ਸਮਰਾਲਾ, (ਗਰਗ)- ਥਾਣਾ ਸਮਰਾਲਾ ਅਧੀਨ ਪੈਂਦੇ ਪਿੰਡ ਖਹਿਰਾ ਵਿਖੇ ਅੱਜ ਦੁਪਹਿਰ ਵੇਲੇ ਇਕ ਵਿਆਹੁਤਾ ਔਰਤ ਨੇ ਆਪਣੇ ਘਰ ਵਿਚ ਹੀ ਪੱਖੇ ਨਾਲ ਲਟਕ ਕੇ ਖੁਦਕਸ਼ੀ ਕਰ ਲਈ। ਪਿੰਡ ਧਾਂਦਰਾ ਨਿਵਾਸੀ ਦਲਵਿੰਦਰਜੀਤ ਕੌਰ, ਜੋ ਤਿੰਨ ਸਾਲ ਪਹਿਲਾਂ ਵਿਆਹੀ ਸੀ, ਦੇ ਪਿਤਾ ਨੇ ਅੱਜ ਸਮਰਾਲਾ ਥਾਣੇ ਵਿਖੇ ਪਹੁੰਚ ਕੇ ਦੋਸ਼ ਲਾਇਆ ਕਿ ਉਸ ਦੀ ਬੇਟੀ ਆਪਣੇ ਸਹੁਰੇ ਪਰਿਵਾਰ ਤੋਂ ਦੁਖੀ ਸੀ ਤੇ ਤੰਗ ਆ ਕੇ ਹੀ ਅੱਜ ਉਸ ਨੇ ਖੁਦਕਸ਼ੀ ਕੀਤੀ ਹੈ। ਮਾਮਲੇ ਦੀ ਜਾਣਕਾਰੀ ਮਿਲਣ 'ਤੇ ਪੁਲਸ ਨੇ ਮੌਕੇ 'ਤੇ ਪੁੱਜ ਕੇ ਪੱਖੇ ਨਾਲ ਲਟਕ ਰਹੀ ਲਾਸ਼ ਨੂੰ ਕਬਜ਼ੇ ਵਿਚ ਲੈਣ ਮਗਰੋਂ ਮ੍ਰਿਤਕਾ ਦੇ ਪਿਤਾ ਪਰਮਾਤਮਾ ਸਿੰਘ ਦੇ ਬਿਆਨ ਦਰਜ ਕਰਕੇ ਇਸ ਮਾਮਲੇ 'ਚ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦੇ ਪਿਤਾ ਨੇ ਪੁਲਸ ਨੂੰ ਦੱਸਿਆ ਕਿ ਉਸ ਦੀ ਧੀ ਆਪਣੇ ਸਹੁਰੇ ਪਰਿਵਾਰ ਤੋਂ ਕਾਫੀ ਤੰਗ ਸੀ ਤੇ ਉਸ ਨੂੰ ਗੱਲ-ਗੱਲ 'ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। ਅੱਜ ਵੀ ਉਸ ਨੂੰ ਇੰਨਾ ਜ਼ਿਆਦਾ ਪ੍ਰੇਸ਼ਾਨ ਕੀਤਾ ਗਿਆ ਕਿ ਉਸ ਨੇ ਮੌਤ ਨੂੰ ਹੀ ਗਲੇ ਲਾ ਲਿਆ। ਜ਼ਿਕਰਯੋਗ ਹੈ ਕਿ ਦਲਵਿੰਦਰਜੀਤ ਕੌਰ ਦੀ ਇਕ-ਡੇਢ ਸਾਲ ਦੀ ਬੱਚੀ ਹੈ ਤੇ ਇਸ ਘਟਨਾ ਮਗਰੋਂ ਸਹੁਰੇ ਪਰਿਵਾਰ ਦੇ ਸਾਰੇ ਜੀਅ ਪੁਲਸ ਕਾਰਵਾਈ ਦੇ ਡਰੋਂ ਘਰ ਛੱਡ ਕੇ ਦੌੜ ਗਏ। ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਰਾਲਾ ਵਿਖੇ ਲਿਆਂਦਾ ਗਿਆ ਹੈ।
ਤਹਿਸੀਲ ਕੰਪਲੈਕਸ ਦੇ ਪਖਾਨਿਆਂ ਦੀ ਹਾਲਤ ਮੰਦੀ, ਗੰਦਗੀ ਅਤੇ ਬਦਬੂ ਦੀ ਭਰਮਾਰ
NEXT STORY