ਸਾਦਿਕ (ਪਰਮਜੀਤ) - ਮੁੱਖ ਅਨਾਜ਼ ਮੰਡੀ ਸਾਦਿਕ 'ਚ ਬਾਸਮਤੀ ਦੀ ਆਮਦ ਸ਼ੁਰੂ ਹੋਣ ਦੇ ਨਾਲ ਨਾਲ ਖਰੀਦ ਵੀ ਸ਼ੁਰੂ ਹੋ ਗਈ ਹੈ। ਸਾਦਿਕ ਮੰਡੀ 'ਚ ਨਰਿੰਦਰ ਸਿੰਘ ਦੀਵਾਨ ਚੰਦ ਦੀ ਆੜਤ ਦੀ ਇਸ ਸ਼ੀਜਨ ਦੀ ਬਾਸਮਤੀ ਦੀ ਪਹਿਲੀ ਢੇਰੀ ਦੀ ਖੁੱਲੀ ਬੋਲੀ ਕਰਾਈ ਗਈ। ਜਿਸ 'ਚ ਸਨਰਾਈਜ਼ ਓਵਰਸ਼ੀਜ ਦੇ ਸੋਨੂੰ ਰਾਜਪਾਲ, ਬੀ. ਐੱਲ. ਵੀ ਫਿਰੋਜ਼ਪੁਰ ਵੱਲੋਂ ਪੰਕਜ਼ ਅਗਰਵਾਲ ਅਤੇ ਐੱਸ. ਕੇ. ਆਈ. ਤੋਂ ਸੰਜੂ ਵਪਾਰੀ ਪੁੱਜੇ ਤੇ 3211 ਰੁਪਏ ਪ੍ਰਤੀ ਕੁਵਿੰਟਲ ਦੇ ਭਾਅ ਨਾਲ ਸੋਨੂੰ ਰਾਜਪਾਲ ਨੇ ਬਾਸਮਤੀ ਦੀ ਢੇਰੀ ਖਰੀਦ ਕੀਤੀ। ਜ਼ਿਕਰਯੋਗ ਹੈ ਕਿ ਸਰਕਾਰ ਵੱਲੋਂ ਬਾਸਮਤੀ ਦਾ ਕੋਈ ਸਮਰਥਨ ਮੁੱਲ ਤੈਅ ਨਹੀਂ ਕੀਤਾ ਗਿਆ ਤੇ ਇਸ ਵਾਰ ਬਾਸਮਤੀ ਹੇਠ ਰਕਬਾ ਘਟਣ ਕਾਰਨ ਬਾਸਮਤੀ ਦੇ ਭਾਅ 'ਚ ਤੇਜ਼ੀ ਰਹਿਣ ਦੀ ਸੰਭਾਵਨਾ ਨਜ਼ਰ ਆ ਰਹੀ ਹੈ। ਇਸ ਮੌਕ ਪ੍ਰਿਤਪਾਲ ਸਿੰਘ ਕੋਹਲੀ ਸਕੱਤਰ ਮਾਰਕੀਟ ਕਮੇਟੀ ਸਾਦਿਕ, ਜਸਵੀਰ ਸਿੰਘ ਸੰਧੂ ਪ੍ਰਧਾਨ ਆੜਤੀਆ ਐਸੋ. ਸਾਦਿਕ, ਰਣਜੀਤ ਸਿੰਘ ਆਦਿ ਵੀ ਹਾਜ਼ਰ ਸਨ।
ਐਕਸੀਅਨ ਦੀ ਜਲ ਸਪਲਾਈ ਦੇ ਮੁਲਾਜ਼ਮਾਂ ਨਾਲ ਮੀਟਿੰਗ
NEXT STORY