ਅੰਮ੍ਰਿਤਸਰ, (ਵੜੈਚ)- ਚੋਣਾਂ ਨੂੰ ਲੈ ਕੇ ਐਤਵਾਰ ਨੂੰ ਜ਼ਿਲਾ ਭਾਜਪਾ ਦਫ਼ਤਰ ਸ਼ਹੀਦ ਹਰਬੰਸ ਲਾਲ ਖੰਨਾ ਸਮਾਰਕ ਵਿਖੇ ਜ਼ਿਲਾ ਭਾਜਪਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਦੀ ਅਗਵਾਈ 'ਚ ਮੰਡਲ ਪ੍ਰਧਾਨ ਅਤੇ ਕੌਂਸਲਰਾਂ ਨਾਲ ਬੈਠਕ ਦਾ ਆਯੋਜਨ ਕੀਤਾ ਗਿਆ, ਜਿਸ ਵਿਚ ਐੱਮ. ਪੀ. ਸ਼ਵੇਤ ਮਲਿਕ, ਭਾਜਪਾ ਨੇਤਾ ਰਾਜਿੰਦਰ ਮੋਹਨ ਸਿੰਘ ਛੀਨਾ ਤੇ ਬਖਸ਼ੀ ਰਾਮ ਅਰੋੜਾ ਖਾਸ ਤੌਰ 'ਤੇ ਪੁੱਜੇ।
ਇਸ ਮੌਕੇ ਕੌਂਸਲਰਾਂ ਅਤੇ ਮੰਡਲ ਪ੍ਰਧਾਨਾਂ ਨੂੰ ਸੰਬੋਧਨ ਕਰਦਿਆਂ ਐੱਮ. ਪੀ. ਸ਼ਵੇਤ ਮਲਿਕ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਗ੍ਰਾਫ ਦਿਨੋ-ਦਿਨ ਡਿੱਗ ਰਿਹਾ ਹੈ, ਪਿਛਲੇ 7 ਮਹੀਨਿਆਂ ਤੋਂ ਸਰਕਾਰ ਨੇ ਲੋਕਾਂ ਨਾਲ ਕੀਤਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਤੇ ਭਾਜਪਾ-ਅਕਾਲੀ ਸਰਕਾਰ ਵੱਲੋਂ ਜੋ ਵਿਅਕਤੀ ਸੁਵਿਧਾਵਾਂ ਦੇ ਕੰਮ ਲੋਕਾਂ ਲਈ ਚਲਾਏ ਗਏ ਸਨ ਉਹ ਵੀ ਬੰਦ ਕੀਤੇ ਜਾ ਰਹੇ ਹਨ। ਇਸ ਤੋਂ ਸਰਕਾਰ ਕਿਥੇ ਖੜ੍ਹੀ ਹੈ, ਇਹ ਸਾਬਿਤ ਹੋ ਰਿਹਾ ਹੈ ਕਿ ਕਾਂਗਰਸ ਝੂਠ ਦਾ ਪੁਲੰਦਾ ਹੈ, ਹੋਰ ਕੁਝ ਨਹੀਂ। ਗੁਰਦਾਸਪੁਰ ਚੋਣ ਤੋਂ ਇਹ ਸਾਬਿਤ ਨਹੀਂ ਹੁੰਦਾ ਕਿ ਅਸੀਂ ਲੋਕ ਚੋਣ ਹਾਰੇ ਹਾਂ ਸਗੋਂ ਇਹ ਸਾਬਿਤ ਹੁੰਦਾ ਹੈ ਕਿ ਅਸੀਂ ਉਥੇ ਪਹਿਲਾਂ ਤੋਂ ਬਿਹਤਰ ਹਾਂ, ਪੰਜਾਬ ਸਰਕਾਰ ਨੇ ਆਪਣਾ ਪੂਰਾ ਤੰਤਰ ਖੜ੍ਹਾ ਕਰ ਦਿੱਤਾ ਸੀਟ ਜਿੱਤਣ ਲਈ। ਇਸ ਮੌਕੇ ਬੋਲਦਿਆਂ ਜ਼ਿਲਾ ਪ੍ਰਧਾਨ ਰਾਜੇਸ਼ ਹਨੀ ਨੇ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਨੇ ਆਪਣੀ ਮਰਜ਼ੀ ਨਾਲ ਵਾਰਡਬੰਦੀ ਕੀਤੀ ਹੈ ਤਾਂ ਕਿ ਉਹ ਇਸ ਚੋਣ ਦਾ ਭਰਪੂਰ ਫਾਇਦਾ ਉਠਾ ਸਕਣ ਪਰ ਅਜਿਹਾ ਮੁਸ਼ਕਲ ਹੈ।
ਇਸ ਮੌਕੇ ਜੈ ਸ਼੍ਰੀ ਘੁਲਾਟੀ, ਮਾਨਵ ਤਨੇਜਾ, ਰਾਜੇਸ਼ ਕੰਧਾਰੀ, ਰਮਨ ਸ਼ਰਮਾ, ਰਾਕੇਸ਼ ਗਿੱਲ, ਸੁਰੇਸ਼ ਮਹਾਜਨ, ਪ੍ਰੀਤੀ ਤਨੇਜਾ, ਰਮਿਆ ਮਹਾਜਨ, ਰਾਮ ਚਾਵਲਾ, ਅਨੁਜ ਸਿੱਕਾ, ਬਲਰਾਮ ਰਾਜ ਬੱਗਾ, ਜਰਨੈਲ ਸਿੰਘ ਢੋਟ, ਰਾਕੇਸ਼ ਵੈਦ, ਅਵਿਨਾਸ਼ ਸ਼ੈਲਾ, ਸੁਖਮਿੰਦਰ ਪਿੰਟੂ, ਮੰਡਲ ਪ੍ਰਧਾਨ ਸ਼ਿਆਮ ਸੁੰਦਰ, ਅਮਨਦੀਪ ਸਿੰਘ ਚੰਦੀ, ਸੁਸ਼ੀਲ ਸ਼ਰਮਾ, ਕਪਿਲ ਸ਼ਰਮਾ, ਅਸ਼ਵਨੀ ਮਹਿਤਾ, ਮਨੋਹਰ ਸਿੰਘ, ਅਸ਼ੋਕ ਚੰਢੋਕ, ਸੁਰਜੀਤ ਅਗਰਵਾਲ, ਰਾਕੇਸ਼ ਲੱਕੀ, ਪ੍ਰਦੀਪ ਸਰੀਨ, ਰਜਿੰਦਰ ਸ਼ਰਮਾ ਆਦਿ ਮੌਜੂਦ ਸਨ।
ਸਰਕਾਰੀ ਸਕੂਲਾਂ ਨੂੰ ਬੰਦ ਕਰਨ ਦੇ ਫੈਸਲੇ ਵਿਰੁੱਧ ਬਸਪਾ ਵਲੋਂ ਪ੍ਰਦਰਸ਼ਨ
NEXT STORY