ਲੋਪੋਕੇ, (ਸਤਨਾਮ)- ਬੀਤੀ ਸ਼ਾਮ ਪਿੰਡ ਮੰਝ ’ਚ ਗੋਲੀ ਨਾਲ ਮਾਰੇ ਗਏ ਪਰਮਜੀਤ ਸਿੰਘ ਦੇ 2 ਛੋਟੇ ਮਾਸੂਮ ਲਡ਼ਕੇ ਅੱਜ ਵੀ ਆਪਣੇ ਪਿਤਾ ਦੀ ਖੇਤਾਂ ’ਚੋਂ ਆਉਣ ਦੀ ਉਡੀਕ ਕਰ ਰਹੇ ਹਨ ਪਰ ਉਨ੍ਹਾਂ ਮਾਸੂਮਾਂ ਨੂੰ ਇਹ ਨਹੀਂ ਪਤਾ ਕਿ ਉਨ੍ਹਾਂ ਦਾ ਪਿਤਾ ਹੁਣ ਕਦੇ ਨਹੀਂ ਆਵੇਗਾ। ਦੂਜੇ ਪਾਸੇ ਵਿਧਵਾ ਕੁਲਵਿੰਦਰ ਕੌਰ ਨੇ ਕਿਹਾ ਕਿ ਮੇਰੇ ਪਤੀ ਨੂੰ ਦਿਲਬਾਗ ਸਿੰਘ ਵੱਲੋਂ ਧਮਕੀਅਾਂ ਦਿੱਤੀਅਾਂ ਜਾ ਰਹੀਅਾਂ ਸਨ ਕਿ ਤੂੰ ਮੈਨੂੰ ਜਿਹਡ਼ੀ ਸਜ਼ਾ ਦਿਵਾਈ, ਉਸ ਦੇ ਗੰਭੀਰ ਨਤੀਜੇ ਭੁਗਤਣੇ ਪੈਣਗੇ। ਉਸ ਨੇ ਇਹ ਵੀ ਦੱਸਿਆ ਕਿ ਇਨ੍ਹਾਂ ਦੀ ਅਪਰਾਧਿਕ ਛਵੀ ਹੋਣ ਦੇ ਬਾਵਜੂਦ ਇਨ੍ਹਾਂ ਨੂੰ ਅਸਲਾ ਲਾਇਸੈਂਸ ਜਾਰੀ ਹੋਏ ਪਰ ਕਦੇ ਵੀ ਪੁਲਸ ਪ੍ਰਸ਼ਾਸਨ ਨੇ ਇਸ ਗੱਲ ’ਤੇ ਗੌਰ ਨਹੀਂ ਕੀਤਾ, ਜਿਸ ਦੇ ਫਲਸਰੂਪ ਅੱਜ ਮੇਰਾ ਸੁਹਾਗ ਖੋਹ ਲਿਆ ਗਿਆ। ਮ੍ਰਿਤਕ ਦੀ ਪਤਨੀ ਦਾ ਦੁੱਖ ਦੇਖਿਆ ਨਹੀਂ ਜਾਂਦਾ, ਜੋ ਭੁੱਬਾਂ ਮਾਰ ਕੇ ਕਹਿ ਰਹੀ ਸੀ ਕਿ ਮੇਰੇ ਪੁੱਤਰਾਂ ਦੀ ਕੌਣ ਦੇਖ-ਭਾਲ ਕਰੇਗਾ।
ਮ੍ਰਿਤਕ ਦੇ ਭਰਾ ਤੇ ਵਾਰਿਸਾਂ ਨੇ ਸਰਕਾਰ ਤੇ ਪੁਲਸ ਨੂੰ ਕੋਸਦਿਅਾਂ ਕਿਹਾ ਕਿ ਕਾਤਲਾਂ ਦੀ ਅਪਰਾਧਿਕ ਛਵੀ ਹੋਣ ਦੇ ਬਾਵਜੂਦ ਉਨ੍ਹਾਂ ਦੇ ਪਰਿਵਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨਾ ਪੁਲਸ ਪ੍ਰਸ਼ਾਸਨ ’ਤੇ ਕਈ ਸਵਾਲ ਪੈਦਾ ਕਰਦਾ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਇਹ ਸਵਾਲ ਕੀਤਾ ਕਿ 2 ਕਤਲਾਂ ਦੀ ਸਜ਼ਾ ਯਾਫਤਾ ਦੇ ਪਰਿਵਾਰ ਨੂੰ ਅਸਲਾ ਲਾਇਸੈਂਸ ਜਾਰੀ ਕਰਨਾ ਪੁਲਸ ਪ੍ਰਸ਼ਾਸਨ ਦੀ ਵੱਡੀ ਨਾਕਾਮੀ ਹੈ, ਜੇ ਸਮੇਂ ਸਿਰ ਇਨ੍ਹਾਂ ਦੇ ਲਾਇਸੈਂਸ ਰੱਦ ਕੀਤੇ ਜਾਂਦੇ ਤਾਂ ਅੱਜ ਸਾਡੇ ਘਰ ਦਾ ਚਿਰਾਗ ਨਾ ਬੁਝਦਾ। ਅੱਜ ਮ੍ਰਿਤਕ ਦੇ ਘਰ ਮੌਕਾ ਦੇਖਣ ਲਈ ਡੀ. ਐੱਸ. ਪੀ. ਹਰਪ੍ਰੀਤ ਸਿੰਘ ਤੇ ਐੱਸ. ਐੱਚ. ਓ. ਕਪਿਲ ਕੌਸ਼ਲ ਪੁੱਜੇ ਅਤੇ ਸਾਰੀ ਸਥਿਤੀ ਦਾ ਜਾਇਜ਼ਾ ਲੈਂਦਿਅਾਂ ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਾਧਾਰ ’ਤੇ ਦਿਲਬਾਗ ਸਿੰਘ, ਨਿਸ਼ਾਨ ਸਿੰਘ, ਕਰਨੈਲ ਸਿੰਘ ਤੇ ਸੰਤੋਖ ਸਿੰਘ ਵਿਰੁੱਧ 302 ਦਾ ਮੁਕੱਦਮਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।
ਸੀਲ ਇਮਾਰਤਾਂ ’ਚ ਚੱਲ ਰਿਹਾ ਸੀ ਨਿਰਮਾਣ, ਮੁੜ ਸੀਲ, ਨਾਜਾਇਜ਼ ਬਿਲਡਿੰਗਾਂ ਢਾਹੀਅਾਂ
NEXT STORY