ ਇਕ-ਦੂਜੇ ਦੇ ਘਰੋਂ ਸਿਲੰਡਰ ਉਧਾਰ ਮੰਗ ਕੇ ਡੰਗ ਸਾਰਨਾ ਪਿਆ। ਉਨ੍ਹਾਂ ਕਿਹਾ ਕਿ ਦੋ ਚਾਰ ਦਿਨਾਂ 'ਚ ਸਪਲਾਈ ਠੀਕ ਹੋਣ ਦੀ ਉਮੀਦ ਹੈ।
ਪੁਲਸ ਵੱਲੋਂ ਪੰਚਕੂਲਾ ਦੇ ਦੰਗਾਕਾਰੀਆਂ ਨੂੰ ਫੜਨ ਲਈ ਮੁਹਿੰਮ ਤੇਜ਼
NEXT STORY