ਅੰਮ੍ਰਿਤਸਰ, (ਸੰਜੀਵ)- ਵਿਆਹੁਤਾ ਨਾਲ ਜਬਰ-ਜ਼ਨਾਹ ਕਰਨ ਦੇ ਦੋਸ਼ 'ਚ ਥਾਣਾ ਜੰਡਿਆਲਾ ਦੀ ਪੁਲਸ ਨੇ ਠੇਕੇਦਾਰ ਸੰਦੀਪ ਸਿੰਘ ਨਿਵਾਸੀ ਭਲੋਜਲਾ ਵਿਰੁੱਧ ਕੇਸ ਦਰਜ ਕੀਤਾ ਹੈ। ਕੋਮਲ (ਕਾਲਪਨਿਕ ਨਾਂ) ਨੇ ਦੱਸਿਆ ਕਿ ਉਹ ਉਕਤ ਠੇਕੇਦਾਰ ਨਾਲ ਰੋੜੀ ਤੋੜਨ ਦਾ ਕੰਮ ਕਰਦੀ ਹੈ, ਬੀਤੇ ਦਿਨ ਮੁਲਜ਼ਮ ਉਸ ਨੂੰ ਆਪਣੇ ਮੋਟਰਸਾਈਕਲ 'ਤੇ ਬਿਠਾ ਕੇ ਆਪਣੇ ਮਾਮਾ ਜੀਤ ਸਿੰਘ ਦੇ ਪਿੰਡ ਭੰਗਵਾ ਰੋੜੀ ਦਾ ਕੰਮ ਵਿਖਾਉਣ ਲਈ ਲੈ ਗਿਆ, ਜਦੋਂ ਉਸ ਨੇ ਸ਼ਾਮ ਨੂੰ ਆਪਣੇ ਘਰ ਜਾਣ ਬਾਰੇ ਕਿਹਾ ਤਾਂ ਉਸ ਨੇ ਜਬਰੀ ਆਪਣੇ ਮਾਮੇ ਦੇ ਘਰ ਹੀ ਰੱਖ ਲਿਆ। ਅਗਲੇ ਦਿਨ ਸਵੇਰੇ ਮੁਲਜ਼ਮ ਦਾ ਮਾਮਾ ਉਸ ਨੂੰ ਅਮਰਕੋਟ ਛੱਡ ਗਿਆ, ਜਿਥੇ ਠੇਕੇਦਾਰ ਸੰਦੀਪ ਸਿੰਘ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਫਿਰ ਤੋਂ ਉਸ ਨੂੰ ਰਾਤ ਉਥੇ ਹੀ ਰੱਖਿਆ ਅਤੇ ਰਾਤ ਭਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ। ਸਵੇਰੇ ਮੁਲਜ਼ਮ ਨੇ ਉਸ ਨੂੰ ਜੰਡਿਆਲਾ ਬਿਆਸ ਦੀ ਬੱਸ 'ਚ ਬਿਠਾ ਦਿੱਤਾ।
ਦਾਜ ਦੀ ਖਾਤਿਰ ਪਤਨੀ ਨੂੰ ਘਰੋਂ ਕੱਢਿਆ - ਦਾਜ ਦੀ ਖਾਤਿਰ ਪਤਨੀ ਨੂੰ ਧੱਕੇ ਦੇ ਕੇ ਘਰੋਂ ਕੱਢਣ ਦੇ ਦੋਸ਼ 'ਚ ਥਾਣਾ ਮਹਿਤਾ ਦੀ ਪੁਲਸ ਨੇ ਸਿਮਰਜੀਤ ਸਿੰਘ ਨਿਵਾਸੀ ਝੋਨੇ ਵਿਰੁੱਧ ਦਾਜ ਲਈ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕੀਤਾ ਹੈ। ਦਲਜੀਤ ਕੌਰ ਨਿਵਾਸੀ ਮਹਿਤਾ ਨੇ ਦੱਸਿਆ ਕਿ ਉਸ ਦਾ ਵਿਆਹ ਉਕਤ ਮੁਲਜ਼ਮ ਸਿਮਰਜੀਤ ਸਿੰਘ ਨਾਲ ਸਾਰੇ ਰੀਤੀ-ਰਿਵਾਜਾਂ ਅਨੁਸਾਰ ਹੋਇਆ ਸੀ। ਵਿਆਹ ਤੋਂ ਬਾਅਦ ਉਕਤ ਮੁਲਜ਼ਮ ਹੋਰ ਸਹੁਰਾ ਪਰਿਵਾਰ ਨਾਲ ਮਿਲ ਕੇ ਉਸ ਨੂੰ ਦਾਜ ਦੀ ਮੰਗ ਨੂੰ ਲੈ ਕੇ ਪ੍ਰੇਸ਼ਾਨ ਕਰਨ ਲੱਗਾ। ਜਦੋਂ ਉਸ ਨੇ ਮੁਲਜ਼ਮਾਂ ਦੀਆਂ ਮੰਗਾਂ ਦਾ ਵਿਰੋਧ ਕੀਤਾ ਤਾਂ ਉਸ ਨੂੰ ਧੱਕੇ ਦੇ ਕੇ ਘਰੋਂ ਕੱਢ ਦਿੱਤਾ ਗਿਆ।
ਨੌਜਵਾਨ ਕਿਸਾਨ ਵਲੋਂ ਖੁਦਕੁਸ਼ੀ
NEXT STORY