ਖੰਨਾ (ਸੁਖਵਿੰਦਰ ਕੌਰ) - ਅੱਜ ਇੱਥੋਂ ਦੇ ਅਮਲੋਹ ਰੋਡ ਸਥਿਤ ਨਿਊ ਮਾਡਲ ਟਾਊਨ ਖੰਨਾ ਵਿਖੇ ਵਾਰਡ ਨੰਬਰ 12 ਦੇ ਕੌਂਸਲਰ ਗੁਰਮੀਤ ਨਾਗਪਾਲ ਦੀ ਦੇਖ-ਰੇਖ ’ਚ ਪੰਜਾਬ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਵੱਧ ਤੋਂ ਵੱਧ ਸਹੂਲਤਾਂ ਪ੍ਰਦਾਨ ਕਰਨ ਲਈ ਹਲਕਾ ਵਿਧਾਇਕ ਗੁਰਕੀਰਤ ਸਿੰਘ ਦੀ ਰਹਿਨੁਮਾਈ ’ਚ ਸ਼ੁਰੂ ਕੀਤੀ ਮੁਹਿੰਮ ‘ਤੁਹਾਡੀ ਸਰਕਾਰ-ਤੁਹਾਡੇ ਦੁਆਰ’ ਪ੍ਰੋਗਰਾਮ ਤਹਿਤ ਵਿਸ਼ੇਸ਼ ‘ਲੋਕ ਸੁਵਿਧਾ ਕੈਂਪ’ ਲਾਇਆ ਗਿਆ। ਇਸ ਮੌਕੇ ਐੱਸ. ਡੀ. ਐੱਮ. ਖੰਨਾ ਸੰਦੀਪ ਸਿੰਘ, ਤਹਿਸੀਲਦਾਰ ਕਰਨ ਗੁਪਤਾ, ਨਗਰ ਕੌਂਸਲ ਖੰਨਾ ਦੇ ਪ੍ਰਧਾਨ ਵਿਕਾਸ ਮਹਿਤਾ, ਕੌਂਸਲ ਦੇ ਕਾਰਜ ਸਾਧਕ ਅਫਸਰ ਰਣਬੀਰ ਸਿੰਘ, ਪਾਵਰਕਾਮ ਸਬ-ਡਵੀਜ਼ਨ ਖੰਨਾ ਸਿਟੀ 2 ਦੇ ਐੱਸ. ਡੀ. ਓ. ਇੰਜ. ਨਵਦੀਪ ਸਿੰਘ, ਸੀ. ਡੀ. ਪੀ. ਓ. ਦੋਰਾਹਾ ਮੈਡਮ ਮੰਜੂ ਭੰਡਾਰੀ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਨੁਮਾਇੰਦੇ ਹਾਜ਼ਰ ਸਨ। ਇਸ ਸਮੇਂ ਸੰਬੋਧਨ ਕਰਦਿਆਂ ਹਲਕਾ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਰਹਿਨੁਮਾਈ ’ਚ ਲੋਕਾਂ ਨੂੰ ਮੁਢਲੀਆਂ ਸਹੂੁਲਤਾਂ ਦੇਣ ਲਈ ਸਮੇਂ-ਸਮੇਂ ’ਤੇ ਅਜਿਹੇ ਕੈਂਪ ਲਾਏ ਜਾ ਰਹੇ ਹਨ। ਕੈਂਪ ਦੌਰਾਨ ਬੁਢਾਪਾ ਪੈਨਸ਼ਨ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਬੱਚਿਆਂ ਦੀ ਪੈਨਸ਼ਨ ਨਾਲ ਸਬੰਧਤ ਕਰੀਬ 90 ਫਾਰਮ, ਬੇਬੇ ਨਾਨਕੀ ਲਾਡਲੀ ਸਕੀਮ ਤਹਿਤ 20 ਫਾਰਮ, 60 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਲਈ ਬੱਸ ਪਾਸ ਦੇ 83 ਫਾਰਮ , ਸ਼ਗਨ ਸਕੀਮ ਦੇ 2 ਫਾਰਮ, ਇਸੇ ਹੀ ਤਰ੍ਹਾਂ ਸੇਵਾ ਕੇਂਦਰ ਨਾਲ ਸਬੰਧਤ ਵੱਖ-ਵੱਖ ਸੇਵਾਵਾਂ ਦੇ 70 ਤੋਂ ਵੱਧ ਫਾਰਮ, ਕਿਰਤ ਵਿਭਾਗ ਨਾਲ ਸਬੰਧਤ 60 ਤੋਂ ਵੱਧ ਫਾਰਮ, ਫੂਡ ਸਪਲਾਈ ਵਿਭਾਗ ਨਾਲ ਸਬੰਧਤ 200 ਫਾਰਮ, ਇਸੇ ਤਰ੍ਹਾਂ ਹੀ ਬਿਜਲੀ ਵਿਭਾਗ ਨਾਲ ਸਬੰਧਤ ਐੱਸ. ਸੀ./ਬੀ. ਸੀ. ਪਰਿਵਾਰਾਂ ਲਈ ਬਿਜਲੀ ਮੁਆਫ਼ੀ ਸਕੀਮ ਤਹਿਤ 35 ਦੇ ਕਰੀਬ ਫਾਰਮ ਭਰੇ ਤੇ ਨਗਰ ਕੌਂਸਲ ਖੰਨਾ ਵਿਖੇ ਪਾਣੀ ਤੇ ਸੀਵਰੇਜ ਨਾਲ ਸਬੰਧਤ ਪੰਜ ਸ਼ਿਕਾਇਤਾਂ ਦਰਜ ਹੋਈਆਂ। ਇਸੇ ਤਰ੍ਹਾਂ ਹੀ ਨਗਰ ਕੌਂਸਲ ਅਧੀਨ ਟੀ. ਐੱਸ.-1 ਨਾਲ ਸਬੰਧਤ 3 ਫਾਰਮ ਭਰੇ ਗਏ। ਇਸ ਦੌਰਾਨ ਲੋਕਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਵਲੋਂ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਸਮਾਗਮ ਦੌਰਾਨ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਮਾਈ ਚੁਆਇਸ ਵਾਰਡ ਨੰਬਰ 12 ਦੇ ਕਲੱਬ ਦੇ ਵਾਲੰਟੀਅਰਾਂ ਨੇ ਸਹਿਯੋਗ ਦਿੱਤਾ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਤਿੰਦਰ ਪਾਠਕ, ਯੂਥ ਕਾਂਗਰਸ ਪ੍ਰਧਾਨ ਸਤਨਾਮ ਸਿੰਘ ਸੋਨੀ, ਸਾਬਕਾ ਕੌਂਸਲ ਪ੍ਰਧਾਨ ਸੰਤ ਰਾਮ ਸਰਹੱਦੀ, ਵਿਧਾਇਕ ਦੇ ਰਾਜਸੀ ਸਕੱਤਰ ਹਰਿੰਦਰ ਸਿੰਘ ਕਨੇਚ ਤੇ ਨੀਰਜ ਵਰਮਾ, ਕੌਂਸਲਰ ਰਵਿੰਦਰ ਸਿੰਘ ਬੱਬੂ, ਕੌਂਸਲਰ ਸੁਰਿੰਦਰ ਬਾਵਾ, ਹਰਵਿੰਦਰ ਸ਼ੰਟੂ, ਦਲਜੀਤ ਥਾਪਰ, ਕੁਲਵਿੰਦਰ ਸਿੰਘ, ਚੰਦਨ ਨੇਗੀ, ਸ਼ਾਮ ਲਾਲ, ਦਲੀਪ ਕੁਮਾਰ ਮਰਵਾਹਾ, ਹਰਚਰਨਜੀਤ ਅਰੋਡ਼ਾ, ਭਗਤ ਰਾਮ, ਰਮੇਸ਼ ਚੁੱਘ, ਹਰਬੰਸ ਨਾਗਪਾਲ, ਜਸਵੰਤ ਸਿੰਘ ਢੀਂਡਸਾ, ਮਹਿੰਦਰ ਸਿੰਘ, ਲੋਕੇਸ਼ ਬਾਤਿਸ਼ ਆਦਿ ਹਾਜ਼ਰ ਸਨ।
ਜੂਆ ਖੇਡਦੇ 4 ਵਿਅਕਤੀ ਰੰਗੇ ਹੱਥੀਂ ਫਡ਼ੇ
NEXT STORY