ਕਪੂਰਥਲਾ (ਸ਼ਰਮਾ)-ਭਾਵੇਂ ਹੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ‘ਸਵੱਛ ਭਾਰਤ’ ਮੁਹਿੰਮ ਦਾ ਦੇਸ਼ ਭਰ ਵਿਚ ਕਾਫੀ ਅਸਰ ਹੈ। ਦੂਜੇ ਪਾਸੇ ਪਿੰਡਾਂ ਦੇ ਲੋਕਾਂ ’ਚ ਵੀ ਆਪਣੇ ਚੌਗਿਰਦੇ ਨੂੰ ਸਾਫ-ਸੁਥਰਾ ਰੱਖਣ ਲਈ ਵੱਡੇ ਪੱਧਰ ’ਤੇ ਚੇਤਨਾ ਪੈਦਾ ਹੋਈ ਹੈ। ਇਸ ਸਬੰਧੀ ਬਲਾਕ ਨਡਾਲਾ ਦੇ ਪਿੰਡ ਰਾਏਪੁਰ ਅਰਾਈਆਂ ਦੇ ਭਾਈ ਕਨ੍ਹੱਈਆ ਜੀ ਸੇਵਾ ਕਲੱਬ ਵੱਲੋਂ ਪਰਵਾਸੀ ਵੀਰਾਂ ਦੇ ਸਹਿਯੋਗ ਨਾਲ ਨੌਜਵਾਨਾਂ ਨੇ ਵੱਡਾ ਉਪਰਾਲਾ ਕਰਦਿਆਂ ਪਿੰਡ ’ਚੋਂ ਕੂਡ਼ਾ ਚੁੱਕਣ ਲਈ ਲਿਫਟ ਵਾਲੀਆਂ 8 ਛੋਟੀਆਂ ਟਰਾਲੀਆਂ ਤਿਆਰ ਕਰਵਾਈਆਂ ਹਨ। ਇਸ ਕਾਰਜ ਦੀ ਸ਼ੁਰੂਆਤ ਸਮੇਂ ਪਿੰਡ ਵਾਸੀਆਂ ਦਾ ਭਾਰੀ ਇਕੱਠ ਹੋਇਆ। ਗ੍ਰੰਥੀ ਸਾਹਿਬ ਵੱਲੋਂ ਕੀਤੀ ਅਰਦਾਸ ਤੋਂ ਬਾਅਦ ਇਨ੍ਹਾਂ ਟਰਾਲੀਆਂ ਨੂੰ ਨੀਅਤ ਥਾਵਾਂ ’ਤੇ ਲਾ ਦਿੱਤਾ ਗਿਆ। ਇਹ ਟਰਾਲੀਆਂ ਪਿੰਡ ’ਚ ਫਿਰਨੀ ਅਤੇ ਹੋਰ ਨੀਅਤ ਥਾਵਾਂ ’ਤੇ ਖਡ਼੍ਹੀਆਂ ਕੀਤੀਆਂ ਜਾਣਗੀਆਂ। ਲੋਕ ਘਰਾਂ ਦਾ ਕੂਡ਼ਾ ਕਰਕੱਟ ਇਨ੍ਹਾਂ ਟਰਾਲੀਆਂ ’ਚ ਸੁਟਣਗੇ। ਭਰਨ ਉਪਰੰਤ ਇਨ੍ਹਾਂ ਟਰਾਲੀਆਂ ਨੂੰ ਪਿੰਡ ਦੇ ਬਣਾਏ ਕੂਡ਼ਾ ਡੰਪ ’ਤੇ ਖਾਲ੍ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਨੌਜਵਾਨਾਂ ਵੱਲੋਂ ਪਿੰਡ ਦੀਆਂ ਗਲੀਆਂ ਦੀ ਸਫਾਈ ਕਰ ਕੇ ਮੇਨ ਥਾਵਾਂ ’ਤੇ ਲੋਕਾਂ ਦੇ ਬੈਠਣ ਲਈ ਸੀਮੈਂਟ ਦੀਆਂ ਕੁਰਸੀਆਂ ਲਗਾਈਆਂ ਹਨ। ਇਸ ਮੌਕੇ ਧਰਮ ਸਿੰਘ ਚੇਅਰਮੈਨ, ਨਿਸ਼ਾਨ ਸਿੰਘ ਪ੍ਰਧਾਨ ਕਲੱਬ, ਨੰਬਰਦਾਰ ਵਰਿੰਦਰ ਕੁਮਾਰ ਪ੍ਰਾਸ਼ਰ, ਬਿਕਰਮਜੀਤ ਸਿੰਘ ਵਾਈਸ ਪ੍ਰਧਾਨ, ਪਲਵਿੰਦਰ ਸਿੰਘ, ਹਰਵਿੰਦਰ ਸਿੰਘ, ਸਹਿਜਪਾਲ ਸਿੰਘ ਚੀਮਾ, ਜਾਰਜ ਹੰਸ, ਸੰਤੋਖ, ਸੁਰਜੀਤ ਸਿੰਘ ਨੇ ਇਸ ਮਕਸਦ ਲਈ ਪਿੰਡ ਵਾਸੀਆਂ ਤੇ ਪ੍ਰਵਾਸੀ ਵੀਰਾਂ ਦਾ ਧੰਨਵਾਦ ਕੀਤਾ।
ਦੋ ਰੋਜ਼ਾ ਕਬੱਡੀ ਤੇ ਫੁੱਟਬਾਲ ਕੱਪ ਸਮਾਪਤ
NEXT STORY