ਖੰਨਾ (ਸੁਖਵਿੰਦਰ ਕੌਰ)-ਬਾਬਾ ਬਾਲਕ ਨਾਥ ਜੀ ਦੀ ਪੈਦਲ ਯਾਤਰਾ ਰਵਾਨਾ ਤੋਂ ਪਹਿਲਾ ਖੰਨਾ ਵਿਖੇ ਬਾਬਾ ਜੀ ਦੇ ਭਗਤ ਸੰਜੀਵ ਕੁਮਾਰ ਜੀ ਵਲੋਂ ਨੰਦ ਸਿੰਘ ਐਵਨਿਊ ਵਿਖੇ ਆਪਣੇ ਸੇਵਕ ਦਵਿੰਦਰ ਕੁਮਾਰ ਮੌਂਟੀ ਸ਼ਾਹੀ ਦੇ ਗ੍ਰਹਿ ਵਿਖੇ ਬਾਬਾ ਬਾਲਕ ਨਾਥ ਜੀ ਦੀ ਜੋਤ ਜਗਾਈ ਗਈ। ਇਸ ਮੌਕੇ ਵਾਰਡ ਦੀ ਕੌਂਸਲਰ ਰੂਬੀ ਭਾਟੀਆ ਦੇ ਪਤੀ ਹਰਜੀਤ ਸਿੰਘ ਵਿੱਕੀ ਭਾਟੀਆ ਵਲੋਂ ਭਗਤ ਸੰਜੀਵ ਕੁਮਾਰ ਨੰਦ ਸਿੰਘ ਐਵਨਿਊੁ ਵਿਖੇ ਆਉਣ ’ਤੇ ਫੁੱਲਾਂ ਦੀ ਵਰਖਾ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਭਗਤ ਸੰਜੀਵ ਕੁਮਾਰ ਨੇ ਬਾਬਾ ਬਾਲਕ ਨਾਥ ਜੀ ਦੀ ਮਹਿਮਾ ਦਾ ਗੁਣਗਾਣ ਕੀਤਾ ਅਤੇ ਦੱਸਿਆ ਕਿ ਸ਼ਹਿਰ ਵਿਖੇ 3 ਮਾਰਚ ਨੂੰ ਬਾਬਾ ਬਾਲਕ ਨਾਥ ਜੀ ਦੀ ਪੈਦਲ ਯਾਤਰਾ ਸਜਾਈ ਜਾਵੇਗੀ। ਇਸ ਸਮੇਂ ਰਜਿੰਦਰ ਕੁਮਾਰ ਘੋਗਾ, ਮਲਕੀਤ, ਮਨੋਜ ਕੁਮਾਰ, ਸੁਧੀਰ ਜੈਨ, ਮੁਨੀਸ਼ ਵਾਲੀਆ, ਗੁਰਪ੍ਰੀਤ ਸਿੰਘ, ਬ੍ਰਿਜ ਮੋਹਨ ਸ਼ਾਹੀ, ਗੁਰਦਾਸ ਸਿੰਘ, ਕੌਂਸਲਰ ਰੂਬੀ ਭਾਟੀਆ, ਮੁਨੀਸ਼ ਹਾਂਡਾ, ਦੀਪਕ ਬੱਤਾ, ਅਮਿਤ ਕੁਮਾਰ ਲਾਡੀ, ਨਿਰਮਲ ਸਿੰਘ, ਮੀਤੂ, ਮਦਨ ਲਾਲ ਢੀਂਗਰਾ, ਅਤੇ ਹੋਰ ਵੀ ਸੰਗਤ ਸਵਾਗਤ ਕਰਨ ਵਾਲਿਆਂ ਵਿਚ ਸ਼ਾਮਲ ਸਨ।
ਵਿਦਿਆਰਥੀਆਂ ਦਾ ਵਿਦਿਅਕ ਟੂਰ ਲਵਾਇਆ
NEXT STORY