ਹੁਸ਼ਿਆਰਪੁਰ (ਨਲੋਆ)-ਪਿੰਡ ਨੀਲਾ ਨਲੋਆ ਵਿਖੇ ਤਪ ਅਸਥਾਨ ਸੰਤ ਬਾਬਾ ਭਾਈ ਗੁਰਮੁੱਖ ਸਿੰਘ ਜੀ ਦੇ ਅਸਥਾਨ ’ਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਾਲਾਨਾ ਸਮਾਗਮ ਦੀ ਅਰੰਭਤਾ ਹੋਈ। ਪ੍ਰਬੰਧਕ ਕਮੇਟੀ ਵੱਲੋਂ ਜਾਣਕਾਰੀ ਦਿੰਦਿਆ ਦੱਸਿਆ ਕਿ ਇਸ ਸਮਾਗਮ ’ਚ 39 ਸ੍ਰੀ ਅਖੰਡ ਪਾਠ ਤਿੰਨ ਲਡ਼ੀਆਂ ਵਿਚ ਕਰਵਾਏ ਜਾ ਰਹੇ ਹਨ। ਜਿਸ ਵਿਚ ਅੱਜ ਪਹਿਲੀ ਲਡ਼ੀ 13 ਸ੍ਰੀ ਅਖੰਡ ਪਾਠ ਦੀ ਅਰੰਭਤਾ ਹੋਈ, ਜਿਸ ਦੇ ਭੋਗ 27 ਮਾਰਚ ਦਿਨ ਬੁੱਧਵਾਰ ਨੂੰ ਪਾਏ ਜਾਣਗੇ। ਇਸੇ ਹੀ ਦਿਨ ਫਿਰ 13 ਸ੍ਰੀ ਅਖੰਡ ਪਾਠ ਦੇ ਜਾਪ ਸ਼ੁਰੂ ਹੋਣਗੇ ਜਿਸ ਦੇ ਭੋਗ 31 ਮਾਰਚ ਨੂੰ ਪਾਏ ਜਾਣਗੇ। ਅਰਦਾਸ ਉਪਰੰਤ ਖੁੱਲ੍ਹੇ ਪੰਡਾਲ ਵਿਚ ਕੀਰਤਨ ਦਰਬਾਰ ਕਰਵਾਇਆ ਜਾਵੇਗਾ। ਜਿਸ ਵਿਚ ਵੱਖ-ਵੱਖ ਜਥਿਆਂ ਵੱਲੋਂ ਕਥਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ। ਆਈਆਂ ਸੰਗਤਾਂ ਲਈ ਸੇਵਾਦਾਰਾਂ ਵੱਲੋਂ ਲਗਾਤਾਰ 24 ਘੰਟੇ ਚਾਹ ਪਕੌਡ਼ਿਆਂ ਦਾ ਲੰਗਰ ਅਤੇ ਗੁਰੂ ਕਾ ਲੰਗਰ ਅਟੁੱਟ ਵਰਤੇਗਾ। ਇਸ ਮੌਕੇ ਬਾਬਾ ਸ਼ਿੰਗਾਰਾ ਸਿੰਘ, ਭਾਈ ਬਲਵੰਤ ਸਿੰਘ, ਅਮਰਜੀਤ ਸਿੰਘ, ਅਮਨ, ਨੰਦੂ, ਨਰਿੰਦਰ ਸਿੰਘ, ਗੁਰਦਿਆਲ ਸਿੰਘ, ਅਜਮੇਰ ਸਿੰਘ, ਲਾਡੀ, ਮਾਸਟਰ ਸੁਭਾਸ਼ ਚੰਦਰ, ਆਕਾਸ਼ ਭਾਟੀਆ, ਅਮਨਦੀਪ ਸਿੰਘ, ਸੁਰਜੀਤ ਸਿੰਘ ਲੰਬਡ਼ਦਾਰ, ਵਿੱਕੀ, ਉਂਕਾਰ ਸਿੰਘ ਆਦਿ ਹਾਜ਼ਰ ਸਨ।ਆਯੋਜਿਤ ਧਾਰਮਕ ਸਮਾਗਮ ਦੇ ਦ੍ਰਿਸ਼।
ਮੁਫਤ ਮੈਡੀਕਲ ਕੈਂਪ ’ਚ 380 ਮਰੀਜ਼ਾਂ ਦਾ ਚੈੱਕਅਪ
NEXT STORY