ਅੰਮ੍ਰਿਤਸਰ, (ਅਰੁਣ)- ਦਾਜ 'ਚ ਲੱਖਾਂ ਦੀ ਰਕਮ ਅਤੇ ਕਾਰ ਦੀ ਮੰਗ ਪੂਰੀ ਨਾ ਕਰਨ 'ਤੇ ਵਿਆਹੁਤਾ ਨੂੰ ਤੰਗ-ਪ੍ਰੇਸ਼ਾਨ ਕਰਨ ਵਾਲੇ ਸਹੁਰਾ ਪਰਿਵਾਰ ਖਿਲਾਫ ਕਾਰਵਾਈ ਕਰਦਿਆਂ ਥਾਣਾ ਤਰਸਿੱਕਾ ਦੀ ਪੁਲਸ ਨੇ ਮਾਮਲਾ ਦਰਜ ਕੀਤਾ ਹੈ। ਪਿੰਡ ਮੁੱਛਲ ਵਾਸੀ ਅੰਮ੍ਰਿਤਪਾਲ ਕੌਰ ਨੇ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ 14 ਜੁਲਾਈ 2017 ਨੂੰ ਉਸ ਦਾ ਵਿਆਹ ਕੋਟ ਧਰਮਚੰਦ ਵਾਸੀ ਚਰਨਜੀਤ ਸਿੰਘ ਨਾਲ ਹੋਇਆ ਸੀ, ਵਿਆਹ ਦੇ ਕੁਝ ਚਿਰ ਮਗਰੋਂ ਹੀ ਉਸ ਦੇ ਪਤੀ ਤੇ ਸਹੁਰਾ ਪਰਿਵਾਰ ਨੇ ਦਾਜ ਵਿਚ 10 ਲੱਖ ਨਕਦ ਤੇ ਬਲੈਰੋ ਕਾਰ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਉਸ ਦੇ ਮਾਪਿਆਂ ਨੇ ਇਹ ਮੰਗ ਪੂਰੀ ਕਰਨ ਵਿਚ ਅਸਮਰੱਥਾ ਦਿਖਾਉਣ 'ਤੇ ਉਸ ਦੇ ਸਹੁਰਾ ਪਰਿਵਾਰ ਨੇ ਉਸ ਨੂੰ ਘਰੋਂ ਕੱਢ ਦਿੱਤਾ। ਪੁਲਸ ਨੇ ਸ਼ਿਕਾਇਤ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਵਿਆਹੁਤਾ ਦੇ ਪਤੀ ਚਰਨਜੀਤ ਸਿੰਘ, ਸਹੁਰਾ ਚੈਨ ਸਿੰਘ ਤੇ ਸੱਸ ਅਜੀਤ ਕੋਰ ਵਾਸੀ ਕੋਟ ਧਰਮਚੰਦ ਥਾਣਾ ਝਬਾਲ ਖਿਲਾਫ ਮਾਮਲਾ ਦਰਜ ਕਰ ਕੇ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਫਰਜ਼ੀ ਚੈੱਕ ਦੇ ਕੇ ਲਾਇਆ ਚੂਨਾ- ਉਧਾਰ ਲਈ ਰਕਮ ਬਦਲੇ ਫਰਜ਼ੀ ਚੈੱਕ ਦਿੰਦਿਆਂ ਇਕ ਵਿਅਕਤੀ ਨਾਲ ਜਾਅਲਸਾਜ਼ੀ ਕਰਨ ਵਾਲੇ ਮੁਲਜ਼ਮ ਖਿਲਾਫ ਥਾਣਾ ਰਾਮਬਾਗ ਦੀ ਪੁਲਸ ਨੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਹਰਦੀਪ ਸਿੰਘ ਨੇ ਦੱਸਿਆ ਕਿ ਕੁਲਬੀਰ ਸਿੰਘ ਵਾਸੀ ਖੱਬੇ ਡੋਗਰ ਤਰਨਤਾਰਨ ਨੇ ਉਸ ਨੂੰ ਸਟੇਟ ਬੈਂਕ ਆਫ ਪਟਿਆਲਾ ਦਾ ਇਕ ਚੈੱਕ ਦਿੱਤਾ, ਜੋ 3 ਵਾਰ ਬੈਂਕ ਲਾਉਣ 'ਤੇ ਵਾਪਸ ਹੋ ਗਿਆ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।
ਨਸ਼ੇ ਦੀਆਂ ਗੋਲੀਆਂ, ਹੈਰੋਇਨ ਤੇ ਭੁੱਕੀ ਸਣੇ 3 ਫੜੇ
NEXT STORY