ਜਲੰਧਰ (ਮਨਜੀਤ, ਰਾਜਪੂਤ)-ਬੀਤੀ ਐਤਵਾਰ ਦੀ ਰਾਤ ਨੂੰ ਚੋਰਾਂ ਵਲੋਂ ਸਥਾਨਕ 2 ਸਰਕਾਰੀ ਸਕੂਲਾਂ ’ਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁਡ਼ੀਆਂ) ਦੇ ਪ੍ਰਿੰਸੀਪਲ ਨਗਿੰਦਰ ਕੁਮਾਰ ਪਰਜਾਪਤੀ ਨੇ ਦੱਸਿਆ ਕਿ ਅੱਜ ਸਵੇਰੇ ਜਦੋਂ ਸਕੂਲ ਆਏ ਤਾਂ ਕਮਰਿਆਂ ਦੇ ਤਾਲੇ ਟੁੱਟੇ ਹੋਏ ਵੇਖੇ ਤੇ ਕਲਰਕ ਰੂਮ ’ਚੋਂ ਕੰਪਿਊਟਰ ਸੈੱਟ, ਇਕ ਹੋਰ ਕਮਰੇ ’ਚੋਂ ਲਡ਼ਕੀਆਂ ਲਈ ਲਾਈ ਗਈ ਪੈਡ ਮਸ਼ੀਨ, ਬਾਥਰੂਮਾਂ ’ਚੋਂ ਟੂਟੀਆਂ ਤੇ ਰਸੋਈ ’ਚੋਂ ਗੈਸ ਸਿਲੰਡਰ ਤੇ ਹੋਰ ਸਾਮਾਨ ਚੋਰੀ ਹੋ ਚੁੱਕਾ ਸੀ। ਇਸੇ ਤਰ੍ਹਾਂ ਨਾਲ ਲੱਗਦੇ ਸਰਕਾਰੀ ਪ੍ਰਾਇਮਰੀ ਸਕੂਲ (ਕੁਡ਼ੀਆਂ) ਦੀ ਮੁੱਖ ਅਧਿਆਪਕਾ ਮੈਡਮ ਮਨਦੀਪ ਕੌਰ ਨੇ ਦੱਸਿਆ ਕਿ ਜਦੋਂ ਸਕੂਲ ਆਏ ਤਾਂ ਰਸੋਈ ਦਾ ਤਾਲਾ ਟੁੱਟਾ ਹੋਇਆ ਸੀ, ਜਿਸ ’ਚੋਂ ਤਿੰਨ ਗੈਸ ਸਿੰਲਡਰ, ਪਤੀਲੇ, ਬਾਲਟੀਆਂ, ਕੁੱਕਰ ਸਮੇਤ ਟੂਟੀਆਂ ਤੇ ਭੱਠੀ ਗਾਇਬ ਸੀ। ਜਦਕਿ ਚੋਰਾਂ ਵਲੋਂ ਸਕੂਲ ਦੇ ਹੋਰ ਸਾਮਾਨ ਦੀ ਵੀ ਭੰਨ ਤੋਡ਼ ਕੀਤੀ ਗਈ ਹੈ। ਉਕਤ ਦੋਹਾਂ ਸਕੂਲਾਂ ਦੇ ਮੁਖੀਆਂ ਨੇ ਦੱਸਿਆ ਕਿ ਚੋਰੀ ਦੀ ਸੂਚਨਾ ਸਥਾਨਕ ਥਾਣੇ ਦੀ ਪੁਲਸ ਨੂੰ ਦੇ ਦਿੱਤੀ ਗਈ ਹੈ।ਥਾਣਾ ਮੁਖੀ ਦਲਬੀਰ ਸਿੰਘ ਨੇ ਦੱਸਿਆ ਕਿ ਰਾਤ 12 ਵਜੇ ਦੇ ਕਰੀਬ ਸਕੂਲ ਨੇਡ਼ਲੇ ਰਹਿੰਦੇ ਕਿਸੇ ਵਿਅਕਤੀ ਦਾ ਫੋਨ ਆਇਆ ਕਿ ਸਕੂਲ ’ਚ ਖਡ਼ਾਕ ਹੋ ਰਿਹਾ, ਜਿਸ ’ਤੇ ਪੁਲਸ ਮੁਲਾਜ਼ਮ ਰਾਤ ਹੀ ਮੌਕੇ ’ਤੇ ਪਹੁੰਚ ਗਏ ਪਰ ਪੁਲਸ ਮੁਲਜ਼ਮਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਮੁਲਜ਼ਮ ਆਪਣੇ ਕੰਮ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ। ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਤਫਤੀਸ਼ ਕੀਤੀ ਜਾ ਰਹੀ ਹੈ। ਜਲਦ ਮੁਲਜ਼ਮ ਕਾਬੂ ਕਰ ਲਏ ਜਾਣਗੇ।
ਲੜੋਆ ’ਚ ਗੁਰਮਿਤ ਸਮਾਗਮ ਸਬੰਧੀ ਪੋਸਟਰ ਰਿਲੀਜ਼
NEXT STORY