ਹੁਸ਼ਿਆਰਪੁਰ (ਗੁਪਤਾ)-ਓਰੀਐਂਟਲ ਬੈਂਕ ਆਫ਼ ਕਮਰਸ ਦੇ 77ਵੇਂ ਸਥਾਪਨਾ ਦਿਵਸ ਮੌਕੇ ਡੀ.ਜੀ.ਐੱਮ. ਜਲੰਧਰ ਮੁਕਲ ਸਹਾਏ ਦੇ ਦਿਸ਼ਾ ਨਿਰਦੇਸ਼ ਤਹਿਤ ਅੱਜ ਓ.ਬੀ.ਸੀ. ਬ੍ਰਾਂਚ ਟਾਂਡਾ ਵਿਖੇ ਮੈਨੇਜਰ ਨੀਰਜ ਕਪੂਰ ਦੀ ਅਗਵਾਈ ’ਚ ਗਾਹਕ ਮਿਲਣੀ ਦਾ ਆਯੋਜਨ ਕੀਤਾ ਗਿਆ। ਜਿਸ ’ਚ ਬੈਂਕ ਸੇਵਾ ਨਾਲ ਸਬੰਧਤ ਲੋਕ ਸ਼ਾਮਲ ਹੋਏ। ਸਮਾਗਮ ’ਚ ਸ਼ਾਮਲ ਇੱਕਠ ਨੂੰ ਸੰਬੋਧਨ ਕਰਦੇ ਬੈਂਕ ਮੈਨੇਜਰ ਨੀਰਜ ਕਪੂਰ ਨੇ ਕਿਹਾ ਕਿ 1943 ’ਚ 2 ਲੱਖ ਰੁਪਏ ਨਾਲ ਲਾਹੌਰ ਵਿਖੇ ਓਰੀਐਂਟਲ ਬੈਂਕ ਆਫ਼ ਕਮਰਸ ਦੀ ਸਥਾਪਨਾ ਕੀਤੀ ਗਈ ਤੇ 1947 ’ਚ ਦਿੱਲੀ ਵਿਖੇ ਬੈਂਕ ਦੀਆਂ ਸਿਰਫ਼ 6 ਬ੍ਰਾਂਚਾਂ ਹੀ ਸਨ ਪਰ ਅੱਜ ਸਿਰਫ਼ ਜ਼ਿਲਾ ਹੁਸ਼ਿਆਰਪੁਰ ’ਚ ਹੀ ਇਸ ਬੈਂਕ ਦੀਆਂ ਕਰੀਬ 28 ਬ੍ਰਾਂਚਾਂ ਹਨ। ਉਨ੍ਹਾਂ ਕਿਹਾ ਕਿ ਸਾਲ 1993 ’ਚ ਇਕ ਕਰੋਡ਼ ਰੁਪਏ ਨਾਲ ਟਾਂਡਾ ਵਿਖੇ ਓ.ਬੀ.ਸੀ. ਬੈਂਕ ਦੀ ਬ੍ਰਾਂਚ ਸਥਾਪਤ ਕੀਤੀ ਗਈ ਸੀ ਤੇ ਕਰੀਬ 235 ਕਰੋਡ਼ ਰੁਪਏ ਦਾ ਬਿਜਨੈੱਸ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਚਲਾਈਆਂ ਗਈਆਂ ਕਿਸਾਨਾਂ, ਪੈਨਸ਼ਨਰਾਂ, ਵਪਾਰੀ ਵਰਗ ਤੇ ਮਕਾਨ ਬਣਾਉਣ ਵਾਲੇ ਹਰ ਵਿਅਕਤੀ ਨੂੰ ਸਕੀਮਾਂ ਦਾ ਪੂਰਾ ਲਾਭ ਦਿੱਤਾ ਜਾ ਰਿਹਾ ਹੈ। ਇਸ ਮੌਕੇ ਉਨ੍ਹਾਂ ਕਰਜ਼ਾ ਸਕੀਮਾਂ ਸਬੰਧੀ ਵੀ ਜਾਣਕਾਰੀ ਦਿੱਤੀ। ਇਸ ਮੌਕੇ ਟਾਂਡਾ ਬ੍ਰਾਂਚ ਅਫ਼ਸਰ ਹਰਪਾਲ ਸਿੰਘ, ਰਵਿੰਦਰ ਕੌਰ ਨੇ ਕ੍ਰਿਸ਼ੀ ਕਾਰਡ, ਡੈਬਿਟ ਕਾਰਡ ਤੇ ਹੋਰ ਲੋਕਾਂ ਸਬੰਧੀ ਨਵੀਆਂ ਸਕੀਮਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਆਖਰ ’ਚ ਆਏ ਲੋਕਾਂ ਨੂੰ ਵਧਾਈ ਦਿੰਦੇ ਹੋਏ ਰਿਫ਼ਰੈਸ਼ਮੈਂਟ ਦਿੱਤੀ ਗਈ। ਇਸ ਮੌਕੇ ਅਨੁਜ ਮਹਾਜਨ, ਗੌਰਵ ਸਿੱਧੂ, ਕੁਲਦੀਪ ਸਿੰਘ, ਅਵਤਾਰ ਸਿੰਘ, ਦਲਜੀਤ ਸੋਢੀ, ਰਾਹੁਲ, ਸੰਧੂ ਸਾਹਿਬ, ਜਗਦੀਸ਼ ਸਿੰਘ, ਕੁਲਜੀਤ ਸਿੰਘ ਆਦਿ ਹਾਜ਼ਰ ਸਨ।
ਦਾਮਿਨੀ ਨੇ ਜ਼ਿਲੇ ’ਚੋਂ ਪਹਿਲਾ ਸਥਾਨ ਕੀਤਾ ਹਾਸਲ
NEXT STORY