ਸੰਗਰੂਰ (ਵਿਵੇਕ ਸਿੰਧਵਾਨੀ, ਰਵੀ)—ਨਾਬਾਲਗ ਲੜਕੀ ਨੂੰ ਅਗਵਾ ਕਰ ਕੇ ਲੁਕੋ ਕੇ ਰੱਖਣ ਦੇ ਸ਼ੱਕ ਦੇ ਆਧਾਰ 'ਤੇ ਅਣਪਛਾਤੇ ਵਿਅਕਤੀਆਂ ਵਿਰੁੱਧ ਥਾਣਾ ਅਮਰਗੜ੍ਹ 'ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਸਹਾਇਕ ਥਾਣੇਦਾਰ ਦਰਸ਼ਨ ਸਿੰਘ ਨੇ ਦੱਸਿਆ ਕਿ ਮੁਦਈ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ 1 ਫਰਵਰੀ ਨੂੰ ਸਵੇਰੇ 8.30 ਵਜੇ ਉਸ ਦੀ ਲੜਕੀ (14) ਸਕੂਲ ਗਈ ਸੀ, ਜੋ ਬਸਤਾ ਘਰ ਹੀ ਛੱਡ ਗਈ। ਉਹ ਨਾ ਤਾਂ ਸਕੂਲ ਪੁੱਜੀ ਅਤੇ ਨਾ ਹੀ ਵਾਪਸ ਘਰ ਆਈ। ਉਸ ਦਾ ਸਾਈਕਲ ਨਹਿਰ ਨੇੜਿਓਂ ਮਿਲਿਆ।
ਮੁਦਈ ਨੇ ਸ਼ੱਕ ਪ੍ਰਗਟ ਕੀਤਾ ਕਿ ਉਸ ਦੀ ਲੜਕੀ ਨੂੰ ਕੁੱਝ ਅਣਪਛਾਤੇ ਵਿਅਕਤੀ ਅਗਵਾ ਕਰ ਕੇ ਲੈ ਗਏ ਹਨ। ਪੁਲਸ ਨੇ ਮੁਦਈ ਦੇ ਬਿਆਨਾਂ 'ਤੇ ਮੁਕੱਦਮਾ ਦਰਜ ਕਰ ਲਿਆ।
ਗੈਂਗਸਟਰ ਦੀ ਭੈਣ ਰਾਜਦੀਪ ਬਣ ਸਕਦੀ ਹੈ ਅਕਾਲੀ ਦਲ ਦੀ ਉਮੀਦਵਾਰ
NEXT STORY