ਖੰਨਾ (ਸੁਨੀਲ)-ਬੀਤੀ ਰਾਤ ਰੇਲਵੇ ਲਾਈਨ ਦੇ ਕੋਲ ਗੁਰੂ ਨਾਨਕ ਨਗਰ ’ਚ ਮੁਹੱਲੇ ’ਚ ਕੁਝ ਨੌਜਵਾਨਾਂ ਵਲੋਂ ਕੁੱਟ-ਮਾਰ ਕੀਤੇ ਜਾਣ ਦੇ ਬਾਅਦ ਇਕ ਨਾਬਾਲਗ ਲੜਕੇ ਨੇ ਫਾਹ ਲੈ ਕੇ ਆਤਮ-ਹੱਤਿਆ ਕਰ ਲਈ, ਜਿਸ ਦਾ ਪਤਾ ਮੰਗਲਵਾਰ ਦੀ ਦੁਪਹਿਰ ਨੂੰ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦਾ ਪਿਤਾ ਕੰਮ ਤੋਂ ਘਰ ਖਾਣਾ ਖਾਣ ਆਇਆ। ਮ੍ਰਿਤਕ ਦੇ ਪਿਤਾ ਕ੍ਰਿਸ਼ਨ ਨਿਵਾਸੀ ਨਜ਼ਦੀਕ ਰੇਲਵੇ ਲਾਈਨ ਗੁਰੂ ਨਾਨਕ ਨਗਰ ਖੰਨਾ ਨੇ ਦੱਸਿਆ ਕਿ ਉਹ ਕੱਪਡ਼ੇ ਪ੍ਰੈੱਸ ਕਰਨ ਦਾ ਕੰਮ ਕਰਦਾ ਹੈ। ਰਾਤ ਉਸ ਦਾ ਪੁੱਤਰ ਗੁਲਸ਼ਨ (17) ਜਦੋਂ ਘਰ ਆਇਆ ਤਾਂ ਉਸ ਨੇ ਦੱਸਿਆ ਕਿ ਕੁਝ ਮੁੰਡਿਆਂ ਨੇ ਉਸ ਦੇ ਨਾਲ ਕੁੱਟ-ਮਾਰ ਕੀਤੀ। ਇਸਦੇ ਬਾਅਦ ਉਹ ਆਪਣੇ ਕਮਰੇ ’ਚ ਜਾ ਕੇ ਸੌਂ ਗਿਆ। ਕ੍ਰਿਸ਼ਨ ਨੇ ਦੱਸਿਆ ਕਿ ਅੱਜ ਸਵੇਰੇ ਉਹ ਕੱਪਡ਼ੇ ਪ੍ਰੈੱਸ ਕਰਨ ਲਈ ਘਰ ਤੋਂ ਨਿਕਲਿਆ ਤੇ ਜਦੋਂ ਦੁਪਹਿਰ ਨੂੰ ਖਾਣਾ ਖਾਣ ਲਈ ਵਾਪਸ ਆਇਆ ਤਾਂ ਉਸ ਨੇ ਦੇਖਿਆ ਕਿ ਉਸ ਦੇ ਬੇਟੇ ਵਾਲਾ ਕਮਰਾ ਅੰਦਰ ਤੋਂ ਬੰਦ ਹੈ, ਜਦੋਂ ਉਸ ਨੇ ਦਰਵਾਜ਼ਾ ਤੋਡ਼ ਕੇ ਦੇਖਿਆ ਤਾਂ ਪਾਇਆ ਕਿ ਉਸ ਦਾ ਪੁੱਤਰ ਫਾਹੇ ਨਾਲ ਲਟਕ ਰਿਹਾ ਹੈ। ਤੁਰੰਤ ਉਸ ਨੂੰ ਸਿਵਲ ਹਸਪਤਾਲ ’ਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਦੇ ਆਲਾ ਅਧਿਕਾਰੀ ਮ੍ਰਿਤਕ ਦੇ ਘਰ ਜਾਂਚ ਲਈ ਪੁੱਜੇ। ਕੀ ਕਹਿਣੈ ਆਈ. ਓ. ਦਾਇਸ ਸਬੰਧ ’ਚ ਜਦੋਂ ਕੇਸ ਨਾਲ ਸਬੰਧਤ ਆਈ. ਓ. ਥਾਣੇਦਾਰ ਸ਼ਾਮ ਲਾਲ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਮਾਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਮ੍ਰਿਤਕ ਦੇ ਪਰਿਵਾਰ ਵਾਲਿਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਹਨ। ਉਥੇ ਹੀ ਕੁੱਟ-ਮਾਰ ਕਰਨ ਵਾਲੇ ਨੌਜਵਾਨਾਂ ਦਾ ਵੀ ਪਤਾ ਲਾਇਆ ਜਾ ਰਿਹਾ ਹੈ। ਇਸ ਸਬੰਧ ’ਚ ਕਾਨੂੰਨ ਦੇ ਮੁਤਾਬਕ ਬਣਦੀ ਕਾਰਵਾਈ ਹੋਵੇਗੀ।
ਖੰਨਾ ਦੇ ਵਾਰਡ ਨੰਬਰ 12 ’ਚ ਲੱਗਿਆ ‘ਲੋਕ ਸੁਵਿਧਾ ਕੈਂਪ’
NEXT STORY