ਤਪਾ ਮੰਡੀ (ਢੀਂਗਰਾ)—ਆਪਣੇ ਆਪ ਨੂੰ ਤਪਾ ਮੰਡੀ ਵਿਖੇ ਵਿਆਹੀ ਅਤੇ ਪਤੀ ਦਾ ਜਾਅਲੀ ਨਾਂ ਤੇ ਪਤਾ ਦੱਸ ਕੇ ਸਰਕਾਰੀ ਹਸਪਤਾਲ 'ਚ ਦਾਖਲ ਹੋਈ ਔਰਤ ਸਮੇਂ ਤੋਂ ਪਹਿਲਾਂ ਬੱਚੀ ਨੂੰ ਜਨਮ ਦੇ ਕੇ ਹਸਪਤਾਲ 'ਚੋਂ ਗਾਇਬ ਹੋ ਗਈ। ਬਠਿੰਡਾ ਪੁਲਸ ਤਪਾ 'ਚ ਉਕਤ ਔਰਤ ਨੂੰ ਲੱਭ ਰਹੀ ਹੈ।
ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਇਕ ਗਰਭਵਤੀ ਔਰਤ ਬਠਿੰਡਾ ਦੇ ਸਰਕਾਰੀ ਹਸਪਤਾਲ 'ਚ ਬੱਚੇ ਦੀ ਡਲਿਵਰੀ ਲਈ ਦਾਖਲ ਹੋਈ, ਜਿਸ ਨੇ ਆਪਣਾ ਨਾਂ ਪੂਨਮ ਦੱਸਿਆ ਅਤੇ ਪਤੀ ਦਾ ਨਾਂ-ਪਤਾ ਵੀ ਲਿਖਵਾਇਆ। ਉਸੇ ਰਾਤ ਉਸ ਨੇ ਇਕ ਬੱਚੀ ਨੂੰ ਜਨਮ ਦਿੱਤਾ। ਬੱਚੀ ਦੇ ਪੂਰੀ ਤਰ੍ਹਾਂ ਤੰਦਰੁਸਤ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਮਸ਼ੀਨ 'ਚ ਰੱਖ ਦਿੱਤਾ ਅਤੇ ਸਵੇਰੇ ਜਦੋਂ ਬੱਚੀ ਨੂੰ ਦੁੱਧ ਪਿਆਉਣ ਲਈ ਮਾਂ ਨੂੰ ਬੁਲਾਇਆ ਗਿਆ ਤਾਂ ਔਰਤ ਬੈੱਡ 'ਤੇ ਨਹੀਂ ਸੀ, ਜੋ ਕਾਫੀ ਭਾਲ ਕਰਨ 'ਤੇ ਵੀ ਨਹੀਂ ਮਿਲੀ।
ਇਸ ਸੰਬੰਧੀ ਹਸਪਤਾਲ ਦੇ ਸਟਾਫ ਨੇ ਪੁਲਸ ਨੂੰ ਇਤਲਾਹ ਦਿੱਤੀ। ਪੁਲਸ ਰਜਿਸਟਰ 'ਚ ਦਰਜ ਕੀਤੇ ਪਤੇ 'ਤੇ ਜਦੋਂ ਤਪਾ ਪੁੱਜੀ ਤਾਂ ਪਤਾ ਲੱਗਾ ਕਿ ਉਕਤ ਪਤੇ 'ਤੇ ਕੋਈ ਔਰਤ ਰਹਿੰਦੀ ਹੀ ਨਹੀਂ। ਫਿਲਹਾਲ ਬੱਚੀ ਦੀ ਦੇਖ-ਰੇਖ ਹਸਪਤਾਲ ਦਾ ਸਟਾਫ ਕਰ ਰਿਹਾ ਹੈ।
ਸਿੱਖ ਨੌਜਵਾਨ ਦਾ ਕਤਲ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕਰੇ ਦਿੱਲੀ ਪੁਲਸ : ਸਤਿਕਾਰ ਕਮੇਟੀ
NEXT STORY