ਜਲੰਧਰ (ਸੋਨੂੰ)- ਜਲੰਧਰ ਵਿਚ ਨਕੋਦਰ ਚੌਂਕ ਵਿਖੇ ਡਾ. ਭੀਮ ਰਾਓ ਅੰਬੇਡਕਰ ਜਯੰਤੀ ਦੇ ਸਬੰਧ ਵਿਚ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਇਕੱਠੇ ਹੋਏ, ਜਿੱਥੇ ਉਨ੍ਹਾਂ ਬਾਬਾ ਸਾਹਿਬ ਦੀ ਮੂਰਤੀ 'ਤੇ ਫੁਲ ਅਰਪਿਤ ਕੀਤੇ ਅਤੇ ਲੋਕਾਂ ਨੂੰ ਬਾਬਾ ਸਾਹਿਬ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ। ਇਸ ਦੌਰਾਨ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਵੀ ਜਲੰਧਰ ਪਹੁੰਚੇ ਅਤੇ ਬਾਬਾ ਸਾਹਿਬ ਦੀ ਮੂਰਤੀ 'ਤੇ ਫੁੱਲ ਭੇਟ ਕੀਤੇ। ਇਸ ਦੌਰਾਨ ਉਨ੍ਹਾਂ ਸੀਨੀਅਰ ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਦੀ ਸਖ਼ਤ ਨਿੰਦਾ ਕੀਤੀ।
ਇਹ ਵੀ ਪੜ੍ਹੋ: ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾ ਰਹੇ ਵਿਅਕਤੀ ਨਾਲ ਵਾਪਰੀ ਅਣਹੋਣੀ, ਪਲਾਂ 'ਚ ਉਜੜਿਆ ਪਰਿਵਾਰ

ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਅੰਬੇਡਕਰ ਸਾਹਿਬ ਦਾ ਯੋਗਦਾਨ ਹੈ ਕਿ ਅੱਜ ਅਨੂਸੁਚਿਤ ਜਾਤੀ ਦੇ ਲੋਕ ਇੰਨੇ ਸਿੱਖਿਅਤ ਹਨ। ਸਾਡੀ ਸਰਕਾਰ ਬਾਬਾ ਸਾਹਿਬ ਦੇ "ਪੜ੍ਹੋ ਅਤੇ ਅੱਗੇ ਵਧੋ" ਦੇ ਨਾਅਰੇ ਨਾਲ ਅੱਗੇ ਵਧ ਰਹੀ ਹੈ। ਬਾਬਾ ਸਾਹਿਬ ਦਾ ਮਿਸ਼ਨ ਸੀ ਕਿ ਜੇਕਰ ਸਾਡੇ ਸਮਾਜ ਦੇ ਲੋਕ ਪੜ੍ਹਾਈ ਕਰਨਗੇ ਤਾਂ ਹੀ ਸਾਡਾ ਸਮਾਜ ਤਰੱਕੀ ਕਰੇਗਾ। ਇਸ ਲਈ ਸਾਡੀ ਸਰਕਾਰ ਸਿੱਖਿਆ ਨੂੰ ਅੱਗੇ ਵਧਾਉਣ ਲਈ ਹਰ ਸੰਭਵ ਯਤਨ ਕਰ ਰਹੀ ਹੈ। ਕੇਂਦਰ ਸਰਕਾਰ ਨੂੰ ਬਾਬਾ ਸਾਹਿਬ ਦੀ ਮੂਰਤੀ ਨਾਲ ਛੇੜਛਾੜ ਕਰਨ ਵਾਲੇ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।

ਹਰਪਾਲ ਚੀਮਾ ਨੇ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਦਾ ਬਿਆਨ ਭਾਰਤ ਦੀ ਏਕਤਾ ਲਈ ਖ਼ਤਰਾ ਹੈ। ਜੇਕਰ ਉਹ ਝੂਠ ਬੋਲ ਰਹੇ ਹਨ ਤਾਂ ਉਨ੍ਹਾਂ ਆਪਣੇ ਅਹੁਦੇ ਦੀ ਦੁਰਵਰਤੋਂ ਕੀਤੀ ਹੈ। ਉਨ੍ਹਾਂ ਨੂੰ ਪੰਜਾਬ ਪੁਲਸ ਨੂੰ ਮਾਮਲੇ ਸਬੰਧੀ ਹਰ ਤਰ੍ਹਾਂ ਦੀ ਜਾਣਕਾਰੀ ਸਾਂਝੀ ਕਰਨੀ ਚਾਹੀਦੀ ਹੈ। ਇਹ ਬਹੁਤ ਹੈਰਾਨੀ ਵਾਲੀ ਗੱਲ ਹੈ ਕਿ ਕਾਂਗਰਸ ਹਾਈਕਮਾਨ ਵੱਲੋਂ ਇਸ ਬਾਰੇ ਕੋਈ ਸਪੱਸ਼ਟੀਕਰਨ ਨਹੀਂ ਦਿੱਤਾ ਗਿਆ ਹੈ।

ਇਹ ਵੀ ਪੜ੍ਹੋ: MLA ਦੇ ਖ਼ਾਸਮਖ਼ਾਸ ਰਹੇ ਪੰਜਾਬ ਦੇ ਅਧਿਕਾਰੀ 'ਤੇ ਡਿੱਗੀ ਗਾਜ, ਹੋਇਆ ਤਬਾਦਲਾ, ਕਾਰਾ ਜਾਣ ਹੋਵੋਗੇ ਹੈਰਾਨ
ਇਥੇ ਦੱਸ ਦੇਈਏ ਕਿ ਪ੍ਰਤਾਪ ਸਿੰਘ ਬਾਜਵਾ ਨੇ ਇਕ ਨਿੱਜੀ ਚੈਨਲ ਨੂੰ ਬਿਆਨ ਦਿੱਤਾ ਸੀ ਕਿ ਪੰਜਾਬ ਵਿਚ 50 ਬੰਬ ਆਏ ਹਨ, ਜਿਨ੍ਹਾਂ ਵਿਚੋਂ 18 ਚੱਲ ਗਏ ਹਨ ਅਤੇ 32 ਗ੍ਰਨੇਡ ਬੰਬ ਅਜੇ ਚੱਲਣੇ ਬਾਕੀ ਹਨ। ਬਾਜਵਾ ਵੱਲੋਂ ਦਿੱਤੇ ਗਏ ਬਿਆਨ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੁਲਸ ਨੂੰ ਸਖ਼ਤ ਕਾਰਵਾਈ ਦੇ ਆਦੇਸ਼ ਦਿੱਤੇ ਗਏ ਅਤੇ ਇੰਟੈਲੀਜੈਂਸ ਦੀ ਟੀਮ ਵੱਲੋਂ ਉਨ੍ਹਾਂ ਦੀ ਚੰਡੀਗੜ੍ਹ ਸਥਿਤ ਰਿਹਾਇਸ਼ 'ਤੇ ਪਹੁੰਚ ਕੇ ਪੁੱਛਗਿੱਛ ਕੀਤੀ ਗਈ ਸੀ। ਪ੍ਰਤਾਪ ਸਿੰਘ ਬਾਜਵਾ ਵੱਲੋਂ ਦਿੱਤੇ ਗਏ ਬਿਆਨ ਤੋਂ ਬਾਅਦ ਪੰਜਾਬ ਵਿਚ ਪੂਰੀ ਤਰ੍ਹਾਂ ਸਿਆਸਤ ਭਖਣੀ ਸ਼ੁਰੂ ਹੋ ਗਈ ਹੈ।
ਇਹ ਵੀ ਪੜ੍ਹੋ: ਪੰਜਾਬ 'ਚ ਬੱਚਿਆਂ 'ਤੇ ਮੰਡਰਾ ਰਹੀ ਖ਼ਤਰੇ ਦੀ ਘੰਟੀ! ਪੂਰੀ ਖ਼ਬਰ ਪੜ੍ਹ ਤੁਸੀਂ ਵੀ ਹੋ ਜਾਵੋਗੇ ਹੈਰਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਵਿਜੀਲੈਂਸ ਜਾਂਚ ਕਾਰਨ ਜ਼ਿਲ੍ਹਾ ਕਚਹਿਰੀ ’ਚ ਸਰਗਰਮ ਏਜੰਟ ਵੀ ਅੰਡਰਗਰਾਊਂਡ
NEXT STORY