ਨਾਭਾ (ਭੁਪਿੰਦਰ ਭੂਪਾ) - ਥਾਣਾ ਸਦਰ ਪੁਲਸ ਵੱਲੋਂ ਤਿੰਨ ਵੱਖ-ਵੱਖ ਥਾਵਾਂ 'ਤੇ ਤਲਾਸ਼ੀ ਦੌਰਾਨ 5 ਵਿਅਕਤੀਆਂ ਕੋਲੋਂ 80 ਪੇਟੀਆਂ ਸ਼ਰਾਬ ਤੇ 1200 ਐੱਮ. ਐੱਲ. ਨਸ਼ੀਲਾ ਤਰਲ ਪਦਾਰਥ ਬਰਾਮਦ ਕੀਤਾ ਗਿਆ। ਇਸ ਦੀ ਪੁਸ਼ਟੀ ਕਰਦਿਆਂ ਇੰਸ. ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਥਾਣੇਦਾਰ ਇੰਦਰਜੀਤ ਸਿੰਘ ਨੇ ਨਹਿਰ ਮੈਹਸ ਪੁਲੀ 'ਤੇ ਨਾਕੇ ਦੌਰਾਨ ਸੇਵਾ ਰਾਮ ਪੁੱਤਰ ਦੀਪ ਰਾਮ ਵਾਸੀ ਮੈਹਸ ਪਾਸੋਂ 600 ਐੱਮ. ਐੱਲ. ਨਸ਼ੀਲਾ ਪਦਾਰਥ, ਸਬ-ਇੰਸਪੈਕਟਰ ਮੋਹਰ ਸਿੰਘ ਨੇ ਅਲੌਹਰਾਂ ਖੁਰਦ ਤੋਂ ਭੋਜੋਮਾਜਰੀ ਵੱਲ ਜਾ ਰਹੀ ਕਾਰ 'ਚੋਂ ਤਲਾਸ਼ੀ ਲੈਣ 'ਤੇ ਹੈਪੀ ਪੁੱਤਰ ਰਾਜ ਕੁਮਾਰ ਵਾਸੀ ਸ਼ਿਵਪੁਰੀ ਨਾਭਾ ਤੋਂ 20 ਪੇਟੀਆਂ ਦੇਸੀ ਸ਼ਰਾਬ ਮਾਰਕਾ ਚੰਡੀਗੜ੍ਹ ਅਤੇ 600 ਐੱਮ. ਐੱਲ. ਨਸ਼ੀਲਾ ਤਰਲ ਪਦਾਰਥ ਬਰਾਮਦ ਕੀਤਾ। ਇਸ ਤਰ੍ਹਾਂ ਸਹਾਇਕ ਥਾਣੇਦਾਰ ਗੁਰਚਰਨ ਸਿੰਘ ਨੇ ਪੁਲ ਨਹਿਰ ਪਿੰਡ ਥੂਹੀ 'ਤੇ ਟੈਂਪੂ-ਟਰੈਵਲ ਦੀ ਤਲਾਸ਼ੀ ਦੌਰਾਨ ਧਰਮਿੰਦਰ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਰਾਏਪੁਰ ਮੰਜਲਾਂ, ਗੁਰਜੰਟ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਭੰਬੂਆਂ ਥਾਣਾ ਜੁਲਕਾਂ ਅਤੇ ਕਰਨ ਸਿੰਘ ਪੁੱਤਰ ਅੰਮ੍ਰਿਤ ਲਾਲ ਵਾਸੀ ਸ਼ਿਵਪੁਰੀ ਨਾਭਾ ਕੋਲੋਂ 60 ਪੇਟੀਆਂ ਸ਼ਰਾਬ ਠੇਕਾ ਦੇਸੀ ਐਂਪਾਇਰ ਨੰ. 1 ਮੋਟਾ ਸੰਤਰਾ ਚੰਡੀਗੜ੍ਹ ਬਰਾਮਦ ਕੀਤੀਆਂ। ਥਾਣਾ ਸਦਰ ਮੁਖੀ ਬਿੱਕਰ ਸਿੰਘ ਸੋਹੀ ਨੇ ਦੱਸਿਆ ਕਿ ਵੱਖ-ਵੱਖ ਕੇਸਾਂ 'ਚ ਉਨ੍ਹਾਂ ਵੱਲੋਂ 5 ਵਿਅਕਤੀ ਗ੍ਰਿਫਤਾਰ ਕੀਤੇ ਹਨ। ਇਨ੍ਹਾਂ ਖਿਲਾਫ ਐਕਸਾਈਜ਼ ਅਤੇ ਐੱਨ. ਡੀ. ਪੀ. ਸੀ. ਐਕਟ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਈਲੀਟ ਕਲੱਬ ਪਟਿਆਲਾ ਵੱਲੋਂ 'ਮਿਸਿਜ਼ ਨਾਰਥ ਇੰਡੀਆ-2017' ਦਾ ਆਯੋਜਨ 19 ਨੂੰ : ਸ਼ੈਲੀ ਕੋਹਲੀ
NEXT STORY