ਪੱਖੋ ਕਲਾਂ(ਰਜਿੰਦਰ)- ਪਿੰਡ ਮਹਿਤਾ ਦੇ ਵਿਕਾਸ ਲਈ ਗ੍ਰਾਮ ਪੰਚਾਇਤ ਦੇ 8 ਮੈਂਬਰਾਂ ਨੇ ਸਰਪੰਚ ਖਿਲਾਫ ਹਾਈਕੋਰਟ ਜਾਣ ਦਾ ਫੈਸਲਾ ਲਿਆ ਹੈ। ਮਾਸਟਰ ਜਸਪਾਲ ਸਿੰਘ, ਹਰਦੇਵ ਸਿੰਘ, ਮੁਗਨਾ ਸਿੰਘ, ਗੁਰਸਵਕ ਸਿੰਘ, ਤੋਲਾ ਰਾਮ, ਕੁਲਵਿੰਦਰ ਕੌਰ, ਮਨਿੰਦਰ ਕੌਰ, ਭਗਵਾਨ ਕੌਰ (ਸਾਰ ਪੰਚਾਇਤ ਮੈਂਬਰਾਂ) ਨੇ ਕਿਹਾ ਕਿ ਪਿੰਡ ਦੇ ਸਰਪੰਚ ਨੇ ਪਿੰਡ ਦੇ ਵਿਕਾਸ ਲਈ ਆਈ ਗ੍ਰਾਂਟ ਨੂੰ ਵਿਕਾਸ ਲਈ ਨਾ ਲਾ ਕੇ ਆਪਣੀ ਜੇਬ ਵਿਚ ਪਾ ਲਿਆ। ਆਰ.ਟੀ.ਆਈ. ਰਾਹੀਂ ਪਤਾ ਕੀਤਾ ਤਾਂ ਪਤਾ ਲੱਗਾ ਕਿ ਸਰਪੰਚ ਨੇ ਕਈ ਅਧਿਕਾਰੀਆਂ ਨਾਲ ਮਿਲ ਕੇ ਵਿਕਾਸ ਦੇ ਨਾਂ ਹੇਠ ਸਾਰੀ ਰਕਮ ਆਪਣੀ ਜੇਬ ਵਿਚ ਪਾ ਲਈ। ਉਨ੍ਹਾਂ ਮੰਗ ਕੀਤੀ ਕਿ ਉਕਤ ਮਾਮਲੇ ਦੀ ਜਾਂਚ ਹਾਈਕੋਰਟ ਤੋਂ ਕਰਵਾਈ ਜਾਵੇ। ਓਧਰ, ਪਿੰਡ ਦੇ ਸਰਪੰਚ ਨੇ ਕਿਹਾ ਕਿ ਉਨ੍ਹਾਂ 'ਤੇ ਲਾਏ ਗਏ ਸਾਰੇ ਦੋਸ਼ ਝੂਠੇ ਹਨ। ਇਨ੍ਹਾਂ ਦੀ ਵਜ੍ਹਾ ਕਾਰਨ 23 ਲੱਖ ਰੁਪਏ ਦੀ ਗ੍ਰਾਂਟ ਵਾਪਸ ਚਲੀ ਲਈ। ਪਿੰਡ ਲਈ ਸ਼ਮਸ਼ਾਨਘਾਟ ਪਹਿਲਾਂ ਵਾਲੀ ਜਗ੍ਹਾ 'ਤੇ ਬਣਵਾ ਰਿਹਾ ਹਾਂ। ਜਦੋਂਕਿ ਇਹ ਉਸ ਵਿਚ ਰੁਕਾਵਟ ਪਾ ਰਹੇ ਹਨ। ਪਿੰਡ ਲਈ ਜਿੰਨ੍ਹੀ ਵੀ ਗ੍ਰਾਂਟ ਆਈ ਹੈ, ਸਹੀ ਤਰੀਕੇ ਨਾਲ ਖਰਚੀ ਗਈ ਹੈ।
ਚੁੰਨੀ ਨਾਲ ਗਲਾ ਘੁੱਟ ਕੇ ਕੀਤਾ ਸੀ ਕਵਿਤਾ ਦਾ ਕਤਲ
NEXT STORY