ਪਟਿਆਲਾ/ਰੱਖੜਾ (ਰਾਣਾ): 'ਲਾਕਡਾਊਨ' ਤੋਂ ਲੈ ਕੇ ਅੱਜ ਤੱਕ ਹੋਈਆਂ ਕੁਦਰਤੀ ਮੌਤਾਂ ਉਪਰੰਤ ਮ੍ਰਿਤਕਾਂ ਦੇ ਵਾਰਸਾਂ ਨੂੰ ਵੱਡੀ ਖੱਜਲ-ਖੁਆਰੀ ਦਾ ਸਾਹਮਣਾ ਕਰਨ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੁੱਖ ਮੰਤਰੀ ਦੇ ਸ਼ਹਿਰ ਅੰਦਰ ਬਣੇ ਸ਼ਮਸ਼ਾਨਘਾਟਾਂ ਵਿਚ ਮ੍ਰਿਤਕ ਦੇਹਾਂ ਦਾ ਸਸਕਾਰ ਕਰਨ ਵਿਚ ਜਿਥੇ ਔਕੜਾਂ ਆਈਆਂ ਹੁਣ, ਉਥੇ ਹੀ ਉਨ੍ਹਾਂ ਦੇ ਫੁੱਲ ਜਲ ਪ੍ਰਵਾਹ ਨਾ ਹੋ ਸਕਣ ਕਾਰਣ ਧਾਰਮਕ ਰੀਤੀ-ਰਿਵਾਜਾਂ ਮੁਤਾਬਕ ਅੰਤਿਮ ਰਸਮਾਂ ਵੀ ਪੂਰੀਆਂ ਨਹੀਂ ਹੋ ਰਹੀਆਂ।ਇਕ ਪਾਸੇ 'ਕੋਰੋਨਾ ਵਾਇਰਸ' ਕਾਰਨ 'ਲਾਕਡਾਊਨ' ਕੀਤਾ ਹੋਇਆ ਹੈ, ਦੂਜੇ ਪਾਸੇ ਡਿਊਟੀ ਮੈਜਿਸਟਰੇਟ ਤੋਂ ਵਿਸ਼ੇਸ਼ ਮਨਜ਼ੂਰੀ ਮਿਲਣ ਦੇ ਬਾਵਜੂਦ ਵੀ ਹਰਿਦੁਆਰ ਪ੍ਰਸ਼ਾਸਨ ਵੱਲੋਂ ਰਾਜ ਅੰਦਰ ਦਾਖਲ ਹੋਣ ਦੀ ਮਨਜ਼ੂਰੀ ਨਾ ਦੇਣ ਕਾਰਨ ਭਾਰਤੀ ਕਾਨੂੰਨ ਦੀਆਂ ਸ਼ਰੇਆਮ ਧੱਜੀਆਂ ਉੱਡਦੀਆਂ ਦੇਖੀਆਂ ਗਈਆਂ। ਡਿਊਟੀ ਮੈਜਿਸਟਰੇਟ ਦੇ ਹੁਕਮ ਪੂਰੇ ਭਾਰਤ ਵਿਚ ਲਾਗੂ ਹੁੰਦੇ ਹਨ।
ਇਹ ਵੀ ਪੜ੍ਹੋ: ਖੁਦ ਨੂੰ ਕੈਬਨਿਟ ਮੰਤਰੀ ਦਾ ਖਾਸਮ-ਖਾਸ ਦੱਸਣ ਵਾਲੇ ਜਾਅਲੀ ਪੱਤਰਕਾਰ ਦੀ ਪੁਲਸ ਨੇ ਭੰਨ੍ਹੀ ਆਕੜ
ਜ਼ਿਕਰਯੋਗ ਹੈ ਕਿ ਇਕ ਪਾਸੇ ਸਰਕਾਰ ਨੇ ਹਰ ਸ਼ਹਿਰੀ ਨੂੰ ਹਰ ਸੰਭਵ ਸਹੂਲਤ ਦੇਣ ਦਾ ਐਲਾਨ ਕੀਤਾ ਹੋਇਆ ਹੈ ਪਰ ਫਿਰ ਵੀ ਮ੍ਰਿਤਕ ਦੇਹਾਂ ਦੇ ਅਸਥ ਜਲ ਪ੍ਰਵਾਹ ਕੀਤੇ ਜਾਣ ਤੋਂ ਰਹਿ ਜਾਣ ਕਾਰਣ ਇਹ ਗੱਲ ਸਾਫ ਹੋ ਗਈ ਹੈ ਕਿ ਹੁਣ ਸਰਕਾਰ ਦੀ ਮਰਜ਼ੀ ਨਾਲ ਹੀ ਮਰਿਆਂ ਨੂੰ ਮੁਕਤੀ ਮਿਲੇਗੀ। 'ਲਾਕਡਾਊਨ' ਦੇ ਖੁਲ੍ਹਦਿਆਂ ਹੀ ਅੰਤਿਮ ਰਸਮਾਂ ਦੇ ਕਰਵਾਏ ਜਾਣ ਵਾਲੇ ਪੂਜਾ-ਪਾਠ ਕਰਨ ਵਾਲੇ ਪੁਜਾਰੀਆਂ ਦੀ ਕਮੀ ਆਵੇਗੀ। ਇਹ ਵੀ ਹੋ ਸਕਦਾ ਹੈ ਕਿ ਇਨ੍ਹਾਂ ਰਸਮਾਂ ਨੂੰ ਪੂਰਾ ਕਰਨ ਲਈ ਪੁਜਾਰੀਆਂ ਦੀਆਂ 'ਫੀਸਾਂ' ਵਿਚ ਵੀ ਵਾਧਾ ਹੋ ਜਾਏ। ਇਸੇ ਤਰ੍ਹਾਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਵੀ ਫੁੱਲਾਂ ਦੀ ਰਸਮ ਅਦਾ ਕਰਨ ਵਿਚ ਭਾਰੀ ਪ੍ਰੇਸ਼ਾਨੀਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਵਲੋਂ ਬਿਜਲੀ ਖਪਤਕਾਰਾਂ ਨੂੰ ਵੱਡੀ ਰਾਹਤ, ਕੀਤਾ ਵੱਡਾ ਐਲਾਨ
ਸਥਾਨਕ ਸਵ. ਕਰਮਯੋਗੀ ਦਸੌਂਧੀ ਰਾਮ ਵੀਰ ਜੀ ਸ਼ਮਸ਼ਾਨਘਾਟ ਵਿਚ ਮ੍ਰਿਤਕ ਦੇਹਾਂ ਦੇ ਸਸਕਾਰ ਕਰਨ ਉਪਰੰਤ ਫੁੱਲ ਰੱਖਣ ਲਈ ਵੱਖਰੇ ਤੌਰ 'ਤੇ ਲਾਕਰ ਬਣਾਏ ਹੋਏ ਹਨ। ਹੁਣ 'ਲਾਕਡਾਊਨ' ਕਾਰਣ ਫੁੱਲਾਂ ਨੂੰ ਜਲਪ੍ਰਵਾਹ ਕਰਨ ਦੀ ਮਨਜ਼ੂਰੀ ਨਾ ਮਿਲਣ 'ਤੇ ਸ਼ਮਸ਼ਾਨਘਾਟ ਵਿਚ ਫੁੱਲ ਰੱਖਣ ਵਾਲੇ ਬਣੇ ਲਾਕਰ ਵੀ ਫੁੱਲ ਹੋ ਗਏ ਹਨ।
ਇਹ ਵੀ ਪੜ੍ਹੋ: ਕਰਫਿਊ ਤੋਂ ਬਾਅਦ ਹੁਣ ਪੰਜਾਬ 'ਚ ਦਾਖਲ ਹੋਣਾ ਸੌਖਾ ਨਹੀਂ, ਇਸ ਤਰ੍ਹਾਂ ਹੋਵੇਗੀ 'ਸਪੈਸ਼ਲ ਐਂਟਰੀ'
ਪੰਜਾਬ 'ਚ ਕੋਰੋਨਾ ਵਾਇਰਸ ਨੇ ਫੜੀ ਤੇਜ਼ੀ, ਜਲੰਧਰ 'ਚ ਇਕ ਹੋਰ ਪਾਜ਼ੀਟਿਵ ਕੇਸ ਆਇਆ ਸਾਹਮਣੇ
NEXT STORY