ਬੁਢਲਾਡਾ/ਬੋਹਾ (ਬਾਂਸਲ,ਮਨਜੀਤ) — ਸਥਾਨਕ ਸ਼ਹਿਰ ਦੀ ਚਿਲਡਰਨ ਮੈਮੋਰੀਅਲ ਧਰਮਸ਼ਾਲਾ ਵਿਖੇ ਨੰੰਨ੍ਹੀ ਛਾਂ ਮੁੰਹਿਮ ਤਹਿਤ ਇਸ ਖੇਤਰ ਦੀਆਂ 155 ਦੇ ਕਰੀਬ ਲੋੜਵੰਦ ਲੜਕੀਆਂ ਨੂੰ ਸਿਲਾਈ ਮਸ਼ੀਨਾਂ, ਪੌਦੇ ਅਤੇ ਚਾਕਲੇਟ ਦੀ ਵੰਡ ਉਪਰੰਤ ਸਮਾਗਮ ਨੂੰ ਸੰਬੋਧਨ ਕਰਦਿਆਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਪਿਛਲੇ ਦਸ ਸਾਲਾ ਤੋਂ ਨੰਨ੍ਹੀ ਛਾਂ ਮੁੰਹਿਮ ਰੁੱਖ ਅਤੇ ਕੁੱਖ ਦੀ ਰਾਖੀ ਕਰਨ ਲਈ ਜਾਰੀ ਇਸ ੁਮੁਹਿੰਮ ਤਹਿਤ ਹੁਣ ਤਕ ਹਜ਼ਾਰਾਂ ਲੜਕੀਆਂ ਨੂੰ ਸਿਲਾਈ ਦਾ ਕੋਰਸ ਕਰਵਾ ਕੇ ਉਨ੍ਹਾਂ ਨੂੰ ਮੁਫਤ ਮਸ਼ੀਨਾਂ ਦੇ ਕੇ ਪੈਰਾਂ ਸਿਰ ਖੜੇ ਹੋਣ ਦਾ ਮੌਕਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਆਉਣ ਵਾਲੇ ਸਮੇਂ 'ਚ 14 ਸਾਲ ਤੋਂ ਲੈ ਕੇ 60 ਸਾਲ ਤੱਕ ਦੀਆਂ ਔਰਤਾਂ ਨੂੰ ਕੰਪਿਊਟਰ ਸਿੱਖਲਾਈ ਦੇਣ ਲਈ ਇਨ੍ਹਾਂ ਸਿਲਾਈ ਸੈਂਟਰਾਂ 'ਚ ਹੀ ਪ੍ਰਬੰਧ ਕੀਤੇ ਗਏ ਹਨ । ਬੀਬੀ ਬਾਦਲ ਨੇ ਕਿਹਾ ਕਿ ਸ੍ਰੀ ਅਮ੍ਰਿਤਸਰ ਸਾਹਿਬ ਅਤੇ ਗੁਰੂ ਧਾਮ ਦੀ ਯਾਤਰਾ ਲਈ ਜੋ ਵਿਅਕਤੀ ਪੈਸੇ ਦੀ ਘਾਟ ਕਾਰਨ ਇਹ ਯਾਤਰਾ ਨਹੀਂ ਕਰ ਸਕਦੇ ਹਨ, ਉਨ੍ਹਾਂ ਦਾ ਸੁਪਨਾ ਵੀ ਨੰਨ੍ਹੀ ਛਾਂ ਮੁੰਹਿਮ ਅਧੀਨ ਪੂਰਾ ਕੀਤਾ ਜਾਵੇਗਾ। ਜਿਸ ਦੀ ਸ਼ੁਰੂਆਤ ਅੱਜ ਮਾਨਸਾ ਜ਼ਿਲੇ ਤੋਂ ਬੱਸ ਭੇਜ ਕੇ ਕੀਤੀ ਗਈ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਬੀਬੀ ਬਾਦਲ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਦੀ ਇਕ ਸਾਲ ਦੀ ਕਾਰਗੁਜਾਰੀ ਬੇਹੱਦ ਨਿਰਾਸ਼ਾਜਨਕ ਰਹੀ ਹੈ । ਲਾਰਿਆਂ ਦੇ ਨਾਲ ਆਈ ਹੋਂਦ 'ਚ ਆਈ ਸਰਕਾਰ ਨੇ ਹਰ ਵਰਗ ਦਾ ਕਚੂੰਬਰ ਕੱਢ ਕੇ ਰੱਖ ਦਿੱਤਾ ਹੈ। ਜਨਤਕ ਸਹੂਲਤਾਂ ਨੂੰ ਲੈ ਕੇ ਮਾਰੇ-ਮਾਰੇ ਫਿਰ ਰਹੇ ਲੋਕ ਮੁੜ ਤੋਂ ਅਕਾਲੀ ਸਰਕਾਰ ਨੂੰ ਯਾਦ ਕਰਨ ਲੱਗ ਪਏ । ਬੀਬੀ ਬਾਦਲ ਨੇ ਦਾਅਵਾ ਕੀਤਾ ਕਿ ਪੰਜਾਬ ਦੀਆਂ 13 ਸੀਟਾਂ 'ਚੋਂ ਕਾਂਗਰਸ ਨੂੰ ਇਕ ਸੀਟ ਵੀ ਨਹੀਂ ਆਵੇਗੀ। ਪੱਤਰਕਾਰਾਂ ਵੱਲੋਂ ਇਕ ਵੱਖਰੇ ਕੀਤੇ ਸਵਾਲ ਦੇ ਜਵਾਬ 'ਚ ਕਿਹਾ ਕਿ ਬਠਿੰਡੇ ਹਲਕੇ ਦੇ ਲੋਕਾਂ ਨੇ ਉਨ੍ਹਾਂ ਨੂੰ ਹਮੇਸ਼ਾ ਹੱਦ ਤੋਂ ਵੱਧ ਪਿਆਰ ਦਿੱਤਾ ਹੈ। ਇਸ ਲਈ ਉਹ ਜਿਨ੍ਹਾਂ ਚਿਰ ਰਾਜਨੀਤੀ 'ਚ ਰੋਹਣਗੇ। ਉਹ ਇਸ ਹਲਕੇ ਨੂੰ ਛੱਡ ਕੇ ਨਹੀ ਜਾਣਗੇ। ਇਸ ਤੋਂ ਇਲਾਵਾ ਉਨ੍ਹਾਂ ਨੇ ਬੋਹਾ ਖੇਤਰ ਦੇ ਪਿੰਡ ਗਾਮੀਵਾਲਾ ਵਿਖੇ ਵੀ 180 ਦੇ ਕਰੀਬ ਸਿਲਾਈ ਮਸ਼ੀਨਾਂ ਦੀ ਵੰਡ ਕੀਤੀ । ਇਸ ਮੌਕੇ ਜ਼ਿਲਾ ਪ੍ਰਧਾਨ ਗੁਰਮੇਲ ਸਿੰਘ ਫਫੜੇ ਭਾਈਕੇ, ਪੀ.ਏ ਅਨਮੋਲਪ੍ਰੀਤ ਸਿੰਘ, ਹਲਕਾ ਨੇਤਾ ਡਾ : ਨਿਸ਼ਾਨ ਸਿੰਘ ਵੀ ਮੌਜੂਦ ਸਨ ।
ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਸਮਾਰਟਫੋਨ ਦੇਣ ਦਾ ਫੈਸਲਾ ਸ਼ਲਾਘਾਯੋਗ
NEXT STORY